Raw turmeric health benefits: ਕੱਚੀ ਹਲਦੀ ‘ਚ ਕਈ ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣ ਪਾਏ ਜਾਂਦੇ ਹਨ ਜੋ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜ਼ਮੀਨ ‘ਚ ਪੈਦਾ ਹੋਣ ਵਾਲੀ ਇਸ ਹਲਦੀ ‘ਚ 13% ਪਾਣੀ, 6% ਪ੍ਰੋਟੀਨ, 69% ਕਾਰਬੋਹਾਈਡਰੇਟ, 0.15% ਕੈਲਸ਼ੀਅਮ, 0.28% ਫਾਸਫੋਰਸ ਹੁੰਦਾ ਹੈ। ਮਾਹਿਰਾਂ ਅਨੁਸਾਰ ਕੱਚੀ ਹਲਦੀ ਦੀ ਵਰਤੋਂ ਰਸੋਈ ‘ਚ ਹੀ ਨਹੀਂ ਸਗੋਂ ਔਸ਼ਧੀ ਦੇ ਰੂਪ ‘ਚ ਵੀ ਕੀਤੀ ਜਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…
ਇਮਿਊਨਿਟੀ ਮਜ਼ਬੂਤ: ਮਾਹਿਰਾਂ ਦੇ ਅਨੁਸਾਰ ਇਸ ‘ਚ ਲਿਪੋਪੋਲੀਸੈਕਰਾਈਡ ਨਾਮਕ ਪੌਸ਼ਟਿਕ ਤੱਤ ਪਾਇਆ ਜਾਂਦਾ ਹੈ, ਜੋ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਬੁਖਾਰ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ‘ਚ ਵੀ ਹਲਦੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।
ਕੈਂਸਰ ਤੋਂ ਬਚਾਅ: ਹਲਦੀ ‘ਚ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਕੈਂਸਰ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ‘ਚ ਪਾਏ ਜਾਣ ਵਾਲੇ ਤੱਤ ਹਾਨੀਕਾਰਕ ਸੈੱਲਜ਼ ਤੋਂ ਬਚਾਅ ਕਰਕੇ ਟਿਊਮਰ ਦਾ ਖ਼ਤਰਾ ਘੱਟ ਕਰਦੀ ਹੈ।
ਹੱਡੀਆਂ ਦੀ ਮਜ਼ਬੂਤੀ ਲਈ: ਦੁੱਧ ‘ਚ ਹਲਦੀ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਹ ਇਮਿਊਨਿਟੀ ਵੀ ਵਧਾਉਂਦੀ ਹੈ।
ਜ਼ਖ਼ਮ ਦੇ ਇਲਾਜ ‘ਚ: ਹਲਦੀ ਦੇ ਐਂਟੀਸੈਪਟਿਕ ਗੁਣ ਕਿਸੇ ਵੀ ਜ਼ਖ਼ਮ ਨੂੰ ਠੀਕ ਕਰਨ ‘ਚ ਮਦਦ ਕਰਦੇ ਹਨ। ਸੱਟ ‘ਤੇ ਹਲਦੀ ਲਗਾਉਣ ਨਾਲ ਖੂਨ ਦਾ ਵਹਾਅ ਬੰਦ ਹੋ ਜਾਂਦਾ ਹੈ।
ਭਾਰ ਘਟਾਉਣ ‘ਚ ਮਦਦਗਾਰ: ਤੁਸੀਂ ਹਲਦੀ ਦਾ ਸੇਵਨ ਕਰਕੇ ਵੀ ਭਾਰ ਘਟਾ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਭਾਰ ਘਟਾਉਣ ‘ਚ ਮਦਦ ਕਰਦੇ ਹਨ।
ਸੋਜ਼ ‘ਚ ਕਰੋ ਵਰਤੋ: ਇਸ ‘ਚ ਕੈਰੋਸੀਨ ਨਾਂ ਦਾ ਤੱਤ ਹੁੰਦਾ ਹੈ। ਜੋ ਕਿ ਸੋਜ ਵਰਗੀਆਂ ਸਮੱਸਿਆਵਾਂ ‘ਚ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਸੋਜ ਹੋਣ ‘ਤੇ ਤੁਸੀਂ ਹਲਦੀ ਤੋਂ ਬਣੇ ਲੇਪ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸੋਜ ਬਹੁਤ ਜਲਦੀ ਘੱਟ ਹੋ ਜਾਵੇਗੀ।