Cholesterol Protein food: ਅੱਜ-ਕੱਲ੍ਹ ਬਹੁਤ ਸਾਰੇ ਲੋਕ ਸਰੀਰ ‘ਚ ਖ਼ਰਾਬ ਕੋਲੈਸਟ੍ਰੋਲ ਤੋਂ ਪ੍ਰੇਸ਼ਾਨ ਹਨ। ਇਸ ਦੇ ਪਿੱਛੇ ਦਾ ਕਾਰਨ ਹੈ ਅਨਹੈਲਥੀ ਚੀਜ਼ਾਂ ਦਾ ਸੇਵਨ ਅਤੇ ਸੁਸਤ ਲਾਈਫਸਟਾਈਲ ਹੈ। ਇਹ ਇੱਕ ਮੋਮ ਵਰਗਾ ਪਦਾਰਥ ਹੁੰਦਾ ਹੈ, ਜੋ ਖੂਨ ਦੀਆਂ ਨਾੜੀਆਂ ‘ਚ ਜੰਮਣ ਲੱਗਦਾ ਹੈ। ਮਾਹਿਰਾਂ ਅਨੁਸਾਰ ਕੋਲੈਸਟ੍ਰੋਲ ਗੁੱਡ ਅਤੇ ਬੈਡ ਦੋ ਤਰ੍ਹਾਂ ਦਾ ਹੁੰਦਾ ਹੈ। ਜਿੱਥੇ ਗੁੱਡ ਕੋਲੈਸਟ੍ਰੋਲ ਸਰੀਰ ‘ਚ ਸੈੱਲ ਬਣਾਉਣ, ਵਿਟਾਮਿਨ ਅਤੇ ਹੋਰ ਹਾਰਮੋਨ ਬਣਾਉਣ ‘ਚ ਮਦਦ ਕਰਦਾ ਹੈ। ਪਰ ਖਰਾਬ ਕੋਲੈਸਟ੍ਰੋਲ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ।
ਕੋਲੈਸਟ੍ਰੋਲ ਵਧਣ ਕਾਰਨ ਆ ਸਕਦਾ ਹੈ ਹਾਰਟ ਅਟੈਕ: ਸਰੀਰ ‘ਚ ਖਰਾਬ ਕੋਲੈਸਟ੍ਰੋਲ ਵਧਣ ਕਾਰਨ ਹਾਰਟ ਅਟੈਕ, ਸਟ੍ਰੋਕ ਅਤੇ ਦਿਲ ਨਾਲ ਜੁੜੀਆਂ ਹੋਰ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਇਸ ਨਾਲ ਖੂਨ ਦੀਆਂ ਨਾੜੀਆਂ ਜੰਮਕੇ ਬਲੋਕ ਹੋ ਸਕਦੀਆਂ ਹਨ, ਜਿਸ ਕਾਰਨ ਸਰੀਰ ‘ਚ ਬਲੱਡ ਸਰਕੂਲੇਸ਼ਨ ਹੌਲੀ ਪੈ ਸਕਦਾ ਹੈ। ਮਾਹਿਰਾਂ ਅਨੁਸਾਰ ਸਮੋਕਿੰਗ ਕਰਨ ਵਾਲੇ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਇਸ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਪਰ ਫਿਜ਼ੀਕਲ ਐਕਟਿਵ ਰਹਿਣ ਅਤੇ ਡੇਲੀ ਡਾਇਟ ‘ਚ ਪ੍ਰੋਟੀਨ ਨਾਲ ਭਰਪੂਰ ਕੁੱਝ ਚੀਜ਼ਾਂ ਨੂੰ ਸ਼ਾਮਲ ਕਰਕੇ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਖੂਨ ‘ਚ ਜਮ੍ਹਾ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ…
ਦਾਲ: ਦਾਲਾਂ ‘ਚ ਸੈਚੂਰੇਟਿਡ ਫੈਟ ਦੀ ਮਾਤਰਾ ਘੱਟ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਾਲੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਸਰੀਰ ‘ਚ ਜਮ੍ਹਾ ਕੋਲੈਸਟ੍ਰੋਲ ਨੂੰ ਘੱਟ ਕਰ ਸਕਦੇ ਹੋ। ਕਿਸੇ ਵੀ ਕਿਸਮ ਦੀ 120 ਗ੍ਰਾਮ ਦਾਲ ‘ਚ ਲਗਭਗ 8 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ।
ਬਦਾਮ: ਜੇਕਰ ਤੁਸੀਂ ਹਾਈ ਕੋਲੈਸਟ੍ਰੋਲ ਤੋਂ ਪਰੇਸ਼ਾਨ ਹੋ ਤਾਂ ਆਪਣੀ ਡੇਲੀ ਡਾਇਟ ‘ਚ ਬਦਾਮ ਜ਼ਰੂਰ ਸ਼ਾਮਲ ਕਰੋ। 25 ਗ੍ਰਾਮ ਬਦਾਮ ‘ਚ ਲਗਭਗ 5.3 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ‘ਚ ਫਾਈਬਰ, ਹੈਲਦੀ ਫੈਟ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਕੋਲੈਸਟ੍ਰੋਲ ਨੂੰ ਘੱਟ ਕਰਨ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ।
ਕੁਇਨੋਆ: ਇਸ ‘ਚ ਪ੍ਰੋਟੀਨ, ਅਮੀਨੋ ਐਸਿਡ, ਫਾਈਬਰ ਆਦਿ ਪੋਸ਼ਕ ਤੱਤ ਸਹੀ ਮਾਤਰਾ ‘ਚ ਹੁੰਦੇ ਹਨ ਜੋ ਖੂਨ ਦੀਆਂ ਨਾੜੀਆਂ ਨੂੰ ਸਾਫ ਕਰਨ ‘ਚ ਮਦਦ ਕਰਦੇ ਹਨ। ਲਗਭਗ 185 ਗ੍ਰਾਮ ਕੁਇਨੋਆ ‘ਚ ਲਗਭਗ 8.1 ਪ੍ਰੋਟੀਨ ਹੁੰਦਾ ਹੈ। ਸਰੀਰ ਤੋਂ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਤੁਸੀਂ ਕੁਇਨੋਆ ਦਾ ਸੇਵਨ ਕਰ ਸਕਦੇ ਹੋ।
ਕਾਟੇਜ ਚੀਜ਼: ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਕਾਟੇਜ ਪਨੀਰ ਸ਼ਾਮਲ ਕਰ ਸਕਦੇ ਹੋ। 165 ਗ੍ਰਾਮ ਪਨੀਰ ‘ਚ ਲਗਭਗ 20.3 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ‘ਚ ਸੈਚੂਰੇਟਿਡ ਫੈਟ ਘੱਟ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਇਹ ਸਰੀਰ ‘ਚ ਕੋਲੈਸਟ੍ਰੋਲ ਨੂੰ ਵਧਣ ਤੋਂ ਰੋਕਦਾ ਹੈ।
ਓਟਸ: ਕੋਲੈਸਟ੍ਰੋਲ ਘੱਟ ਕਰਨ ਲਈ ਓਟਸ ਖਾਣਾ ਬੈਸਟ ਆਪਸ਼ਨ ਹੈ। 75 ਗ੍ਰਾਮ ਓਟਸ ‘ਚ ਲਗਭਗ 7.7 ਗ੍ਰਾਮ ਪ੍ਰੋਟੀਨ ਹੁੰਦਾ ਹੈ। ਨਾਲ ਹੀ ਇਸ ‘ਚ ਸੈਚੂਰੇਟਿਡ ਫੈਟ ਘੱਟ ਪਾਇਆ ਜਾਂਦਾ ਹੈ। ਤੁਸੀਂ ਇਸ ਨੂੰ ਦਲੀਏ, ਮੂਸਲੀ, ਸਮੂਦੀ ਆਦਿ ‘ਚ ਮਿਲਾ ਕੇ ਖਾ ਸਕਦੇ ਹੋ।
ਸੈਲਮਨ ਫਿਸ਼: ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਸਰੀਰ ‘ਚੋਂ ਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਤੁਸੀਂ ਸੈਲਮਨ ਫਿਸ਼ ਖਾ ਸਕਦੇ ਹੋ। ਇਸ ‘ਚ ਮੌਜੂਦ ਹੈਲਦੀ ਫੈਟ ਸਰੀਰ ‘ਚੋਂ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਕੇ ਚੰਗੇ ਕੋਲੈਸਟ੍ਰੋਲ ਲੈਵਲ ਨੂੰ ਵਧਾਉਣ ‘ਚ ਮਦਦ ਕਰਦਾ ਹੈ। 120 ਗ੍ਰਾਮ ਸੈਲਮਨ ਫਿਸ਼ ‘ਚ ਲਗਭਗ 23.8 ਗ੍ਰਾਮ ਪ੍ਰੋਟੀਨ ਹੁੰਦਾ ਹੈ। ਅਜਿਹੇ ‘ਚ ਹੈਲਥੀ ਰਹਿਣ ਲਈ ਇਸ ਨੂੰ ਡੇਲੀ ਡਾਈਟ ‘ਚ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ।