ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਵਰਗਾਂ ਲਈ ਕਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਸਰਕਾਰ ਦੀ ਇੱਕ ਅਜਿਹੀ ਸਕੀਮ ਬਾਰੇ ਦੱਸਾਂਗੇ, ਜਿਸ ਵਿੱਚ ਤੁਹਾਨੂੰ 5000 ਰੁਪਏ ਮਹੀਨਾ ਮਿਲਣਗੇ, ਪਰ ਜੇਕਰ ਤੁਸੀਂ ਵਿਆਹੇ ਹੋਏ ਹੋ ਤਾਂ ਤੁਹਾਨੂੰ ਇਸ ਦੇ ਦੁੱਗਣੇ ਯਾਨੀ ਪੂਰੇ 10,000 ਰੁਪਏ ਮਿਲਣਗੇ । ਤੁਹਾਨੂੰ ਦੱਸ ਦੇਈਏ ਕਿ ਇਹ ਪੈਸਾ ਹਰ ਮਹੀਨੇ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਹੋਵੇਗਾ।
ਇਸ ਯੋਜਨਾ ਦਾ ਨਾਂ ਅਟਲ ਪੈਨਸ਼ਨ ਯੋਜਨਾ ਹੈ। ਇਸ ਵਿੱਚ ਤੁਹਾਨੂੰ ਹਰ ਮਹੀਨੇ ਪੈਨਸ਼ਨ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਪਤੀ-ਪਤਨੀ ਦੋਵੇਂ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਸਰਕਾਰ ਦੀ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਆਓ ਤੁਹਾਨੂੰ ਕੇਂਦਰ ਸਰਕਾਰ ਦੀ ਇਸ ਪੈਨਸ਼ਨ ਸਕੀਮ ਬਾਰੇ ਦੱਸਦੇ ਹਾਂ:
ਇਹ ਵੀ ਪੜ੍ਹੋ: ਵੱਡੀ ਖ਼ਬਰ: ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ’ਚ ਮਾਸਕ ਪਾਉਣਾ ਹੋਇਆ ਲਾਜ਼ਮੀ
ਅਟਲ ਪੈਨਸ਼ਨ ਯੋਜਨਾ ਮੋਦੀ ਸਰਕਾਰ ਦੀ ਇੱਕ ਪ੍ਰਸਿੱਧ ਯੋਜਨਾ ਹੈ, ਜਿਸ ਵਿੱਚ ਹਰ ਮਹੀਨੇ ਨਾਗਰਿਕਾਂ ਨੂੰ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਜੇਕਰ ਪਤੀ-ਪਤਨੀ ਦੋਵੇਂ ਇਸ ਸਕੀਮ ਵਿੱਚ ਅਪਲਾਈ ਕਰਦੇ ਹਨ, ਤਾਂ ਉਨ੍ਹਾਂ ਨੂੰ 10,000 ਰੁਪਏ ਦਾ ਲਾਭ ਮਿਲੇਗਾ । ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਕਿਹਾ ਹੈ ਕਿ ਪਤੀ ਅਤੇ ਪਤਨੀ ਦੋਵੇਂ ਇਸ ਯੋਜਨਾ ਦੇ ਤਹਿਤ 5000 ਰੁਪਏ ਦੀ ਪੈਨਸ਼ਨ ਰਾਸ਼ੀ ਲਈ ਅਰਜ਼ੀ ਦੇ ਸਕਦੇ ਹਨ।
ਇਸ ਸਕੀਮ ਵਿੱਚ ਨਾਗਰਿਕਾਂ ਨੂੰ ਹਰ ਮਹੀਨੇ ਪ੍ਰੀਮੀਅਮ ਦੀ ਰਕਮ ਅਦਾ ਕਰਨੀ ਪੈਂਦੀ ਹੈ। ਜੇਕਰ ਬਿਨੈਕਾਰ ਦੀ ਉਮਰ 18 ਸਾਲ ਹੈ, ਤਾਂ ਉਸ ਨੂੰ ਹਰ ਮਹੀਨੇ 210 ਰੁਪਏ ਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਦੂਜੇ ਪਾਸੇ ਜੇਕਰ ਇਹੀ ਪੈਸੇ ਹਰ ਤਿੰਨ ਮਹੀਨੇ ਬਾਅਦ ਦਿੱਤੇ ਜਾਣ ਤਾਂ 626 ਰੁਪਏ ਦੇਣੇ ਪੈਣਗੇ ਤੇ 1239 ਰੁਪਏ ਛੇ ਮਹੀਨਿਆਂ ਵਿੱਚ ਦੇਣੇ ਪੈਣਗੇ। ਇਸ ਤੋਂ ਇਲਾਵਾ ਹਰ ਮਹੀਨੇ 1000 ਰੁਪਏ ਪੈਨਸ਼ਨ ਲੈਣ ਲਈ 18 ਸਾਲ ਦੀ ਉਮਰ ਵਿੱਚ ਸਿਰਫ 42 ਰੁਪਏ ਦੇਣੇ ਪੈਣਗੇ।
ਦੱਸ ਦੇਈਏ ਕਿ ਜੇਕਰ ਕਿਸੇ ਕਾਰਨ ਕਰਕੇ ਨਾਗਰਿਕ ਦੀ 60 ਸਾਲ ਦੀ ਉਮਰ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ, ਤਾਂ ਇਸ ਅਟਲ ਪੈਨਸ਼ਨ ਯੋਜਨਾ ਦਾ ਪੈਸਾ ਨਾਗਰਿਕ ਦੀ ਪਤਨੀ ਨੂੰ ਦਿੱਤਾ ਜਾਵੇਗਾ। ਜੇਕਰ ਕਿਸੇ ਕਾਰਨ ਪਤੀ-ਪਤਨੀ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਪੈਨਸ਼ਨ ਦਾ ਪੈਸਾ ਨਾਮਜ਼ਦ ਨਾਗਰਿਕ ਨੂੰ ਦਿੱਤਾ ਜਾਵੇਗਾ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”