ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਨਿੰਬੂ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਮ ਤੌਰ ‘ਤੇ 50-60 ਰੁਪਏ ਪ੍ਰਤੀ ਕਿਲੋ ਵਿਕਣ ਵਾਲੇ ਨਿੰਬੂ ਦੀ ਕੀਮਤ ਕਈ ਸ਼ਹਿਰਾਂ ਵਿੱਚ 300-400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਆਮ ਤੌਰ ‘ਤੇ 2-3 ਰੁਪਏ ਵਿੱਚ ਵਿਕਣ ਵਾਲਾ ਨਿੰਬੂ 10-15 ਰੁਪਏ ਵਿੱਚ ਵਿਕ ਰਿਹਾ ਹੈ। ਗਰਮੀਆਂ ਦੌਰਾਨ ਜਦੋਂ ਨਿੰਬੂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤਾਂ ਰਿਕਾਰਡ ਤੋੜ ਭਾਅ ਕਾਰਨ ਨਿੰਬੂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।
ਦੱਸ ਦੇਈਏ ਕਿ ਪਿਛਲੇ 15 ਦਿਨਾਂ ਤੋਂ ਦੇਸ਼ ਵਿੱਚ ਨਿੰਬੂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਨਿੰਬੂ 250-400 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਅਤੇ ਇਸ ਦੀ ਪ੍ਰਚੂਨ ਕੀਮਤ 10-15 ਰੁਪਏ ਪ੍ਰਤੀ ਨਿੰਬੂ ਤੱਕ ਪਹੁੰਚ ਗਈ ਹੈ। ਰਾਜਧਾਨੀ ਦਿੱਲੀ ਵਿੱਚ ਨਿੰਬੂ 250-300 ਰੁਪਏ ਪ੍ਰਤੀ ਕਿਲੋ ਦੇ ਕਰੀਬ ਵਿਕ ਰਿਹਾ ਹੈ।
ਦੇਸ਼ ਦੇ ਕੁਝ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਨਿੰਬੂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਦਾਹਰਣ ਵਜੋਂ ਮੁੰਬਈ, ਹੈਦਰਾਬਾਦ ਅਤੇ ਕੋਲਕਾਤਾ ਵਿੱਚ ਇੱਕ ਮਹੀਨਾ ਪਹਿਲਾਂ 50-100 ਰੁਪਏ ਪ੍ਰਤੀ ਕਿਲੋ ਵਿਕਣ ਵਾਲੇ ਨਿੰਬੂ ਦੀ ਕੀਮਤ ਹੁਣ 300-400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਉੱਥੇ ਹੀ ਪੁਣੇ ਦੇ ਥੋਕ ਬਾਜ਼ਾਰ ਵਿੱਚ 10 ਕਿਲੋ ਦਾ ਇੱਕ ਬੈਗ 1750 ਰੁਪਏ ਵਿੱਚ ਵਿਕ ਰਿਹਾ ਹੈ। ਆਮ ਤੌਰ ‘ਤੇ 10 ਕਿਲੋ ਦੇ ਇੱਕ ਬੈਗ ਵਿੱਚ 350-380 ਨਿੰਬੂ ਹੁੰਦੇ ਹਨ।
ਮਾਹਿਰਾਂ ਅਨੁਸਾਰ ਨਿੰਬੂ ਦੀਆਂ ਕੀਮਤਾਂ ਵਿੱਚ ਤੁਰੰਤ ਗਿਰਾਵਟ ਆਉਣ ਦੀ ਉਮੀਦ ਬਹੁਤ ਘੱਟ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਕੁਝ ਕਮੀ ਆਉਣ ਦੀ ਉਮੀਦ ਹੈ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਨਿੰਬੂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਮਾਹਿਰਾਂ ਅਨੁਸਾਰ ਨਿੰਬੂ ਦੀਆਂ ਕੀਮਤਾਂ ਪੂਰੀ ਤਰ੍ਹਾਂ ਅਕਤੂਬਰ ਤੱਕ ਹੀ ਆਮ ਹੋਣ ਦੀ ਉਮੀਦ ਹੈ, ਕਿਉਂਕਿ ਹੁਣ ਨਿੰਬੂ ਦੀ ਅਗਲੀ ਫਸਲ ਅਕਤੂਬਰ ਤੱਕ ਹੀ ਤਿਆਰ ਹੋਵੇਗੀ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”