ਵੀਰਵਾਰ ਨੂੰ ਬਿਹਾਰ ਦੇ ਕਈ ਇਲਾਕਿਆਂ ਵਿੱਚ ਕਰੀਬ 25 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਨੇਰੀ ਅਤੇ ਕੁਝ ਸਮੇਂ ਬਾਅਦ ਹਲਕੀ ਅਤੇ ਭਾਰੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ । ਇਸ ਦੌਰਾਨ ਕਈ ਥਾਵਾਂ ‘ਤੇ ਗੜ੍ਹੇਮਾਰੀ ਵੀ ਹੋਈ । ਇਸ ਦੌਰਾਨ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਵਾਪਰੀਆਂ ਘਟਨਾਵਾਂ ਵਿੱਚ 25 ਤੋਂ 27 ਲੋਕਾਂ ਦੀ ਮੌਤ ਹੋ ਚੁੱਕੀ ਹੈ । ਮਰਨ ਵਾਲਿਆਂ ਵਿੱਚ ਮੁਜ਼ੱਫਰਪੁਰ ਦੇ ਪੰਜ, ਭਾਗਲਪੁਰ ਦੇ ਚਾਰ, ਲਖੀਸਰਾਏ ਅਤੇ ਸਾਰਨ ਦੇ ਤਿੰਨ-ਤਿੰਨ, ਮੁੰਗੇਰ ਦੇ ਦੋ, ਜਮੁਈ, ਬੇਗੂਸਰਾਏ, ਬਾਂਕਾ, ਪੂਰਨੀਆ ਨਾਲੰਦਾ, ਜਹਾਨਾਬਾਦ ਅਤੇ ਅਰਰੀਆ ਤੋਂ ਇੱਕ-ਇੱਕ ਵਿਅਕਤੀ ਸ਼ਾਮਿਲ ਹੈ।
ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ‘ਤੇ ਕੱਚੇ ਘਰ ਅਤੇ ਦਰੱਖਤ ਵੀ ਡਿੱਗ ਗਏ, ਜਿਸ ਕਾਰਨ ਆਵਾਜਾਈ ਦੇ ਨਾਲ-ਨਾਲ ਬਿਜਲੀ ਸਪਲਾਈ ਦਾ ਪ੍ਰਬੰਧ ਵੀ ਠੱਪ ਹੋ ਗਿਆ। ਮੌਸਮੀ ਫਲ ਅੰਬ, ਲੀਚੀ, ਮੱਕੀ ਅਤੇ ਸਬਜ਼ੀਆਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਸਜ਼ਾ ਮਿਲਦੇ ਹੀ ਸਿੱਧੂ ਤੋਂ ਸਕਿਓਰਿਟੀ ਲਈ ਗਈ ਵਾਪਿਸ, ਜੇਲ੍ਹ ‘ਚ ਦਿਨ ਕੱਟਣ ਨੂੰ ਮਿਲੇਗਾ ਇਹ ਸਾਮਾਨ
ਇਸ ਦੇ ਨਾਲ ਹੀ ਪਟਨਾ ਦੇ ਮਨੇਰ ਵਿੱਚ ਪੰਜ ਕਿਸ਼ਤੀਆਂ ਗੰਗਾ ਵਿੱਚ ਡੁੱਬ ਗਈਆਂ, ਜਿਨ੍ਹਾਂ ਵਿੱਚ 50 ਮਜ਼ਦੂਰ ਸਵਾਰ ਸਨ, ਹਾਲਾਂਕਿ ਸਾਰੇ ਮਜ਼ਦੂਰਾਂ ਨੇ ਆਪਣੀ ਜਾਨ ਬਚਾਈ । ਮੌਸਮ ਵਿਗਿਆਨੀਆਂ ਮੁਤਾਬਕ ਤਾਪਮਾਨ ਵਧਣ ਕਾਰਨ ਵਾਯੂਮੰਡਲ ਵਿੱਚ ਨਮੀ ਭਰਪੂਰ ਹਵਾ ਦੇ ਵਹਾਅ ਅਤੇ ਮੱਧ ਬਿਹਾਰ ਤੋਂ ਟਰੱਫ ਲਾਈਨ ਦੇ ਲੰਘਣ ਨਾਲ ਹਨੇਰੀ ਅਤੇ ਮੀਂਹ ਪਿਆ ਹੈ।
ਮੌਸਮ ਵਿਗਿਆਨੀਆਂ ਦੇ ਅਨੁਸਾਰ ਪੂਰਬੀ-ਪੱਛਮੀ ਟ੍ਰੌਫ ਰੇਖਾ ਉੱਤਰ-ਪੱਛਮੀ ਯੂਪੀ ਤੋਂ ਉਪ ਹਿਮਾਲਿਆ ਪੱਛਮੀ ਬੰਗਾਲ ਤੱਕ ਲੰਘ ਰਹੀ ਹੈ। ਇਸ ਦੇ ਪ੍ਰਭਾਵ ਕਾਰਨ 24 ਘੰਟਿਆਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ । ਮੌਸਮ ਵਿਗਿਆਨ ਕੇਂਦਰ ਪਟਨਾ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: