Stairs breathing problems: ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਜ਼ਿਆਦਾਤਰ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਇਸ ਤੋਂ ਇਲਾਵਾ ਗਲਤ ਲਾਈਫਸਟਾਈਲ ਅਤੇ ਖਾਣ-ਪੀਣ ਦਾ ਅਸਰ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਕਈ ਲੋਕਾਂ ਨੂੰ ਥੋੜ੍ਹੀਆਂ ਜਿਹੀਆਂ ਪੌੜੀਆਂ ਚੜ੍ਹਨ ਅਤੇ ਉਤਰਨ ਸਮੇਂ ਸਾਹ ਫੁੱਲਣ ਦੀ ਤਕਲੀਫ਼ ਹੋਣ ਲੱਗਦੀ ਹੈ। ਇਸ ਕਾਰਨ ਲੋਕ ਲਿਫਟਾਂ ਦਾ ਸਹਾਰਾ ਲੈਂਦੇ ਹਨ। ਇਸ ਲਈ ਆਓ ਅੱਜ ਜਾਣਦੇ ਹਾਂ ਪੌੜੀਆਂ ਚੜ੍ਹਨ ਅਤੇ ਉਤਰਨ ਸਮੇਂ ਸਾਹ ਫੁੱਲਣ ਦੇ ਕਾਰਨ ਅਤੇ ਇਸ ਤੋਂ ਬਚਣ ਦੇ ਕੁਝ ਤਰੀਕੇ ਦੱਸਦੇ ਹਾਂ।
ਪੌੜੀਆਂ ਚੜ੍ਹਦੇ ਸਮੇਂ ਸਾਹ ਫੁੱਲਣ ਦੇ ਕਾਰਨ
- ਸਰੀਰ ‘ਚ ਪੌਸ਼ਟਿਕ ਤੱਤਾਂ ਅਤੇ ਐਨਰਜ਼ੀ ਦੀ ਕਮੀ
- ਨੀਂਦ ਨਾ ਆਉਣਾ ਜਾਂ ਨੀਂਦ ਦੀ ਕਮੀ
- ਸਹੀ ਮਾਤਰਾ ‘ਚ ਪਾਣੀ ਨਾ ਪੀਣਾ
- ਮਾਨਸਿਕ ਬਿਮਾਰੀ
- ਅਨੀਮੀਆ
- ਫਿਜ਼ੀਕਲ ਐਕਟਿਵ ਨਾ ਕਰਨਾ
- ਹਾਲਾਂਕਿ ਕਈ ਵਾਰ Nutrients ਮਿਲਣ ਤੋਂ ਬਾਅਦ ਵੀ ਲੋਕ ਥੋੜ੍ਹੀ ਜਿਹੀ ਐਕਟੀਵਿਟੀ ਕਰਨ ਤੋਂ ਬਾਅਦ ਵੀ ਥੱਕ ਜਾਂਦੇ ਹਨ। ਅਜਿਹੇ ‘ਚ ਇਹ ਕਿਸੇ ਅੰਦਰੂਨੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।
ਇਹਨਾਂ ਗੱਲਾਂ ਦਾ ਰੱਖੋ ਧਿਆਨ: ਵੈਸੇ ਤਾਂ ਥੋੜ੍ਹੀਆਂ ਜਿਹੀਆਂ ਪੌੜੀਆਂ ਚੜ੍ਹਨ ‘ਤੇ ਥੱਕਣਾ ਕੋਈ ਗੰਭੀਰ ਬੀਮਾਰੀ ਦਾ ਸੰਕੇਤ ਨਹੀਂ ਹੁੰਦਾ ਹੈ। ਪਰ ਕੁਝ ਲੋਕਾਂ ਲਈ ਇਹ ਖਤਰਨਾਕ ਵੀ ਹੋ ਸਕਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਪੌੜੀਆਂ ਚੜ੍ਹਦੇ ਸਮੇਂ ਥਕਾਵਟ ਜਾਂ ਸਾਹ ਫੁੱਲਣ ਤੋਂ ਪਰੇਸ਼ਾਨ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ…
ਭਾਰ ਨੂੰ ਰੱਖੋ ਕੰਟਰੋਲ: ਭਾਰ ਵਧਣ ਕਾਰਨ ਵਿਅਕਤੀ ਥੋੜਾ ਜਿਹਾ ਕੰਮ ਕਰਕੇ ਵੀ ਥੱਕਣ ਲੱਗਦਾ ਹੈ। ਨਾਲ ਹੀ ਪੌੜੀਆਂ ਚੜ੍ਹਨ-ਉਤਰਨ ਨਾਲ ਥਕਾਵਟ ਅਤੇ ਸਾਹ ਲੈਣ ‘ਚ ਤਕਲੀਫ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਮੋਟਾਪਾ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਹੋਰ ਬੀਮਾਰੀਆਂ ਵੀ ਸੱਦਾ ਦਿੰਦਾ ਹੈ। ਇਸ ਤੋਂ ਬਚਣ ਲਈ ਆਪਣੇ ਭਾਰ ਨੂੰ ਕੰਟਰੋਲ ‘ਚ ਰੱਖੋ। ਇਸ ਦੇ ਲਈ ਤੁਸੀਂ ਯੋਗਾ, ਐਕਸਰਸਾਈਜ਼, ਹੈਲਥੀ ਡਾਇਟ ਆਦਿ ਦਾ ਸਹਾਰਾ ਲੈ ਸਕਦੇ ਹੋ।
ਸਹੀ ਸਮੇਂ ‘ਤੇ ਸੌਣਾ ਅਤੇ ਜਾਗਣਾ: ਮਾਹਿਰਾਂ ਅਨੁਸਾਰ ਨੀਂਦ ਪੂਰੀ ਨਾ ਹੋਣ ‘ਤੇ ਵੀ ਵਿਅਕਤੀ ਦਿਨ ਭਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਸ ਕਾਰਨ ਪੌੜੀਆਂ ਚੜ੍ਹਨ-ਉਤਰਨ ਸਮੇਂ ਥਕਾਵਟ ਅਤੇ ਸਾਹ ਲੈਣ ‘ਚ ਤਕਲੀਫ਼ ਦੀ ਸਮੱਸਿਆ ਹੁੰਦੀ ਹੈ। ਇਸ ਲਈ ਆਪਣੇ ਸੌਣ ਅਤੇ ਉੱਠਣ ਦਾ ਸਮਾਂ ਫਿਕਸ ਕਰੋ। ਪੂਰੀ ਨੀਂਦ ਲੈਣ ਨਾਲ ਤੁਹਾਡਾ ਸਰੀਰ ਅਤੇ ਦਿਮਾਗ ਰਿਲੈਕਸ ਹੋਵੇਗਾ। ਨਾਲ ਹੀ ਇਮਿਊਨਿਟੀ ਬੂਸਟ ਹੋਣ ‘ਚ ਮਦਦ ਮਿਲੇਗੀ।
ਹੈਲਥੀ ਡਾਇਟ ਲਓ: ਭੋਜਨ ‘ਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਥਕਾਵਟ ਮਹਿਸੂਸ ਹੁੰਦੀ ਹੈ। ਇਸ ਦੇ ਲਈ ਆਪਣੀ ਡੇਲੀ ਡਾਇਟ ‘ਚ ਵਿਟਾਮਿਨ, ਆਇਰਨ, ਕੈਲਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਨਾਲ ਹੀ ਇੱਕ ਸਮੇਂ ‘ਚ ਜ਼ਿਆਦਾ ਖਾਣ ਦੀ ਬਜਾਏ, ਹਰ 2-3 ਘੰਟਿਆਂ ‘ਚ ਥੋੜ੍ਹਾ-ਥੋੜ੍ਹਾ ਖਾਓ।
ਭਰਪੂਰ ਮਾਤਰਾ ‘ਚ ਪੀਓ ਪਾਣੀ: ਸਰੀਰ ‘ਚ ਪਾਣੀ ਦੀ ਕਮੀ ਨਾਲ ਥਕਾਵਟ ਅਤੇ ਕਮਜ਼ੋਰੀ ਹੁੰਦੀ ਹੈ। ਇਸ ਨਾਲ ਸਰੀਰ ‘ਚ ਡੀਹਾਈਡ੍ਰੇਸ਼ਨ ਹੋਣ ਦੇ ਨਾਲ ਪੌੜੀਆਂ ਚੜ੍ਹਨ-ਉਤਰਨ ਸਮੇਂ ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਲਈ ਰੋਜ਼ਾਨਾ 7-8 ਗਲਾਸ ਪਾਣੀ ਪੀਓ। ਤੁਸੀਂ ਚਾਹੋ ਤਾਂ ਡੇਲੀ ਡਾਈਟ ‘ਚ ਪਾਣੀ ਵਾਲੇ ਫਲ, ਨਾਰੀਅਲ ਪਾਣੀ, ਜੂਸ ਆਦਿ ਵੀ ਸ਼ਾਮਲ ਕਰ ਸਕਦੇ ਹੋ।
ਯੋਗਾ ਅਤੇ ਐਕਸਰਸਾਈਜ਼ ਕਰੋ: ਇਮਿਊਨਿਟੀ ਕਮਜ਼ੋਰ ਹੋਣ ਕਾਰਨ ਸਰੀਰ ‘ਚ ਜਲਦੀ ਥਕਾਵਟ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਤੁਸੀਂ ਯੋਗਾ ਅਤੇ ਕਸਰਤ ਦੀ ਮਦਦ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਕੁੱਝ ਬਰੀਥਿੰਗ ਐਕਸਰਸਾਈਜ਼ ਕਰ ਸਕਦੇ ਹੋ। ਇਸ ਨਾਲ ਤੁਹਾਡੀ ਇਮਿਊਨਿਟੀ ਤੇਜ਼ੀ ਨਾਲ ਵਧੇਗੀ ਅਤੇ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੋਵੇਗੀ। ਅਜਿਹੇ ‘ਚ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਕਰੋਗੇ।
ਜੇਕਰ ਸਮੱਸਿਆ ਬਰਕਰਾਰ ਰਹੇ ਤਾਂ: ਜੇਕਰ ਉੱਪਰ ਦੱਸੇ ਗਏ ਟਿਪਸ ਫੋਲੋ ਕਰਨ ਤੋਂ ਬਾਅਦ ਵੀ ਤੁਹਾਡੇ ਸਾਹ ਫੁੱਲਣ ਦੀ ਸਮੱਸਿਆ ਬਰਕਰਾਰ ਹੈ ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ। ਦਰਅਸਲ ਇਹ ਕ੍ਰੋਨਿਕ ਥਕਾਵਟ ਸਿੰਡਰੋਮ (Chronic Fatigue Syndrome) ਦਾ ਸੰਕੇਤ ਹੋ ਸਕਦਾ ਹੈ।