Immunity weak bad habits: ਇਮਿਊਨਿਟੀ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਹੁੰਦੀ ਹੈ। ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਸਿਹਤ ਨਾਲ ਕੀਤੀ ਇਕ ਵੀ ਗਲਤੀ ਤੁਹਾਡੀ ਸਿਹਤ ‘ਤੇ ਡੂੰਘਾ ਅਸਰ ਪਾ ਸਕਦੀ ਹੈ।ਜੇਕਰ ਤੁਹਾਡੇ ਸਰੀਰ ਦਾ ਇਮਿਊਨ ਸਿਸਟਮ ਖਰਾਬ ਹੋ ਜਾਵੇਗਾ ਤਾਂ ਤੁਹਾਨੂੰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੁਹਾਡੀ ਇਮਿਊਨਿਟੀ ਨੂੰ ਕਮਜ਼ੋਰ ਕਰ ਸਕਦੀਆਂ ਹਨ।
ਪ੍ਰੋਸੈਸਡ ਫੂਡਜ਼: ਪ੍ਰੋਸੈਸਡ ਫੂਡਜ਼ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਬਹੁਤ ਹੀ ਕਮਜ਼ੋਰ ਪੈ ਸਕਦੀ ਹੈ। ਤੁਸੀਂ ਡੱਬਾਬੰਦ ਭੋਜਨ ਅਤੇ ਫਰੋਜਨ ਫ਼ੂਡ ਤੋਂ ਪਰਹੇਜ਼ ਕਰੋ। ਇਹ ਤੁਹਾਡੀ ਇਮਿਊਨਿਟੀ ‘ਤੇ ਗਹਿਰਾ ਅਸਰ ਪਾਉਂਦੇ ਹਨ।
ਸ਼ਰਾਬ: ਸ਼ਰਾਬ ਪੀਣਾ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੈ। ਇਸ ਦਾ ਸੇਵਨ ਕਰਨ ਨਾਲ ਵੀ ਤੁਹਾਡੀ ਇਮਿਊਨਿਟੀ ‘ਤੇ ਵੀ ਡੂੰਘਾ ਅਸਰ ਪੈ ਸਕਦਾ ਹੈ। ਜੇਕਰ ਤੁਸੀਂ ਜ਼ਿਆਦਾ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ।
ਸਮੋਕਿੰਗ: ਮਰਦਾਂ ਨੂੰ ਸਮੋਕਿੰਗ ਅਤੇ ਨਸ਼ੇ ਦਾ ਸੇਵਨ ਕਰਨ ਦੀ ਆਦਤ ਹੁੰਦੀ ਹੈ। ਇਸ ਨਾਲ ਤੁਹਾਡੀ ਇਮਿਊਨਿਟੀ ਵੀ ਕਮਜ਼ੋਰ ਹੁੰਦੀ ਹੈ। ਇਸ ਲਈ ਸਮੋਕਿੰਗ ਤੋਂ ਪਰਹੇਜ਼ ਕਰੋ।
ਤਣਾਅ: ਅੱਜ ਦੀ ਗੁੰਝਲਦਾਰ ਜ਼ਿੰਦਗੀ ‘ਚ ਹਰ ਕੋਈ ਛੋਟੀਆਂ-ਛੋਟੀਆਂ ਗੱਲਾਂ ‘ਤੇ ਸਟ੍ਰੈੱਸ ਲੈ ਲੈਂਦਾ ਹੈ। ਤਣਾਅ ਨਾਲ ਵੀ ਤੁਹਾਡੀ ਇਮਿਊਨਿਟੀ ‘ਤੇ ਡੂੰਘਾ ਅਸਰ ਪੈਂਦਾ ਹੈ। ਕੋਰੋਨਾ ਦੀ ਇਸ ਖਤਰਨਾਕ ਬੀਮਾਰੀ ਤੋਂ ਬਚਣ ਲਈ ਤਣਾਅ ਤੋਂ ਦੂਰ ਰਹੋ।
ਨੀਂਦ ਨਾ ਪੂਰੀ ਹੋਣ ਦੇ ਕਾਰਨ: ਰੁਝੇਵਿਆਂ ਭਰੀ ਜ਼ਿੰਦਗੀ ‘ਚ ਨੀਂਦ ਵੀ ਚੰਗੀ ਤਰ੍ਹਾਂ ਪੂਰੀ ਨਹੀਂ ਹੋ ਪਾਉਂਦੀ। ਜਿਸ ਕਾਰਨ ਤੁਹਾਡੀ ਇਮਿਊਨ ਪਾਵਰ ਕਮਜ਼ੋਰ ਹੋ ਸਕਦੀ ਹੈ। ਇਸ ਲਈ ਤੁਹਾਨੂੰ ਦਿਨ ‘ਚ ਘੱਟੋ-ਘੱਟ 8 ਘੰਟੇ ਦੀ ਨੀਂਦ ਜ਼ਰੂਰ ਲਓ। ਅਜਿਹਾ ਕਰਨ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ।
ਐਕਸਰਸਾਈਜ਼ ਕਰੋ: ਸਰੀਰ ਨੂੰ ਸਥਿਰ ਰੱਖਣ ਦੇ ਕਾਰਨ ਵੀ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਸਰੀਰ ਨੂੰ ਮਜਬੂਤ ਬਣਾਉਣ ਲਈ ਤੁਹਾਨੂੰ 25-30 ਮਿੰਟ ਤੱਕ ਨਿਯਮਿਤ ਤੌਰ ‘ਤੇ ਕਸਰਤ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਤੁਹਾਡਾ ਸਰੀਰ ਵੀ ਬਹੁਤ ਸਿਹਤਮੰਦ ਰਹੇਗਾ।