ਆਸਟ੍ਰੇਲੀਆ ਵਿਚ ਆਮ ਚੋਣਾਂ ਵਿਚ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਨੀਜ਼ ਨੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਮਾਤ ਦੇ ਦਿੱਤੀ। ਹੁਣ ਐਂਥਨੀ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਸਿੰਗਲ ਪੇਰੈਂਟ ਦੇ ਬੱਚੇ ਅਤੇ ਆਪਣੀ ਮਾਂ ਦੇ ਇਕਲੌਤੇ ਪੁੱਤਰ ਐਂਥਨੀ ਨੂੰ ਬਚਪਨ ਵਿਚ ਦੱਸਿਆ ਗਿਆ ਸੀ ਕਿ ਉਸ ਦਾ ਪਿਤਾ ਇਕ ਕਾਰ ਹਾਦਸੇ ਵਿਚ ਨਹੀਂ ਰਹੇ, ਪਰ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪਿਤਾ ਜਿਊਂਦੇ ਮਿਲੇ। ਐਂਥਨੀ ਦੀ ਜ਼ਿੰਦਗੀ ਵਿੱਤੀ ਸੰਕਟ ਵਿੱਚ ਬੀਤ ਗਈ। ਮਾਂ ਨੇ ਦਿਵਿਆਂਗ ਪੈਨਸ਼ਨ ਨਾਲ ਉਨ੍ਹਾਂ ਨੂੰ ਪਾਲਿਆ। ਉਹ ਸਿਰਫ 12 ਸਾਲ ਦੀ ਉਮਰ ਵਿੱਚ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਆਓ ਤੁਹਾਨੂੰ ਦੱਸਦੇ ਹਾਂ ਐਂਥਨੀ ਅਲਬਾਨੀਜ਼ ਦੀ ਫਰਸ਼ ਤੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫਰ ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ।
ਲੇਬਰ ਪਾਰਟੀ ਦਾ ਆਗੂ ਐਂਥਨੀ ਅਲਬਨੀਜ਼ ਨੂੰ ਉਨ੍ਹਾਂ ਦੇ ਆਪਣੇ ‘ਅਲਬੋ’ ਨਾਂ ਨਾਲ ਪੁਕਾਰਦੇ ਹਨ। ਐਂਥਨੀ ਦਾ ਜਨਮ 2 ਮਾਰਚ 1963 ਨੂੰ ਆਸਟ੍ਰੇਲੀਆ ਦੇ ਸ਼ਹਿਰ ਕੈਂਪਰਡਾਉਨ ਵਿੱਚ ਇੱਕ ਆਰਥੋਡਾਕਸ ਕੈਥੋਲਿਕ ਈਸਾਈ ਪਰਿਵਾਰ ਵਿੱਚ ਹੋਇਆ ਸੀ। ਜਦੋਂ ਤੋਂ ਐਂਥਨੀ ਨੇ ਹੋਸ਼ ਸੰਭਾਲਿਆ, ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਸਿਰਫ਼ ਆਪਣੀ ਮਾਂ ਨੂੰ ਦੇਖਿਆ, ਆਪਣੇ ਪਿਤਾ ਨੂੰ ਨਹੀਂ। ਪਿਤਾ ਬਾਰੇ ਪੁੱਛੇ ਜਾਣ ‘ਤੇ ਆਇਰਿਸ਼-ਆਸਟ੍ਰੇਲੀਅਨ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਇਤਾਲਵੀ ਮੂਲ ਦੇ ਪਿਤਾ, ਕਾਰਲੋ ਅਲਬਨੀਜ਼ ਦੀ ਉਨ੍ਹਾਂ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।
ਐਂਥਨੀ ਅਲਬਾਨੀਜ਼ (59) ਦਾ ਬਚਪਨ ਬਹੁਤ ਮਾੜੇ ਹਾਲਾਤਾਂ ਵਿੱਚ ਬੀਤਿਆ। ਉਨ੍ਹਾਂ ਦੀ ਮਾਂ ਦਿਵਿਆਂਗ ਸੀ, ਜਿਸ ਕਾਰਨ ਉਸ ਨੂੰ ਪੈਨਸ਼ਨ ਮਿਲਦੀ ਸੀ। ਇਸ ਨਾਲ ਐਂਥਨੀ ਦੀ ਪਰਵਰਿਸ਼ ਹੋਈ। ਉਹ ਆਪਣੇ ਪਰਿਵਾਰ ਵਿੱਚੋਂ ਸਕੂਲ ਜਾਣ ਵਾਲੇ ਪਹਿਲਾ ਵਿਅਕਤੀ ਹਨ। ਜਦੋਂ ਐਂਥਨੀ 14 ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਂ ਨੂੰ ਸਰਕਾਰ ਨੇ ਪੈਨਸ਼ਨ ਲਈ ਅਯੋਗ ਕਰਾਰ ਦਿੱਤਾ ਸੀ। ਐਂਥਨੀ ਅਤੇ ਉਨ੍ਹਾਂ ਦੀ ਮਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਇੱਕ ਦਿਨ ਮਾਂ ਨੇ ਐਂਥਨੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਰੇ ਨਹੀਂ ਹਨ, ਪਰ ਉਹ ਜ਼ਿੰਦਾ ਹੈ।
ਅਸਲ ਵਿਚ ਉਨ੍ਹਾਂ ਦੀ ਮਾਂ-ਪਿਆਂ ਨੇ ਕਦੇ ਵਿਆਹ ਨਹੀਂ ਕੀਤਾ ਸੀ। ਮਾਂ ਨੇ ਐਂਥਨੀ ਨੂੰ ਦੱਸਿਆ ਕਿ ਉਸਦੇ ਪਿਤਾ ਕਾਰਲੋ ਦੇ ਕਰੂਜ਼ ਜਹਾਜ਼ ਦੇ ਮੈਨੇਜਰ ਸਨ। ਦੋਵਾਂ ਦੀ ਮੁਲਾਕਾਤ ਸਾਲ 1962 ‘ਚ ਵਿਦੇਸ਼ ਯਾਤਰਾ ਦੌਰਾਨ ਹੋਈ ਸੀ। ਏਸ਼ੀਆ ਅਤੇ ਬਰਤਾਨੀਆ ਵਿੱਚ ਸੱਤ ਮਹੀਨੇ ਸਫ਼ਰ ਕਰਨ ਤੋਂ ਬਾਅਦ ਉਸਦੀ ਮਾਂ ਸਿਡਨੀ ਵਾਪਸ ਆ ਗਈ। ਇਸ ਦੌਰਾਨ ਉਹ ਚਾਰ ਮਹੀਨਿਆਂ ਦੀ ਗਰਭਵਤੀ ਹੋ ਗਈ। ਬੇਟੇ ਐਂਥਨੀ ਨੂੰ ਨਾਜਾਇਜ਼ ਨਾ ਕਿਹਾ ਜਾਏ, ਇਸ ਲਈ ਉਸ ਨੇ ਇਹ ਗੱਲ ਲੁਕਾ ਦਿੱਤੀ। ਐਂਥਨੀ ਨੇ ਆਪਣੀ ਜੀਵਨੀ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ।
ਆਪਣੀ ਮਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਅਲਬਨੀਜ਼ ਨੇ ਕਦੇ ਵੀ ਉਸ ਦੇ ਜਿਊਂਦੇ-ਜੀਅ ਆਪਣੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਲ 2002 ਵਿੱਚ ਮਾਂ ਦੇ ਦਿਹਾਂਤ ਮਗਰੋਂ ਉਹ ਆਪਣੇ ਪਿਤਾ ਨੂੰ ਮਿਲੇ। ਆਸਟ੍ਰੇਲੀਆ ਦੇ ਟਰਾਂਸਪੋਰਟ ਅਤੇ ਬੁਨਿਆਦੀ ਢਾਂਚੇ ਬਾਰੇ ਮੰਤਰੀ ਬਣਨ ਤੋਂ ਬਾਅਦ ਐਂਥਨੀ ਇਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਇਟਲੀ ਗਏ ਸਨ। ਇੱਥੇ ਹੀ ਉਹ ਆਪਣੇ ਜੱਦੀ ਸ਼ਹਿਰ ਬਰੇਟਾ ਵਿੱਚ ਆਪਣੇ ਪਿਤਾ ਨੂੰ ਪਹਿਲੀ ਵਾਰ ਮਿਲੇ ਸਨ। ਪਿਓ-ਪੁੱਤ ਇਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਏ।
ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਐਂਥਨੀ ਅਤੇ ਉਨ੍ਹਾਂ ਦੀ ਮਾਂ ਸਰਕਾਰੀ ਮਕਾਨ ਵਿਚ ਕਿਰਾਏ ‘ਤੇ ਰਹਿੰਦੇ ਸਨ। ਸਥਾਨਕ ਕੌਂਸਲ ਨੇ ਸਰਕਾਰੀ ਮਕਾਨਾਂ ਦਾ ਕਿਰਾਇਆ ਵਧਾ ਦਿੱਤਾ ਸੀ। ਲੋਕ ਵਧੇ ਹੋਏ ਕਿਰਾਏ ਦੇਣ ਲਈ ਤਿਆਰ ਨਹੀਂ ਸਨ ਪਰ ਕੋਈ ਵੀ ਅੱਗੇ ਆ ਕੇ ਇਸ ਦਾ ਵਿਰੋਧ ਕਰਨ ਨੂੰ ਤਿਆਰ ਨਹੀਂ ਸੀ। ਕੌਂਸਲ ਸਾਰੇ ਮਕਾਨਾਂ ਨੂੰ ਵੇਚਣ ਦੀ ਯੋਜਨਾ ਬਣਾ ਰਹੀ ਸੀ। ਉਸ ਸਮੇਂ ਐਂਥਨੀ ਨੇ ਕੌਂਸਲ ਦੇ ਫੈਸਲੇ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਅਖੀਰ ਕੌਂਸਲ ਨੂੰ ਆਪਣੀ ਯੋਜਨਾ ਰੱਦ ਕਰਨੀ ਪਈ। ਉਹ 22 ਸਾਲਾਂ ਦੀ ਉਮਰ ਵਿੱਚ ਲੇਬਰ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਪਿਛਲੇ ਸਾਲ ਜਨਵਰੀ ਵਿੱਚ ਐਂਥਨੀ ਦੀ ਕਾਰ ਸਿਡਨੀ ਨੇੜੇ ਟਕਰਾ ਗਈ ਸੀ। ਇੱਕ 17 ਸਾਲਾ ਲੜਕੇ ਨੇ ਆਪਣੇ ਰੇਂਜਰ ਰੋਵਰ ਨੂੰ ਐਂਥਨੀ ਦੀ ਛੋਟੀ ਟੋਇਟਾ ਕਾਰ ਵਿੱਚ ਠੋਕ ਦਿੱਤਾ ਸੀ। ਕਾਰ ਦੀ ਹਾਲਤ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਐਂਥਨੀ ਲਈ ਇਸ ਹਾਦਸੇ ‘ਚ ਬਚਣਾ ਮੁਸ਼ਕਿਲ ਹੈ ਪਰ ਇਕ ਰਾਤ ਹਸਪਤਾਲ ‘ਚ ਰਹਿ ਕੇ ਉਹ ਘਰ ਪਰਤੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਉਨ੍ਹਾਂ ਨੇ ਖੁਦ ਨਹੀਂ ਸੋਚਿਆ ਸੀ ਕਿ ਉਹ ਬਚ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਵਿਚ ਛੇ ਉਮੀਦਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸਨ, ਪਰ ਮੁੱਖ ਮੁਕਾਬਲਾ ਮੌਰੀਸਨ ਅਤੇ ਐਂਥਨੀ ਵਿਚਕਾਰ ਸੀ। ਆਖ਼ਰਕਾਰ ਉਹ ਸਾਰਿਆਂ ਨੂੰ ਹਰਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਏ ਹਨ। ਇਸ ਨਾਲ ਉਹ ਦੇਸ਼ ਦੇ 31ਵੇਂ ਪ੍ਰਧਾਨ ਮੰਤਰੀ ਹੋਣਗੇ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਂਥਨੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ 2013 ‘ਚ ਪ੍ਰਧਾਨ ਮੰਤਰੀ ਕੇਵਿਨ ਰੱਡ ਦੀ ਅਗਵਾਈ ਵਾਲੀ ਸਰਕਾਰ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਆਪਣੇ ਜਿੱਤ ਦੇ ਭਾਸ਼ਣ ਵਿੱਚ ਉਨ੍ਹਾਂ ਨੇ ਆਪਣੀ ਮਾਂ ਦਾ ਧੰਨਵਾਦ ਕੀਤਾ।