Teeth Pain home remedies: ਦੰਦ ਸਾਡੀ ਮੁਸਕਰਾਹਟ ਨੂੰ ਸੁੰਦਰ ਬਣਾਉਣ ‘ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਭੋਜਨ ਦਾ ਸੁਆਦ ਵੀ ਸਾਨੂੰ ਇਨ੍ਹਾਂ ਦੀ ਬਦੌਲਤ ਮਿਲਦਾ ਹੈ। ਪਰ ਜਦੋਂ ਦੰਦਾਂ ਦੀ ਕੋਈ ਸਮੱਸਿਆ ਹੋ ਜਾਂਦੀ ਹੈ, ਤਾਂ ਨਾ ਤਾਂ ਕੁੱਝ ਖਾਣ ਦਾ ਮਨ ਕਰਦਾ ਹੈ ਅਤੇ ਨਾ ਹੀ ਹੱਸਣ ‘ਚ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਨੂੰ ਅਜ਼ਮਾਉਣ ਨਾਲ ਤੁਸੀਂ ਆਸਾਨੀ ਨਾਲ ਆਪਣੇ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕੋਗੇ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾ ਸਕੋਗੇ।
ਜਾਣੋ ਕਿਹੜੇ ਹਨ ਇਹ ਘਰੇਲੂ ਨੁਸਖ਼ੇ
ਬਰਫ਼ ਦੀ ਸਿਕਾਈ: ਜੇਕਰ ਦੰਦਾਂ ਦੇ ਦਰਦ ਕਾਰਨ ਚਿਹਰਾ ਸੁੱਜ ਗਿਆ ਹੈ ਤਾਂ ਬਰਫ਼ ਦੀ ਸਿਕਾਈ ਕਰੋ। ਸੋਜ ਵਾਲੀ ਥਾਂ ‘ਤੇ ਆਈਸ ਪੈਕ ਲਗਾਉਣ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ। ਇਹ ਸਿਕਾਈ ਤੁਸੀਂ ਹਰ ਅੱਧੇ ਘੰਟੇ ‘ਚ ਕਰੋ।
ਲੌਂਗ ਰੱਖੋ: ਲੌਂਗ ਜਾਂ ਲੌਂਗ ਦਾ ਤੇਲ ਦੰਦਾਂ ਦੇ ਦਰਦ ‘ਤੇ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ‘ਚ ਦਰਦਨਾਕ ਖੇਤਰ ਨੂੰ ਸੁੰਨ ਕਰਨ ਦੇ ਗੁਣ ਹਨ। ਇਸ ਦੇ ਨਾਲ ਹੀ ਇਸ ਦੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਦਰਦਨਾਕ ਇਨਫੈਕਸ਼ਨ ਨੂੰ ਵੀ ਠੀਕ ਕਰਦੇ ਹਨ।
ਲਸਣ ਦੀ ਵਰਤੋਂ ਕਰੋ: ਲਸਣ ‘ਚ ਇਨਫੈਕਸ਼ਨ ਨੂੰ ਘੱਟ ਕਰਨ ਦੇ ਗੁਣ ਵੀ ਹੁੰਦੇ ਹਨ। ਜੇਕਰ ਤੁਸੀਂ ਇਸ ਨੂੰ ਰਗੜਕੇ ਜਾਂ ਪੇਸਟ ਬਣਾ ਕੇ ਦਰਦ ਵਾਲੀ ਥਾਂ ‘ਤੇ ਲਗਾਓ, ਤਾਂ ਤੁਹਾਨੂੰ ਦੰਦਾਂ ਦੇ ਦਰਦ ਤੋਂ ਰਾਹਤ ਮਿਲੇਗੀ।
ਨਮਕ ਵਾਲੇ ਪਾਣੀ ਨਾਲ ਗਰਾਰੇ ਕਰੋ: ਦੰਦਾਂ ਨੂੰ ਸਿਹਤਮੰਦ ਰੱਖਣ ਲਈ ਕੋਸੇ ਪਾਣੀ ‘ਚ ਨਮਕ ਮਿਲਾ ਕੇ ਗਰਾਰੇ ਕਰਨ ਦੀ ਆਦਤ ਬਣਾਓ। ਜੇਕਰ ਦੰਦਾਂ ਦੀ ਕਿਸੇ ਸਮੱਸਿਆ ਕਾਰਨ ਮਸੂੜੇ ਸੁੱਜ ਗਏ ਹਨ ਤਾਂ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ। ਇਹ ਇੱਕ ਕੁਦਰਤੀ ਕੀਟਾਣੂਨਾਸ਼ਕ ਹੋਣ ਦੇ ਨਾਲ-ਨਾਲ ਟਿਸ਼ੂ ਦੀ ਜਲਦੀ ਮੁਰੰਮਤ ਕਰਦਾ ਹੈ। ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਹ ਘਰੇਲੂ ਨੁਸਖੇ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ।