ਐਤਵਾਰ ਨੂੰ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਪਿੰਡ ਦੇ ਇੱਕ 6 ਸਾਲਾ ਬੱਚੇ ਰਿਤਿਕ ਦੀ ਬੋਰਵੈੱਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਲੋਕਾਂ ਵਿੱਚ ਬੋਰਵੈਲ ਖੁੱਲ੍ਹੇ ਛੱਡਣ ਵਾਲੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ ਸੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਸੋਮਵਾਰ ਨੂੰ ਗੜ੍ਹਦੀਵਾਲਾ ਪੁਲਿਸ ਵੱਲੋਂ ਧਾਰਾ 304 A, 279, 188 ਦੇ ਤਹਿਤ ਸਤਵੀਰ ਸਿੰਘ ਨਾਮਕ ਵਿਅਕਤੀ ‘ਤੇ ਮਾਮਲਾ ਦਰਜ ਕਰ ਲਿਆ ਹੈ। ਸਤਵੀਰ ਸਿੰਘ ਉਸੇ ਖੇਤ ਦਾ ਮਾਲਕ ਹੈ, ਜਿੱਥੇ ਬੋਰਵੈਲ ਵਿੱਚ ਰਿਤਿਕ ਡਿੱਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਗੜ੍ਹਦੀਵਾਲਾ ਵਿੱਚ 6 ਸਾਲਾ ਰਿਤਿਕ ਨਾਮ ਦਾ ਬੱਚਾ ਬੋਰਵੈਲ ਵਿੱਚ ਡਿੱਗ ਪਿਆ ਸੀ। ਦੱਸਿਆ ਜਾ ਰਿਹਾ ਸੀ ਕਿ ਰਿਤਿਕ ਕਿਸੇ ਕੁੱਤੇ ਤੋਂ ਬਚਦਾ ਹੋਇਆ ਬੋਰਵੈੱਲ ‘ਤੇ ਚੜ ਗਿਆ ਸੀ। ਜਿਸ ਕਾਰਨ ਉਹ ਅਚਾਨਕ ਹੀ ਬੋਰਵੈਲ ਵਿੱਚ ਡਿੱਗ ਪਿਆ ਸੀ।
ਇਹ ਵੀ ਪੜ੍ਹੋ: ‘ਕਿਸਾਨਾਂ ਨੂੰ ਸਟੇਡੀਅਮ ‘ਚ ਕੈਦ ਕਰਨਾ ਚਾਹੁੰਦੀ ਸੀ ਕੇਂਦਰ ਸਰਕਾਰ’- ਚੰਡੀਗੜ੍ਹ ‘ਚ ਬੋਲੇ ਕੇਜਰੀਵਾਲ
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਬਚਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਫੌਜ ਦੀ ਮਦਦ ਨਾਲ ਘੱਟੋ-ਘੱਟ ਅੱਠ ਘੰਟੇ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਿਆ ਗਿਆ ਸੀ। ਇਸ ਤੁਰੰਤ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਦੱਸ ਦੇਈਏ ਕਿ CM ਭਗਵੰਤ ਸਿੰਘ ਮਾਨ ਨੇ ਬੱਚੇ ਦੀ ਮੌਤ ‘ਤੇ ਡੂੰਘੇ ਦੁੱਘ ਦਾ ਪ੍ਰਗਟਾਵਾ ਕੀਤਾ ਸੀ ਤੇ ਬੱਚੇ ਦੇ ਪਰਿਵਾਰ ਲਈ ਦੋ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: