ਭਾਰਤੀ ਫਿਲਮ ਨਿਰਮਾਤਾ ਅਲੰਕ੍ਰਿਤਾ ਸ਼੍ਰੀਵਾਸਤਵ ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ‘ਤੇ ਫਿਲਮ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਦੀਲ ਬਲੋਚ ਦਾ 2016 ਵਿੱਚ 26 ਸਾਲ ਦੀ ਉਮਰ ਵਿੱਚ ਉਸ ਦੇ ਭਰਾ ਵੱਲੋਂ ਗਲਾ ਰੇਤ ਕੇ ਕਤਲ ਕਰ ਦਿੱਤਾ ਗਿਆ ਸੀ।
ਅਲੰਕ੍ਰਿਤਾ ਸ਼੍ਰੀਵਾਸਤਵ, ਸਹਿ-ਨਿਰਮਾਤਾ ਵਿਕਾਸ ਸ਼ਰਮਾ ਅਤੇ ਸੰਨੀ ਖੰਨਾ ਨੇ ਪੱਤਰਕਾਰ ਸਨਮ ਮਾਹੇਰ ਦੀ ਕਿਤਾਬ ‘ਦਿ ਸੈਂਸੇਸ਼ਨਲ ਲਾਈਫ ਐਂਡ ਡੈਥ ਆਫ ਕੰਦੀਲ ਬਲੋਚ’ ਦੇ ਅਧਿਕਾਰ ਹਾਸਲ ਕਰ ਲਏ ਹਨ।
ਅਲੰਕ੍ਰਿਤਾ ਸ਼੍ਰੀਵਾਸਤਵ ਆਪਣੀ ਨੈੱਟਫਲਿਕਸ ਸੀਰੀਜ਼ ਬਾਂਬੇ ਬੇਗਮਸ ਵਜੋਂ ਜਾਣੀਆਂ ਜਾਂਦੀਆਂ ਹੈ। ਉਨ੍ਹਾਂ ਕਿਹਾ ਕਿ “ਜਦੋਂ ਕੰਦੀਲ ਬਲੋਚ ਨੂੰ 2016 ਵਿੱਚ ਪਾਕਿਸਤਾਨ ਵਿੱਚ ਮਾਰਿਆ ਗਿਆ ਸੀ, ਤਾਂ ਮੈਨੂੰ ਬਹੁਤ ਸਦਮਾ ਲੱਗਾ ਸੀ। ਇਹ ਆਨਰ ਕਿਲਿੰਗ ਸੀ। ਮੈਂ ਕੰਦੀਲ ਦੀਆਂ ਵੀਡੀਓਜ਼ ਵਾਰ-ਵਾਰ ਦੇਖਣ ਲੱਗ ਪਈ। ਮੈਂ ਉਸ ਬਾਰੇ ਵਾਰ-ਵਾਰ ਸੋਚਦੀ ਰਹਿੰਦੀ ਸੀ। ਇੱਕ ਛੋਟੇ ਜਿਹੇ ਪਿੰਡ ਦੀ ਇੱਕ ਗਰੀਬ ਕੁੜੀ। ਉਹ ਸਿਰਫ਼ 26 ਸਾਲਾਂ ਦੀ ਸੀ। ਤ੍ਰਾਸਦੀ ਇਹ ਹੈ ਕਿ ਉਸਦੀ ਮੌਤ ਤੋਂ ਬਾਅਦ ਹੀ ਉਸ ਨੂੰ ਇੱਕ ਨਾਰੀਵਾਦੀ ਵਜੋਂ ਮਾਨਤਾ ਮਿਲੀ।
ਅਲੰਕ੍ਰਿਤਾ ਨੇ ਅੱਗੇ ਕਿਹਾ ਕਿ ਮੈਂ ਇਸ ਫਿਲਮ ਰਾਹੀਂ ਕੰਦੀਲ ਬਲੋਚ ਦੀ ਹਿੰਮਤ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੀ ਹਾਂ। ਮੈਂ ਉਸ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦੀ ਹਾਂ। ਉਸਦੀ ਜ਼ਿੰਦਗੀ ਛੋਟੀ ਸੀ, ਪਰ ਉਮੀਦ ਅਤੇ ਉਤਸ਼ਾਹ ਨਾਲ ਭਰਪੂਰ ਸੀ। ਨਿਰਮਾਤਾ ਵਿਕਾਸ ਸ਼ਰਮਾ ਦਾ ਕਹਿਣਾ ਹੈ ਕਿ ਕੰਦੀਲ ਦੀ ਕਹਾਣੀ ਨੂੰ ਫਿਲਮ ਰਾਹੀਂ ਦੱਸਣ ਦੀ ਲੋੜ ਹੈ। ਅਲੰਕ੍ਰਿਤਾ ਫਿਲਮ ਦੀ ਨਿਰਮਾਤਾ ਹੈ। ਉਨ੍ਹਾਂ ਨੂੰ ਆਪਣੇ ਕਿਰਦਾਰਾਂ ਲਈ ਬਹੁਤ ਹਮਦਰਦੀ ਹੈ।
ਕਰੀਬ-ਕਰੀਬ ਸਿੰਗਲ ਦੇ ਨਿਰਮਾਤਾ ਸ਼ਰਮਾ ਨੇ ਪ੍ਰਕਾਸ਼ਨ ਨੂੰ ਇਹ ਵੀ ਦੱਸਿਆ ਕਿ ਬਲੋਚ ਦੀ ਕਹਾਣੀ “ਇੱਕ ਸੰਵੇਦਨਸ਼ੀਲ ਫਿਲਮ ਨਿਰਮਾਤਾ ਵੱਲੋੰ ਬਣਾਈ ਜਾਣੀ ਚਾਹੀਦੀ ਹੈ ਜੋ ਔਰਤਾਂ ਦੀਆਂ ਕਹਾਣੀਆਂ ਪ੍ਰਤੀ ਭਾਵੁਕ ਹੋਵੇ ਅਤੇ ਸ਼੍ਰੀਵਾਸਤਵ ਬਿਲਕੁਲ ਅਜਿਹੀ ਹੀ ਹੈ। ਇਹ ਸਿਰਫ਼ ਇਸ ਲਈ ਨਹੀਂ ਹੈ ਕਿ ਉਹ ਇੱਕ ਨਾਰੀਵਾਦੀ ਫਿਲਮ ਨਿਰਮਾਤਾ ਐਵਾਰਡ ਜੇਤੂ ਹੈ, ਸਗੋਂ ਇਸ ਲਈ ਕਿ ਉਨ੍ਹਾਂ ਨੂੰ ਆਪਣੇ ਪਾਤਰਾਂ ਲਈ ਬਹੁਤ ਹਮਦਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਦੌਰਾਨ ਸਹਿ-ਨਿਰਮਾਤਾ ਸੰਨੀ ਖੰਨਾ ਨੇ ਕਿਹਾ ਕਿ ਕੰਦੀਲ ਬਲੋਚ ਦੀ ਕਹਾਣੀ ਮਹੱਤਵਪੂਰਨ ਅਤੇ ਪ੍ਰਾਸੰਗਿਕ ਹੈ। ਮੇਰਾ ਮੰਨਣਾ ਹੈ ਕਿ ਲੋਕਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ। ਮੈਂ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ, ਜਿਸ ਕਰਕੇ ਅੱਜ ਵੀ ਔਰਤਾਂ ਅਕਸਰ ਖ਼ਤਰੇ ਵਿੱਚ ਰਹਿੰਦੀਆਂ ਹਨ। ਭਾਰਤੀ ਫਿਲਮ ਨਿਰਮਾਤਾ ਦਾ ਮੰਨਣਾ ਹੈ ਕਿ ਦੁਨੀਆ ਨੂੰ ਅਜਿਹੀਆਂ ਹੋਰ ਕਹਾਣੀਆਂ ਦੇਖਣ ਦੀ ਲੋੜ ਹੈ।