Actress BidishaDe Majumdar Dead: ਸਿਨੇਮਾ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ 21 ਸਾਲਾ ਬੰਗਾਲੀ ਅਦਾਕਾਰਾ ਅਤੇ ਮਾਡਲ ਬਿਦਿਸ਼ਾ ਦੇ ਮਜੂਮਦਾਰ ਨੇ ਖੁਦਕੁਸ਼ੀ ਕਰ ਲਈ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਬੰਗਾਲੀ ਫਿਲਮ ਇੰਡਸਟਰੀ ਸਦਮੇ ‘ਚ ਹੈ ਅਤੇ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਹੀ ਹੈ।

ਰਿਪੋਰਟਾਂ ਦੀ ਮੰਨੀਏ ਤਾਂ 21 ਸਾਲਾ ਅਦਾਕਾਰਾ ਬਿਦਿਸ਼ਾ ਦੀ ਲਾਸ਼ ਬੁੱਧਵਾਰ ਨੂੰ ਉਸ ਦੇ ਫਲੈਟ ‘ਤੇ ਲਟਕਦੀ ਮਿਲੀ। ਬਿਦਿਸ਼ਾ ਦਮਦਮ ਦੇ ਨਗਰਬਾਜ਼ਾਰ ‘ਚ ਕਿਰਾਏ ਦੇ ਫਲੈਟ ‘ਚ ਰਹਿੰਦੀ ਸੀ, ਜਿੱਥੇ ਉਸ ਨੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ, ਜਿੱਥੇ ਦਰਵਾਜ਼ਾ ਤੋੜ ਕੇ ਅਦਾਕਾਰਾ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਅਦਾਕਾਰਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮੌਕੇ ਤੋਂ ਬਿਦਿਸ਼ਾ ਦੇ ਮਜੂਮਦਾਰ ਦਾ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਉਸਨੇ ਆਪਣੇ ਆਪ ਨੂੰ ਕੈਂਸਰ ਤੋਂ ਪੀੜਤ ਦੱਸਿਆ ਹੈ। ਬਿਦਿਸ਼ਾ ਕੁਝ ਮਹੀਨੇ ਪਹਿਲਾਂ ਹੀ ਨਗਰਬਾਜ਼ਾਰ ‘ਚ ਰਹਿਣ ਲੱਗੀ ਸੀ। ਅਦਾਕਾਰਾ ਦੇ ਦੋਸਤਾਂ ਦੇ ਅਨੁਸਾਰ, ਬਿਦਿਸ਼ਾ ਨੇ 2019 ਵਿੱਚ ਫ੍ਰੀਲਾਂਸ ਮਾਡਲਿੰਗ ਸ਼ੁਰੂ ਕੀਤੀ ਸੀ ਅਤੇ ਉਹ ਨਗਰਬਾਜ਼ਾਰ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ।

ਹਾਲਾਂਕਿ, ਕੁਝ ਲੋਕ ਕਹਿ ਰਹੇ ਹਨ ਕਿ ਬਿਦਿਸ਼ਾ ਲੰਬੇ ਸਮੇਂ ਤੋਂ ਪਰੇਸ਼ਾਨ ਸੀ ਅਤੇ ਆਪਣੇ ਦੋਸਤਾਂ ਨੂੰ ਇਹ ਵੀ ਕਿਹਾ ਕਰਦੀ ਸੀ ਕਿ ਜੇਕਰ ਕੁਝ ਨਹੀਂ ਬਦਲਿਆ ਤਾਂ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ। ਦੋਸਤਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਅਦਾਕਾਰਾ ਇੱਕ ਜਿਮ ਟ੍ਰੇਨਰ ਨਾਲ ਸਬੰਧਾਂ ਵਿੱਚ ਸੀ ਜੋ ਉਸਨੂੰ ਧੋਖਾ ਦੇ ਰਿਹਾ ਸੀ। ਬੁਆਏਫ੍ਰੈਂਡ ਇੱਕੋ ਸਮੇਂ ਤਿੰਨ ਕੁੜੀਆਂ ਨੂੰ ਡੇਟ ਕਰ ਰਿਹਾ ਸੀ, ਜਿਸ ਬਾਰੇ ਬਿਦਿਸ਼ਾ ਨੂੰ ਪਤਾ ਲੱਗਾ। ਬਿਦਿਸ਼ਾ ਆਪਣੇ ਬੁਆਏਫ੍ਰੈਂਡ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੀ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਅਦਾਕਾਰਾ ਦੇ ਦੋਸਤਾਂ ਦਾ ਇਹ ਵੀ ਕਹਿਣਾ ਹੈ ਕਿ ਸੁਸਾਈਡ ਨੋਟ ‘ਚ ਉਸ ਦੇ ਕੈਂਸਰ ਤੋਂ ਪੀੜਤ ਹੋਣ ਦਾ ਬਿਆਨ ਪੂਰੀ ਤਰ੍ਹਾਂ ਝੂਠ ਹੈ।






















