ਫਰਾਂਸ ਦੀ ਸਿਆਸਤਦਾਨ ਐਲਿਜ਼ਾਬੈਥ ਬੋਰਨ ਨੂੰ ਸੋਮਵਾਰ ਨੂੰ ਫਰਾਂਸ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਐਲਿਜ਼ਾਬੈਥ ਫਰਾਂਸ ਵਿੱਚ ਇਹ ਅਹੁਦਾ ਸੰਭਾਲਣ ਵਾਲੀ ਦੂਜੀ ਔਰਤ ਬਣ ਗਈ ਹੈ। ਬੋਰਨ ਪਿਛਲੀ ਸਰਕਾਰ ਵਿੱਚ ਕਿਰਤ ਮੰਤਰੀ ਸਨ ਤੇ ਹੁਣ ਜੀਨ ਕਾਸਟੈਕਸ ਦੀ ਥਾਂ ਲੈਣਗੇ। ਜਿਨ੍ਹਾਂ ਨੇ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਉਮੀਦ ਜਤਾਈ ਜਾ ਰਹੀ ਸੀ ਕਿ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੇ ਦੁਬਾਰਾ ਚੁਣੇ ਜਾਣ ਤੋਂ ਬਾਅਦ ਕਾਸਟੇਕਸ ਅਸਤੀਫ਼ਾ ਦੇਣਗੇ। ਮੈਕਰੋਨ ਤੇ ਬੋਰਨ ਆਉਣ ਵਾਲੇ ਦਿਨਾਂ ਵਿੱਚ ਪੂਰੀ ਸਰਕਾਰ ਦੀ ਨਿਯੁਕਤੀ ਕਰਨਗੇ।
ਬੋਰਨ ਦੀ ਨਿਯੁਕਤੀ ਤੋਂ ਤੁਰੰਤ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਕਿਹਾ ਕਿ ਵਾਤਾਵਰਣ, ਸਿਹਤ, ਸਿੱਖਿਆ, ਪੂਰਾ ਰੁਜ਼ਗਾਰ, ਲੋਕਤੰਤਰੀ ਪੁਨਰ ਸੁਰਜੀਤੀ, ਯੂਰਪ ਅਤੇ ਸੁਰੱਖਿਆ: ਨਵੀਂ ਸਰਕਾਰ ਦੇ ਨਾਲ, ਅਸੀਂ ਫਰਾਂਸੀਸੀ ਲੋਕਾਂ ਲਈ ਅਣਥੱਕ ਕੰਮ ਕਰਨਾ ਜਾਰੀ ਰੱਖਾਂਗੇ।
ਦੱਸ ਦੇਈਏ ਕਿ ਬੋਰਨ ਐਡੀਥ ਕ੍ਰੇਸਨ ਤੋਂ ਬਾਅਦ ਦੇਸ਼ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਔਰਤ ਹੈ, ਜਿਸ ਨੇ 1991 ਤੋਂ 1992 ਤੱਕ ਸਮਾਜਵਾਦੀ ਰਾਸ਼ਟਰਪਤੀ ਫ੍ਰਾਂਕੋਇਸ ਮਿਟਰੈਂਡ ਦੇ ਅਧੀਨ ਸੇਵਾ ਕੀਤੀ । 2020 ਤੋਂ ਕਿਰਤ ਮੰਤਰੀ ਦੇ ਤੌਰ ‘ਤੇ ਬੋਰਨ ਨੇ ਅਜਿਹੀਆਂ ਤਬਦੀਲੀਆਂ ਨੂੰ ਲਾਗੂ ਕੀਤਾ ਜਿਸ ਨਾਲ ਬੇਰੋਜ਼ਗਾਰ ਲੋਕਾਂ ਲਈ ਲਾਭ ਪ੍ਰਾਪਤ ਕਰਨਾ ਔਖਾ ਹੋ ਗਿਆ ਅਤੇ ਕੁਝ ਬੇਰੋਜ਼ਗਾਰ ਲੋਕਾਂ ਲਈ ਮਾਸਿਕ ਅਦਾਇਗੀਆਂ ਘਟਾਈਆਂ, ਮਜ਼ਦੂਰ ਯੂਨੀਅਨਾਂ ਅਤੇ ਖੱਬੇ ਪਾਸਿਓਂ ਆਲੋਚਨਾ ਹੋਈ।
ਵੀਡੀਓ ਲਈ ਕਲਿੱਕ ਕਰੋ -: