ਪੰਜਾਬ ਵਿੱਚ ਗਰਮ ਹਵਾਵਾਂ ਨੇ ਇੱਕ ਵਾਰ ਫਿਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਤੋਂ ਬਾਅਦ ਮੰਗਲਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹੇ ਗਰਮ ਰਹੇ। ਜਿਨ੍ਹਾਂ ਵਿਚੋਂ ਸ੍ਰੀ ਮੁਕਤਸਰ ਸਾਹਿਬ ਸਭ ਤੋਂ ਗਰਮ ਰਿਹਾ । ਇੱਥੇ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਫਿਰੋਜ਼ਪੁਰ ਵਿੱਚ 43.6 ਡਿਗਰੀ, ਬਠਿੰਡਾ ਵਿੱਚ 43.3, ਜਲੰਧਰ ਵਿੱਚ 40.9, ਬਰਨਾਲਾ ਵਿੱਚ 40.3 ਅਤੇ ਅੰਮ੍ਰਿਤਸਰ ਵਿੱਚ 40 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਮੰਗਲਵਾਰ ਤੋਂ ਪੰਜਾਬ ਵਿੱਚ ਫਿਰ ਤੋਂ ਲੂ ਚੱਲੇਗੀ। ਲੋਕਾਂ ਨੂੰ 14 ਮਈ ਤੱਕ ਗਰਮੀ ਦਾ ਕਹਿਰ ਝੱਲਣਾ ਪਵੇਗਾ । ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ । ਹਾਲਾਂਕਿ, 15 ਮਈ ਤੋਂ ਮੌਸਮ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋ ਰਹੀ ਹੈ।
ਜੇਕਰ ਇੱਥੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦਾ ਤਲਖ਼ ਮਿਜਾਜ਼ ਬਰਕਰਾਰ ਹੈ । ਗਰਮੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ । ਲੋਕ ਗਰਮੀ ਨਾਲ ਬੇਹਾਲ ਹਨ । ਪਰ ਲੋਕਾਂ ਨੂੰ ਫਿਲਹਾਲ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ । ਕਿਉਂਕਿ ਅੱਜ ਤੋਂ ਲੂ ਸ਼ੁਰੂ ਹੋਣ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ 14 ਮਈ ਤੱਕ ਲੂ ਦਾ ਕਹਿਰ ਜਾਰੀ ਰਹੇਗਾ। ਜਿਸ ਕਾਰਨ ਗਰਮੀ ਵਧਣ ਨਾਲ ਦਿਨ ਦਾ ਤਾਪਮਾਨ ਵੀ ਵਧੇਗਾ । ਮੰਗਲਵਾਰ ਸਵੇਰੇ 8 ਵਜੇ ਲੁਧਿਆਣਾ ਵਿੱਚ ਪਾਰਾ 21 ਡਿਗਰੀ ਸੈਲਸੀਅਸ ਰਿਹਾ ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਦੁਪਹਿਰ ਵਿੱਚ ਪਾਰਾ 42 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਦੁਪਹਿਰ ਦੇ ਸਮੇਂ ਗਰਮੀ ਦਾ ਕਹਿਰ ਲੋਕਾਂ ਨੂੰ ਬੇਹਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗਾ। ਸ਼ਾਮ ਨੂੰ ਹਵਾ ਚੱਲਣ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਵਿਭਾਗ ਮੁਤਾਬਕ 15 ਮਈ ਤੋਂ ਗਰਮੀ ਦਾ ਪ੍ਰਕੋਪ ਥੋੜ੍ਹਾ ਘੱਟ ਹੋਵੇਗਾ। ਕਿਉਂਕਿ ਹਿਮਾਚਲ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ । ਇਸ ਕਾਰਨ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: