New Shoes cut remedies: ਨਵੀਂ ਚੀਜ਼ ਲੈਣ ਦਾ ਹਰ ਕੋਈ ਸ਼ੋਕੀਨ ਹੁੰਦਾ ਹੈ। ਪਰ ਜਦੋਂ ਉਹੀ ਚੀਜ਼ ਤੁਹਾਡੇ ਲਈ ਮੁਸੀਬਤ ਬਣਨ ਲੱਗੇ ਤਾਂ ਸਮੱਸਿਆ ਖੜੀ ਹੋ ਜਾਂਦੀ ਹੈ। ਅਜਿਹਾ ਹੀ ਕੁਝ ਨਵੀਆਂ ਖਰੀਦੀਆਂ ਚੱਪਲਾਂ ਨਾਲ ਹੁੰਦਾ ਹੈ। ਪਹਿਨਦੇ ਹੀ ਇਹ ਪੈਰਾਂ ਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਚੱਲਣ-ਫਿਰਨ ‘ਚ ਵੀ ਤੁਹਾਨੂੰ ਸਮੱਸਿਆ ਹੋਣ ਲੱਗਦੀ ਹੈ। ਪੈਰਾਂ ‘ਤੇ ਛਾਲੇ ਹੋਣ ਲੱਗਦੇ ਹਨ। ਕਈ ਵਾਰ ਤਾਂ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਤਰੀਕੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਇਸ ਦਰਦ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕੋਗੇ।
ਟੂਥਪੇਸਟ ਦੀ ਕਰੋ ਵਰਤੋਂ: ਟੂਥਪੇਸਟ ਜਲੇ-ਕੱਟੇ ‘ਤੇ ਇਸਤੇਮਾਲ ਹੋਣ ਵਾਲੀ ਔਸ਼ਧੀ ਚੀਜ਼ ਹੈ। ਕਿਸੇ ਵੀ ਜ਼ਖ਼ਮ ‘ਤੇ ਇਸ ਦੀ ਵਰਤੋਂ ਕਰਨ ਨਾਲ ਆਰਾਮ ਮਿਲਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਬੇਕਿੰਗ ਸੋਡਾ, ਮੇਨਥੋਲ, ਪੇਰੋਆਕਸਾਈਡ ਤੁਹਾਡੇ ਜ਼ਖਮਾਂ ਨੂੰ ਠੀਕ ਕਰਨ ‘ਚ ਬਹੁਤ ਫਾਇਦੇਮੰਦ ਸਾਬਤ ਹੋਵੇਗਾ।
ਐਲੋਵੇਰਾ ਦੀ ਵਰਤੋਂ ਕਰੋ: ਜਿਵੇਂ ਹੀ ਪੈਰ ‘ਚ ਜ਼ਖਮ ਲੱਗਦਾ ਹੈ ਤਾਂ ਬਹੁਤ ਜਲਣ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਪਣੇ ਪੈਰਾਂ ‘ਤੇ ਐਲੋਵੇਰਾ ਲਗਾਓ। ਇਸ ਦੀ ਵਰਤੋਂ ਕਰਨ ਨਾਲ ਪੈਰਾਂ ਦੇ ਜ਼ਖਮਾਂ ਅਤੇ ਦਰਦ ਤੋਂ ਬਹੁਤ ਜਲਦੀ ਛੁਟਕਾਰਾ ਮਿਲੇਗਾ।
ਸ਼ਹਿਦ ਦੀ ਵਰਤੋਂ ਕਰੋ: ਸ਼ਹਿਦ ਤੁਹਾਡੇ ਸਰੀਰ ਦੇ ਜ਼ਖਮਾਂ ਨੂੰ ਠੀਕ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਜ਼ਖ਼ਮ ਨੂੰ ਚੰਗਾ ਕਰਨ ਦੇ ਗੁਣ ਹਨ। ਇਸ ਨਾਲ ਤੁਹਾਨੂੰ ਕਿਸੇ ਵੀ ਦਰਦ ਤੋਂ ਰਾਹਤ ਮਿਲੇਗੀ। ਤੁਸੀਂ ਸ਼ਹਿਦ ‘ਚ ਜੈਤੂਨ ਦੇ ਤੇਲ ਮਿਲਾ ਕੇ ਜ਼ਖ਼ਮ ‘ਤੇ ਲਗਾ ਸਕਦੇ ਹੋ।
ਚੌਲਾਂ ਦੇ ਆਟੇ ਦੀ ਵਰਤੋਂ ਕਰੋ: ਤੁਸੀਂ ਜ਼ਖ਼ਮ ਭਰਨ ਲਈ ਚੌਲਾਂ ਦੇ ਆਟੇ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਤੁਹਾਡੇ ਪੈਰਾਂ ਦੀ ਡੈੱਡ ਸਕਿਨ ਨੂੰ ਸਾਫ ਕਰਨ ‘ਚ ਵੀ ਬਹੁਤ ਫਾਇਦੇਮੰਦ ਹੈ। ਚੌਲਾਂ ਦੇ ਆਟੇ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਜ਼ਖ਼ਮ ਜਾਂ ਸੱਟ ਵਾਲੀ ਥਾਂ ‘ਤੇ ਲਗਾਓ। ਜਦੋਂ ਪੇਸਟ ਸੁੱਕ ਜਾਵੇ ਤਾਂ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਜ਼ਖ਼ਮ ਆਸਾਨੀ ਨਾਲ ਦੂਰ ਹੋ ਜਾਵੇਗਾ।
ਨਾਰੀਅਲ ਦੇ ਤੇਲ ਦੀ ਕਰੋ ਵਰਤੋਂ: ਪੈਰਾਂ ‘ਤੇ ਜ਼ਖਮਾਂ ਲਈ ਤੁਸੀਂ ਨਾਰੀਅਲ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਤੁਹਾਡੇ ਪੈਰਾਂ ਦੀ ਸਕਿਨ ਨੂੰ Moisturize ਕਰਨ ਦੇ ਇਲਾਵਾ ਜਲਣ ਵੀ ਘੱਟ ਕਰੇਗਾ।