ਚੀਨ ਵਿੱਚ ਕੋਰੋਨਾ ਮਹਾਂਮਾਰੀ ਦੀ ਚੌਥੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਮੌਜੂਦਾ ਸਮੇਂ ਵਿੱਚ ਸਭ ਤੋਂ ਡਰਾਉਣੀ ਸਥਿਤੀ ਸ਼ੰਘਾਈ ਦੀ ਹੈ। ਇੱਥੇ ਤਮਾਮ ਸਖ਼ਤੀ ਅਤੇ ਲਾਕਡਾਊਨ ਤੋਂ ਬਾਅਦ ਵੀ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਸ਼ੁੱਕਰਵਾਰ ਨੂੰ ਸ਼ੰਘਾਈ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮਰੀਜ਼ ਪਾਏ ਗਏ ਹਨ । ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ 20,700 ਮਰੀਜ਼ ਅਜਿਹੇ ਪਾਏ ਗਏ ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਸਨ, ਪਰ ਰਿਪੋਰਟ ਪਾਜ਼ੀਟਿਵ ਆਈ। ਉੱਥੇ ਹੀ 3400 ਤੋਂ ਵੱਧ ਮਰੀਜ਼ ਅਜਿਹੇ ਪਾਏ ਗਏ ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਸਨ।
ਚੀਨ ਦੀ ਸਰਕਾਰ ਨੇ ਕਰੀਬ 15 ਦਿਨ ਪਹਿਲਾਂ ਹੀ ਮਾਮਲੇ ਵਧਣ ‘ਤੇ ਸ਼ੰਘਾਈ ਵਿੱਚ ਸਖਤ ਲਾਕਡਾਊਨ ਲਗਾ ਦਿੱਤਾ ਸੀ, ਪਰ ਇਸ ਤੋਂ ਬਾਅਦ ਵੀ ਉੱਥੇ ਸਥਿਤੀ ਕਾਬੂ ਵਿੱਚ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਇੱਥੇ ਹਰ ਰੋਜ਼ ਸਭ ਤੋਂ ਵੱਧ ਮਰੀਜ਼ ਮਿਲ ਰਹੇ ਹਨ। ਨੈਸ਼ਨਲ ਹੈਲਥ ਕਮਿਸ਼ਨ ਮੁਤਾਬਕ ਇੱਥੇ ਰੋਜ਼ਾਨਾ ਮਾਮਲੇ ਵੱਧ ਰਹੇ ਹਨ। ਸ਼ੰਘਾਈ ਅਤੇ ਚੀਨ ਦੇ ਹੋਰ ਸ਼ਹਿਰਾਂ ਵਿੱਚ ਸੰਕਰਮਣ ਦੀ ਜਾਂਚ ‘ਤੇ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਕਈ ਰਾਉਂਡ ਦੀ ਟੈਸਟਿੰਗ ਹੋ ਰਹੀ ਹੈ । ਹਸਪਤਾਲਾਂ ਵਿੱਚ ਵੀ ਕੋਵਿਡ ਦੇ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਵਾਧੂ ਬੈੱਡ ਅਤੇ ਵਾਧੂ ਹਸਪਤਾਲ ਬਣਾਏ ਗਏ ਹਨ।
ਕੋਰੋਨਾ ਕਾਰਨ ਸ਼ੰਘਾਈ ਕਈ ਦਿਨਾਂ ਤੋਂ ਲਾਕ ਹੈ। ਇਸ ਦੌਰਾਨ ਇੱਥੋਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘਰਾਂ ਵਿੱਚ ਭੋਜਨ ਨਹੀਂ ਹੈ। ਇੱਕ ਰਿਪੋਰਟ ਦੇ ਅਨੁਸਾਰ, ਸ਼ੰਘਾਈ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਆਪਣੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਲੋਕਾਂ ਨੂੰ ਖਾਣ ਪੀਣ ਦੀ ਵੀ ਸਮੱਸਿਆ ਆ ਰਹੀ ਹੈ। ਇੰਟਰਨੈੱਟ ‘ਤੇ ਲੋਕ ਸਰਕਾਰ ਖਿਲਾਫ ਕਾਫੀ ਗੁੱਸਾ ਜ਼ਾਹਰ ਕਰ ਰਹੇ ਹਨ। ਸ਼ੰਘਾਈ ਵਿੱਚ ਇਲਾਜ ਦੀ ਉਡੀਕ ਕਰ ਰਹੀ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਹੋਰ ਜ਼ਿਆਦਾ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਰਿਪੋਰਟ ਮੁਤਾਬਕ ਚੀਨ ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੂੰ ਇੱਕ ਵਾਰ ਫਿਰ ਲੁਕਾ ਰਿਹਾ ਹੈ। ਸ਼ੁੱਕਰਵਾਰ ਨੂੰ ਸ਼ੰਘਾਈ ਦੇ ਇੱਕ ਹਸਪਤਾਲ ਵਿੱਚ ਕਰੀਬ 12 ਬਜ਼ੁਰਗਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਪਰ ਉਨ੍ਹਾਂ ਦੀ ਮੌਤ ਨੂੰ ਕੋਰੋਨਾ ਅੰਕੜੇ ਵਿੱਚ ਨਹੀਂ ਜੋੜਿਆ ਗਿਆ। ਸਰਕਾਰੀ ਅੰਕੜਿਆਂ ਅਨੁਸਾਰ 2020 ਤੋਂ ਬਾਅਦ ਸ਼ਹਿਰ ਵਿੱਚ ਇਸ ਬਿਮਾਰੀ ਕਾਰਨ ਕੋਈ ਮੌਤ ਨਹੀਂ ਹੋਈ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”