Gangubai Kathiawadi on Netflix: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ 25 ਫਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਨੇ ਦੁਨੀਆ ਭਰ ‘ਚ ਕਰੀਬ 180 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਸਿਨੇਮਾਘਰਾਂ ‘ਚ ਆਪਣਾ ਜਲਵਾ ਦਿਖਾਉਣ ਤੋਂ ਬਾਅਦ, ਨਿਰਮਾਤਾਵਾਂ ਨੇ ਹੁਣ ਆਲੀਆ ਭੱਟ ਦੀ ਫਿਲਮ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਨਿਰਮਾਤਾਵਾਂ ਨੇ ਫਿਲਮ ਨੂੰ ਹਿੰਦੀ ਭਾਸ਼ਾ ਦੇ ਨਾਲ-ਨਾਲ ਤੇਲਗੂ ਦਰਸ਼ਕਾਂ ਲਈ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਇਹ ਫਿਲਮ 26 ਅਪ੍ਰੈਲ ਯਾਨੀ ਅੱਜ ਤੋਂ ਹੀ ਨੈੱਟਫਲਿਕਸ ‘ਤੇ ਸਟ੍ਰੀਮ ਕੀਤੀ ਜਾਵੇਗੀ। ਅੱਜ ਆਲੀਆ ਭੱਟ ਦੇ ਪ੍ਰਸ਼ੰਸਕਾਂ ਲਈ 26 ਅਪ੍ਰੈਲ ਨੂੰ OTT ‘ਤੇ ਸਟ੍ਰੀਮ ਕਰਨ ਲਈ ਬਹੁਤ ਖੁਸ਼ੀ ਦਾ ਦਿਨ ਹੈ । ਤੁਸੀਂ ਅਦਾਕਾਰਾ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਗੰਗੂਬਾਈ ਕਾਠੀਆਵਾੜੀ’ ਨੂੰ 26 ਅਪ੍ਰੈਲ ਯਾਨੀ ਅੱਜ ਤੋਂ ਨੈੱਟਫਲਿਕਸ ‘ਤੇ ਦੇਖ ਸਕੋਗੇ। ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਤ, ਫਿਲਮ ਵਿੱਚ ਅਜੈ ਦੇਵਗਨ, ਵਿਜੇ ਰਾਜ਼, ਜਿਮ ਸਰਬ, ਸੀਮਾ ਪਾਹਵਾ ਅਤੇ ਸ਼ਾਂਤਨੂ ਮਹੇਸ਼ਵਰੀ ਮੁੱਖ ਭੂਮਿਕਾਵਾਂ ਵਿੱਚ ਹਨ।
25 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਆਉਣ ਤੋਂ ਪਹਿਲਾਂ ਇਸ ਫਿਲਮ ਦਾ 72ਵੇਂ ਬਰਲਿਨ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਵੀ ਹੋਇਆ। ਫਿਲਮ ਨੇ ਘਰੇਲੂ ਬਾਕਸ ਆਫਿਸ ‘ਤੇ ਲਗਭਗ 130 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਆਲੀਆ ਭੱਟ ਦੀ ‘ਗੰਗੂਬਾਈ ਕਾਠੀਆਵਾੜੀ’ ਐੱਸ ਹੁਸੈਨ ਜ਼ੈਦੀ ਦੀ ਕਿਤਾਬ ‘ਮਾਫੀਆ ਕਵੀਨਜ਼ ਆਫ ਮੁੰਬਈ’ ‘ਤੇ ਆਧਾਰਿਤ ਹੈ । ਫਿਲਮ ਆਲੀਆ ਭੱਟ ‘ਗੰਗੂਬਾਈ‘ ਦੇ ਸਫਰ ਨੂੰ ਦਰਸਾਉਂਦੀ ਹੈ, ਜੋ ਫਿਲਮ ਸਟਾਰ ਬਣਨ ਲਈ ਆਪਣੇ ਬੁਆਏਫ੍ਰੈਂਡ ਨਾਲ ਭੱਜ ਗਈ ਸੀ। ਉਸਦਾ ਬੁਆਏਫ੍ਰੈਂਡ ਉਸਨੂੰ ਧੋਖਾ ਦਿੰਦਾ ਹੈ ਅਤੇ ਉਸਨੂੰ ਇੱਕ ਵੇਸ਼ਵਾਘਰ ਵਿੱਚ ਵੇਚ ਦਿੰਦਾ ਹੈ। ਇਸ ਤੋਂ ਬਾਅਦ ਕਮਾਠੀਪੁਰਾ ‘ਚ ‘ਗੰਗੂਬਾਈ’ ਦੀ ਯਾਤਰਾ ਸ਼ੁਰੂ ਹੁੰਦੀ ਹੈ। ਫਿਲਮ ਦੀ ਕਹਾਣੀ ਨੂੰ ਦਰਸ਼ਕਾਂ ਅਤੇ ਫਿਲਮ ਸਮੀਖਿਅਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।