Sprouts health care tips: ਅੰਕੁਰਿਤ ਅਨਾਜ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਨੂੰ ਡਾਈਟ ‘ਚ ਸ਼ਾਮਲ ਕਰਨ ਨਾਲ ਤੁਸੀਂ ਆਪਣੇ ਸਰੀਰ ਦੀਆਂ ਕਈ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਮਾਹਿਰ ਕਈ ਲੋਕਾਂ ਨੂੰ ਆਪਣੀ ਡਾਇਟ ‘ਚ ਅੰਕੁਰਿਤ ਅਨਾਜ ਨੂੰ ਸ਼ਾਮਲ ਕਰਨ ਦੀ ਸਲਾਹ ਵੀ ਦਿੰਦੇ ਹਨ। ਤੁਸੀਂ ਡਾਈਟ ‘ਚ ਵੱਖ-ਵੱਖ ਤਰ੍ਹਾਂ ਦੇ ਅੰਕੁਰਿਤ ਅਨਾਜ ਵੀ ਸ਼ਾਮਲ ਕਰ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਹੜੇ ਅੰਕੁਰਿਤ ਅਨਾਜ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਕਿਹੜਾ-ਕਿਹੜਾ ਅੰਕੁਰਿਤ ਅਨਾਜ ਕਰੋ ਡਾਇਟ ‘ਚ ਸ਼ਾਮਲ: ਤੁਸੀਂ ਅੰਕੁਰਿਤ ਅਨਾ ਦੇ ਰੂਪ ‘ਚ ਕਣਕ, ਮੱਕੀ, ਜੌਂ, ਰਾਗੀ ਅਤੇ ਬਾਜਰੇ ਨੂੰ ਅੰਕੁਰਿਤ ਕਰਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਗੱਲ ਕਰੀਏ ਬੀਜਾਂ ਦੀ ਤਾਂ ਅਲਫਾ, ਮੇਥੀਦਾਣਾ, ਖਰਬੂਜ ਦੇ ਬੀਜ ਅਤੇ ਤਰਬੂਜ ਦੇ ਬੀਜ ਅੰਕੁਰਿਤ ਕਰਕੇ ਖਾ ਸਕਦੇ ਹੋ। ਜੇਕਰ ਦਾਲਾਂ ਦੀ ਗੱਲ ਕਰੀਏ ਤਾਂ ਤੁਸੀਂ ਮਸਰ ਦੀ ਦਾਲ, ਛੋਲੇ, ਮੋਠ, ਸੁੱਕੇ ਮਟਰ, ਕਾਲੇ ਛੋਲਿਆਂ ਨੂੰ ਅੰਕੁਰਿਤ ਕਰਕੇ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੋਣਗੇ।
ਕਿਵੇਂ ਖਾਈਏ ਅੰਕੁਰਿਤ ਕੀਤੇ ਹੋਏ ਅਨਾਜ: ਤੁਸੀਂ ਇਸ ਦਾ ਸੇਵਨ ਸਲਾਦ ਦੇ ਰੂਪ ‘ਚ ਕਰ ਸਕਦੇ ਹੋ। ਤੁਸੀਂ ਪਹਿਲਾਂ ਅਨਾਜ ਨੂੰ ਅੰਕੁਰਿਤ ਕਰਨ ਲਓ। ਫਿਰ ਬਰਤਨ ‘ਚ ਜੈਤੂਨ ਤੇਲ ਪਾ ਕੇ ਗਰਮ ਕਰੋ। ਫਿਰ ਤੁਸੀਂ ਇਸ ‘ਚ ਖੀਰਾ, ਟਮਾਟਰ, ਪਿਆਜ਼, ਹਰਾ ਧਨੀਆ ਅਤੇ ਨਿੰਬੂ ਨਿਚੋੜ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਤੁਸੀਂ ਇਸ ਦਾ ਰੋਜ਼ਾਨਾ ਸੇਵਨ ਕਰ ਸਕਦੇ ਹੋ। ਨਿਯਮਤ ਤੌਰ ‘ਤੇ ਅੰਕੁਰਿਤ ਅਨਾਜ ਦਾ ਸਲਾਦ ਖਾਣ ਨਾਲ ਸਰੀਰ ਲੰਬੇ ਸਮੇਂ ਤੱਕ ਸਿਹਤਮੰਦ ਰਹਿੰਦਾ ਹੈ ਅਤੇ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ।
ਸਿਹਤ ਨੂੰ ਹੋ ਸਕਦੇ ਹਨ ਬਹੁਤ ਸਾਰੇ ਫ਼ਾਇਦੇ
ਐਸਿਡਿਟੀ ‘ਚ ਸੁਧਾਰ: ਅੰਕੁਰਿਤ ਅਨਾਜ ‘ਚ ਐਲਕਲਾਈਨ ਪਾਇਆ ਜਾਂਦਾ ਹੈ। ਜਿਸ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ।
ਜਵਾਨ ਦਿਖਣ ਲਈ: ਇਸ ‘ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਡੀਐਨਏ ਨੂੰ ਨਸ਼ਟ ਹੋਣ ਤੋਂ ਬਚਾਉਂਦੇ ਹਨ। ਇਸ ਦੇ ਸੇਵਨ ਨਾਲ ਐਂਟੀ-ਏਜਿੰਗ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਸ ਨਾਲ ਤੁਸੀਂ ਜਵਾਨ ਨਜ਼ਰ ਆਉਗੇ।
ਡਾਇਬੀਟੀਜ਼ ‘ਚ ਸਹਾਇਕ: ਅੰਕੁਰਿਤ ਦਾਲਾਂ ਜਾਂ ਅਨਾਜ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਇਹ ਸ਼ੂਗਰ ਤੋਂ ਪੀੜਤ ਲੋਕਾਂ ਲਈ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਤੁਹਾਡਾ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।
ਭਾਰ ਘਟਾਉਣ ਲਈ: ਭਾਰ ਘਟਾਉਣ ਲਈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਅੰਕੁਰਿਤ ਅਨਾਜ ਨੂੰ ਜ਼ਰੂਰ ਸ਼ਾਮਲ ਕਰੋ। ਇਸ ਨੂੰ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ ਅਤੇ ਤੁਸੀਂ ਓਵਰਈਟਿੰਗ ਤੋਂ ਵੀ ਬਚੇ ਰਹੋਗੇ।
ਮਾਸਪੇਸ਼ੀਆਂ ਹੁੰਦੀਆਂ ਹਨ ਮਜ਼ਬੂਤ: ਇਸ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਜਿਸ ਨਾਲ ਤੁਹਾਡਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਵੀ ਮਜ਼ਬੂਤ ਬਣੀਆਂ ਰਹਿੰਦੀਆਂ ਹਨ।