ਯੂਕਰੇਨ ਯੁੱਧ ਦੇ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜੰਗ ਦਾ ਸੇਕ ਘੱਟ ਨਹੀਂ ਹੋ ਰਿਹਾ ਹੈ, ਸਗੋਂ ਦੁਨੀਆ ‘ਤੇ ਪ੍ਰਮਾਣੂ ਹਮਲੇ ਦਾ ਸੰਕਟ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ । ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ । ਬੁੱਧਵਾਰ ਨੂੰ ਸੇਂਟ ਪੀਟਰਸਬਰਗ ਵਿੱਚ ਰੂਸੀ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਕਿਹਾ ਕਿ ਬਾਹਰ ਜੋ ਹੋ ਰਿਹਾ ਹੈ ਜੇਕਰ ਕੋਈ ਉਸ ਵਿੱਚ ਦਖਲ ਦੇਣ ਦਾ ਇਰਾਦਾ ਰੱਖਦਾ ਹੈ, ਤਾਂ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੂਸ ਇਸਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਜੋ ਕੋਈ ਵੀ ਰੂਸ ਨੂੰ ਧਮਕੀ ਦੇਵੇਗਾ ਉਸਨੂੰ ਅਸੀਂ ਬਿਜਲੀ ਦੀ ਤੇਜ਼ੀ ਨਾਲ ਹੋਰ ਘਾਤਕ ਢੰਗ ਨਾਲ ਜਵਾਬ ਦੇਵਾਂਗੇ।
ਰੂਸੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਸਾਡੇ ਕੋਲ ਇਸਦੇ ਲਈ ਸਾਰੇ ਜ਼ਰੂਰੀ ਹਥਿਆਰ ਹਨ । ਸਾਡੇ ਕੋਲ ਅਜਿਹੇ ਹਥਿਆਰ ਵੀ ਹਨ ਜਿਨ੍ਹਾਂ ਦਾ ਕੋਈ ਘੁਮੰਡ ਨਹੀਂ ਕਰ ਸਕਦਾ। ਅਸੀਂ ਉਨ੍ਹਾਂ ਬਾਰੇ ਸ਼ੇਖੀ ਨਹੀਂ ਮਾਰਨਾ ਚਾਹੁੰਦੇ, ਪਰ ਅਸੀਂ ਉਨ੍ਹਾਂ ਦੀ ਵਰਤੋਂ ਕਰਾਂਗੇ। ਜੇਕਰ ਯੂਕਰੇਨ ਮਾਮਲੇ ਵਿੱਚ ਦਖਲ ਦੇਣ ਵਾਲੇ ਦੇਸ਼ ਸਾਨੂੰ ਧਮਕੀਆਂ ਦਿੰਦੇ ਹਨ ਤਾਂ ਰੂਸ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਨਹੀਂ ਝਿਜਕੇਗਾ। ਪੁਤਿਨ ਨੇ ਪ੍ਰਮਾਣੂ ਹਥਿਆਰਾਂ ਦਾ ਸਿੱਧਾ ਜ਼ਿਕਰ ਨਹੀਂ ਕੀਤਾ, ਪਰ ਪੁਤਿਨ ਦਾ ਇਸ਼ਾਰਾ ਨਵੀਂ ਸਰਮਟ 2 ਪ੍ਰਮਾਣੂ ਮਿਜ਼ਾਈਲ ਵੱਲ ਸੀ ।
ਦੱਸ ਦੇਈਏ ਕਿ ਇਸ ਦੌਰਾਨ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਯਾਦ ਕਰਦਿਆਂ ਕਿਹਾ ਕਿ ਰੂਸ ਨੇ ਹਮੇਸ਼ਾ ਯੂਕਰੇਨ ਨਾਲ ਹਮਦਰਦੀ ਰੱਖੀ ਅਤੇ ਇੱਕ ਦੋਸਤ, ਇੱਕ ਸਾਥੀ ਅਤੇ ਇੱਕ ਭਰਾ ਵਜੋਂ ਕੰਮ ਕੀਤਾ । ਅਸੀਂ ਇੱਕ ਆਜ਼ਾਦ ਯੂਕਰੇਨੀ ਰਾਜ ਬਾਰੇ ਸੋਚਦੇ ਸੀ, ਅਸੀਂ ਸੋਚਿਆ ਸੀ ਕਿ ਇਹ ਹਮੇਸ਼ਾ ਇੱਕ ਦੋਸਤਾਨਾ ਰਾਜ ਹੋਵੇਗਾ। ਅਸੀਂ ਸੋਚਿਆ ਸੀ ਕਿ ਅਸੀਂ ਇਕੱਠੇ ਵਧਾਂਗੇ ਅਤੇ ਇੱਕ ਦੂਜੇ ਨੂੰ ਮਜ਼ਬੂਤ ਕਰਾਂਗੇ। ਅਸੀਂ ਅੱਗੇ ਵਧਣ ਵਿੱਚ ਇਕ ਦੂਜੇ ਦੀ ਮਦਦ ਕਰਾਂਗੇ, ਪਰ ਸਾਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਰੂਸ ਦੇ ਵਿਰੋਧੀ ਪੈਦਾ ਹੋਣਗੇ। ਅਸੀਂ ਇਸ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦੇ ਸਕਦੇ।
ਵੀਡੀਓ ਲਈ ਕਲਿੱਕ ਕਰੋ -: