ਪਹਿਲਾਂ ਕਦੇ ਆਮ ਰਿਹਾ ਨਿੰਬੂ ਹੁਣ ਖਾਸ ਹੋ ਗਿਆ ਹੈ। ਇਸਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀ ਲੁੱਟ ਵੀ ਹੋਣ ਲੱਗੀ ਹੈ । ਉੱਤਰ ਪ੍ਰਦੇਸ਼ ਵਿੱਚ ਕਿਸੇ ਬਾਗ ਵਿੱਚੋਂ ਨਿੰਬੂ ਚੋਰੀ ਹੋਣ ਦਾ ਪਹਿਲਾ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬਿਠੂਰ ਦੇ ਬਾਗ ਵਿੱਚੋਂ ਚੋਰਾਂ ਨੇ 15 ਹਜ਼ਾਰ ਨਿੰਬੂ ਚੋਰੀ ਕਰ ਲਏ । ਚੋਰੀ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਵੱਲੋਂ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਬਿਠੂਰ ਵਿੱਚ ਗੰਗਾ ਕਟਰੀ ਕੰਢੇ ਵੱਡੀ ਮਾਤਰਾ ਵਿੱਚ ਨਿੰਬੂਆਂ ਦੀ ਖੇਤੀ ਕੀਤੀ ਜਾਂਦੀ ਹੈ, ਇਸ ਲਈ ਰੇਟ ਵਧਣ ਦੇ ਨਾਲ ਹੀ ਹੁਣ ਨਿੰਬੂਆਂ ਦੀ ਦੇਖਭਾਲ ਲਈ ਕਿਸਾਨਾਂ ਨੇ ਬਾਗ ਦੀ ਰਖਵਾਲੀ ਲਈ 50 ਚੌਕੀਦਾਰ ਤਾਇਨਾਤ ਕੀਤੇ ਗਏ ਹਨ। ਜਿਨ੍ਹਾਂ ’ਤੇ 450 ਰੁਪਏ ਦੇ ਹਿਸਾਬ ਨਾਲ ਰੋਜ਼ਾਨਾ 22 ਹਜ਼ਾਰ 500 ਰੁਪਏ ਖਰਚ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਹਜਹਾਂਪੁਰ ਅਤੇ ਬਰੇਲੀ ਵਿੱਚ ਨਿੰਬੂ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਜਿੱਥੇ ਬਰੇਲੀ ਦੀ ਡੇਲਾਪੀਰ ਮੰਡੀ ਵਿੱਚੋਂ ਚੋਰਾਂ ਨੇ ਬੀਤੇ ਐਤਵਾਰ ਦੀ ਰਾਤ 50 ਕਿਲੋ ਨਿੰਬੂ ਚੋਰੀ ਕਰ ਲਏ ਸਨ। ਉੱਥੇ ਹੀ ਸ਼ਾਹਜਹਾਂਪੁਰ ਵਿੱਚ ਬਜਰੀਆ ਸਬਜ਼ੀ ਮੰਡੀ ਵਿੱਚੋਂ 60 ਕਿਲੋ ਨਿੰਬੂ ਚੋਰੀ ਹੋ ਗਏ ਸਨ।
ਇਸ ਸਬੰਧੀ ਬਿਠੂਰ ਕਟਰੀ ਵਿੱਚ ਨਿੰਬੂ ਲਗਾਉਣ ਵਾਲੇ ਰਾਮ ਨਰੇਸ਼, ਚਿਰੰਜੂ, ਚੌਭੀ ਨਿਸ਼ਾਦ ਨੇ ਦੱਸਿਆ ਕਿ ਨਿੰਬੂ ਕੀਮਤਾਂ ਵਿੱਚ ਹੋ ਰਹੇ ਵਾਧੇ ਤੋਂ ਬਾਅਦ ਲੋਕਾਂ ਵੱਲੋਂ ਚੋਰੀ-ਛਿਪੇ ਨਿੰਬੂ ਤੋੜਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਹੁਣ ਨਿੰਬੂ ਦੀ ਰਖਵਾਲੀ ਲਈ ਪੂਰੀ-ਪੂਰੀ ਰਾਤ ਜਾਗਣਾ ਪੈਂਦਾ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”