Kashmir files digital platform: ‘ਦਿ ਕਸ਼ਮੀਰ ਫਾਈਲਜ਼’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ। ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਤ ਫਿਲਮ ਬਾਕਸ ਆਫਿਸ ‘ਤੇ ਬਹੁਤ ਸਫਲ ਰਹੀ। ਫਿਲਮ ਨੂੰ ਆਮ ਲੋਕਾਂ ਦੇ ਨਾਲ-ਨਾਲ ਕੰਗਨਾ ਰਣੌਤ, ਮੁਕੇਸ਼ ਖੰਨਾ ਅਤੇ ਆਮਿਰ ਖਾਨ ਵਰਗੇ ਕਈ ਸਿਤਾਰਿਆਂ ਦਾ ਸਮਰਥਨ ਮਿਲਿਆ।
ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਛਾਪ ਛੱਡਣ ਵਾਲੀ ‘ਦਿ ਕਸ਼ਮੀਰ ਫਾਈਲਜ਼’ ਜਲਦ ਹੀ ਡਿਜੀਟਲ ਪਲੇਟਫਾਰਮ ‘ਤੇ ਆਵੇਗੀ। ਇਸ ਦਾ ਐਲਾਨ ਖੁਦ ਮੇਕਰਸ ਨੇ ਕੀਤਾ ਹੈ। ZEE5 ਨੇ ਵਿਸ਼ੇਸ਼ ਤੌਰ ਬਾਲੀਵੁੱਡ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਡਿਜੀਟਲ ਪ੍ਰੀਮੀਅਰ ਦੀ ਘੋਸ਼ਣਾ ਕੀਤੀ। ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜਦੇ ਹੋਏ ਇਸ ਸਾਲ ਦੀਆਂ ਸਰਵੋਤਮ ਫਿਲਮਾਂ ‘ਚ ਆਪਣਾ ਨਾਂ ਬਣਾਉਣ ਵਾਲੀ ‘ਦਿ ਕਸ਼ਮੀਰ ਫਾਈਲਜ਼’ ਵੱਖ-ਵੱਖ ਭਾਸ਼ਾਵਾਂ ‘ਚ ਡਿਜੀਟਲ ਪਲੇਟਫਾਰਮ ‘ਤੇ ਉਪਲਬਧ ਹੋਵੇਗੀ। ਹਿੰਦੀ, ਤਾਮਿਲ, ਤੇਲਗੂ ਸਮੇਤ ਕਈ ਭਾਸ਼ਾਵਾਂ ‘ਚ ਉਪਲਬਧ ਹੋਵੇਗੀ। ਇਸ ਫ਼ਿਲਮ ਵਿੱਚ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਕਸ਼ਮੀਰੀ ਪੰਡਿਤਾਂ ਦੇ ਜਜ਼ਬਾਤੀ ਦੁੱਖ, ਉਨ੍ਹਾਂ ਦੀ ਬੇਚੈਨੀ, ਵਿਛੋੜੇ ਦੇ ਦਰਦ, ਹੋਂਦ ਦੇ ਡਰ ਅਤੇ ਜਿਉਂਦੇ ਰਹਿਣ ਦੇ ਸੰਘਰਸ਼ ਦੀ ਗੂੰਜ ਨੂੰ ਬਿਆਨ ਕਰਨ ਦਾ ਸ਼ਾਨਦਾਰ ਕੰਮ ਕੀਤਾ ਹੈ।
ਫਿਲਮ ਨੂੰ ਦੇਸ਼ ਭਰ ਤੋਂ ਪ੍ਰਸ਼ੰਸਾ ਮਿਲੀ ਅਤੇ ਹੁਣ ‘ਦਿ ਕਸ਼ਮੀਰ ਫਾਈਲਜ਼’ ਦੁਨੀਆ ਭਰ ਵਿੱਚ ZEE5 ‘ਤੇ ਉਨ੍ਹਾਂ ਲਈ ਉਪਲਬਧ ਹੋਵੇਗੀ ਜੋ ਇਸ ਨੂੰ ਵੱਡੇ ਪਰਦੇ ‘ਤੇ ਨਹੀਂ ਦੇਖ ਸਕੇ। ‘ਦਿ ਕਸ਼ਮੀਰ ਫਾਈਲਜ਼‘ ਦਾ ਪ੍ਰੀਮੀਅਰ 13 ਮਈ 2022 ਨੂੰ ZEE5 ‘ਤੇ ਹੋਵੇਗਾ। ਅਨੁਪਮ ਖੇਰ ਅਤੇ ਦਰਸ਼ਨ ਕੁਮਾਰ ਤੋਂ ਇਲਾਵਾ ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਨੇ ਵੀ ਫਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਵਿਵੇਕ ਅਗਨੀਹੋਤਰੀ ਦੀ ਇਸ ਫਿਲਮ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਕਾਫੀ ਸਮਰਥਨ ਮਿਲਿਆ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਕਰੀਬ 294.98 ਕਰੋੜ ਅਤੇ ਦੁਨੀਆ ਭਰ ‘ਚ 337.23 ਕਰੋੜ ਦਾ ਕਾਰੋਬਾਰ ਕੀਤਾ ਸੀ।