ਪੰਜਾਬ ਵਿੱਚ ਕਾਂਗਰਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ ਖ਼ਿਲਾਫ਼ ਮੋਬਾਈਲ ਟਾਇਲਟ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ । ਇਹ ਕਾਂਗਰਸੀ ਆਗੂ ਨਗਰ ਕੌਂਸਲ ਧਰਮਕੋਟ ਦਾ ਪ੍ਰਧਾਨ ਹੈ । ਨਗਰ ਨਿਗਮ ਕਮਿਸ਼ਨਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਮੋਬਾਈਲ ਟਾਇਲਟ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਭੇਜੇ ਗਏ ਸਨ। ਉਸ ਤੋਂ ਬਾਅਦ ਇਸਨੂੰ ਵਾਪਸ ਨਹੀਂ ਭੇਜਿਆ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਨਗਰ ਕੌਂਸਲ ਪ੍ਰਧਾਨ ਨੇ ਮੋਬਾਈਲ ਟਾਇਲਟ ਆਪਣੇ ਸ਼ੈਲਰ ਵਿੱਚ ਰਖਵਾ ਦਿੱਤਾ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ।
ਮੋਗਾ ਨਿਗਮ ਕਮਿਸ਼ਨਰ ਅਨੁਸਾਰ 29 ਦਸੰਬਰ 2021 ਨੂੰ ਧਰਮਕੋਟ ਸ਼ਹਿਰ ਵਿੱਚ ਮੁੱਖ ਮੰਤਰੀ ਦਾ ਪ੍ਰੋਗਰਾਮ ਸੀ। ਉਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ । ਜਿਸ ਦੇ ਸੀ.ਐਮ ਚਰਨਜੀਤ ਸਿੰਘ ਚੰਨੀ ਸਨ । ਸੀਐਮ ਦੀ ਰੈਲੀ ਵਿੱਚ ਨਿਗਮ ਨੇ 2 ਮੋਬਾਈਲ ਟਾਇਲਟ ਭੇਜੇ ਸਨ । ਰੈਲੀ ਖਤਮ ਹੋਣ ਤੋਂ ਬਾਅਦ ਇੱਕ ਮੋਬਾਈਲ ਟਾਇਲਟ ਤਾਂ ਮਿਲਿਆ ਪਰ ਦੂਜਾ ਵਾਪਸ ਨਹੀਂ ਭੇਜਿਆ ਗਿਆ।
ਨਿਗਮ ਨੇ ਮੋਬਾਈਲ ਟਾਇਲਟ ਗਾਇਬ ਹੋਣ ਬਾਰੇ ਐਸਡੀਐਮ ਨੂੰ ਪੱਤਰ ਭੇਜਿਆ । ਜਿਸ ਵਿੱਚ ਉਸ ਨੂੰ ਲੱਭ ਕੇ ਵਾਪਸ ਭੇਜਣ ਲਈ ਕਿਹਾ ਗਿਆ । ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਇਸ ਦੀ ਜਾਂਚ ਕੀਤੀ । ਉਨ੍ਹਾਂ ਨੇ ਮੋਬਾਈਲ ਟਾਇਲਟ ਨਗਰ ਕੌਂਸਲ ਧਰਮਕੋਟ ਦੇ ਮੁਖੀ ਇੰਦਰਪ੍ਰੀਤ ਬੰਟੀ ਦੇ ਜਲੰਧਰ ਬਾਈਪਾਸ ਮੋਗਾ ਸਥਿਤ ਸ਼ੈਲਰ ਵਿੱਚੋਂ ਇਹ ਬਰਾਮਦ ਹੋ ਗਿਆ । ਐਸਡੀਐਮ ਦੇ ਹੁਕਮਾਂ ਤੋਂ ਬਾਅਦ ਟਾਇਲਟ ਵਾਪਸ ਭੇਜ ਦਿੱਤਾ ਗਿਆ । ਨਿਗਮ ਅਨੁਸਾਰ ਬੰਟੀ ਨੇ ਗੈਰ-ਕਾਨੂੰਨੀ ਤੌਰ ‘ਤੇ ਸਰਕਾਰੀ ਮੋਬਾਈਲ ਟਾਇਲਟ ਨੂੰ ਆਪਣੇ ਪ੍ਰਾਈਵੇਟ ਸ਼ੈਲਰ ਵਿੱਚ ਰੱਖਿਆ ਸੀ।
ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਬੰਟੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਰੈਲੀ ਤੋਂ ਬਾਅਦ ਨਿਗਮ ਨੇ ਸਿਰਫ਼ ਇੱਕ ਟਾਇਲਟ ਚੁੱਕਿਆ ਅਤੇ ਦੂਜਾ ਉੱਥੇ ਹੀ ਛੱਡ ਦਿੱਤਾ। ਕੋਈ ਇਸ ਨੂੰ ਚੋਰੀ ਨਾ ਕਰ ਲਵੇ, ਇਸ ਲਈ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਸ਼ੈਲਰ ਕੋਲ ਰੱਖਵਾ ਲਿਆ। ਬਾਅਦ ਵਿੱਚ ਨਿਗਮ ਵਾਲੇ ਉਸ ਨੂੰ ਚੁੱਕ ਕੇ ਲੈ ਗਏ ।
ਵੀਡੀਓ ਲਈ ਕਲਿੱਕ ਕਰੋ -: