ਰਾਜਧਾਨੀ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਘਰ ਭੇਜਣ ਅਤੇ ਕੁੱਤੇ ਨੂੰ ਘੁਮਾਉਣਾ IAS ਜੋੜੇ ‘ਤੇ ਭਾਰੀ ਪੈ ਗਿਆ । MHA ਨੇ ਵੀਰਵਾਰ ਦੇਰ ਰਾਤ IAS ਸੰਜੀਵ ਖਿਰਵਾਰ ਅਤੇ ਉਨ੍ਹਾਂ ਦੀ ਪਤਨੀ ਰਿੰਕੂ ਡੁੱਗਾ ਦਾ ਤਬਾਦਲਾ ਕਰ ਦਿੱਤਾ । ਖਿਰਵਾਰ ਨੂੰ ਲੱਦਾਖ ਭੇਜਿਆ ਗਿਆ ਹੈ, ਜਦੋਂ ਕਿ ਡੁੱਗਾ ਨੂੰ ਅਰੁਣਾਚਲ ਵਿੱਚ ਤਾਇਨਾਤ ਕੀਤਾ ਗਿਆ ਹੈ। ਲੱਦਾਖ ਤੋਂ ਅਰੁਣਾਚਲ ਦੀ ਦੂਰੀ ਲਗਭਗ 3,100 ਕਿਲੋਮੀਟਰ ਹੈ।
ਦੱਸ ਦੇਈਏ ਕਿ ਸੰਜੀਵ 1994 ਬੈਚ ਦੇ IAS ਅਧਿਕਾਰੀ ਹਨ, ਜੋ ਫਿਲਹਾਲ ਦਿੱਲੀ ਵਿੱਚ ਰੈਵੇਨਿਊ ਕਮਿਸ਼ਨਰ ਵਜੋਂ ਤਾਇਨਾਤ ਸਨ । ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਅਤੇ ਕੇਂਦਰ ਸਰਕਾਰ ਦੀ ਖੂਬ ਕਿਰਕਿਰੀ ਹੋ ਰਹੀ ਸੀ, ਜਿਸ ਤੋਂ ਬਾਅਦ ਦੇਰ ਰਾਤ IAS ਜੋੜੇ ‘ਤੇ ਕਾਰਵਾਈ ਕੀਤੀ ਗਈ।
ਇਸ ਮਾਮਲੇ ਦਾ ਨੋਟਿਸ ਲੈਂਦਿਆਂ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁੱਖ ਸਕੱਤਰ ਤੋਂ ਮਾਮਲੇ ਦੀ ਰਿਪੋਰਟ ਮੰਗੀ ਸੀ । ਮੁੱਖ ਸਕੱਤਰ ਨੇ ਆਪਣੀ ਰਿਪੋਰਟ ਮੰਤਰਾਲੇ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਸਰਕਾਰ ਨੇ IAS ਜੋੜੇ ਖ਼ਿਲਾਫ਼ ਕਾਰਵਾਈ ਕੀਤੀ ਹੈ । ਭਾਰਤ ਸਰਕਾਰ ਦੇ ਅੰਡਰ ਸੈਕਟਰੀ ਰਾਕੇਸ਼ ਕੁਮਾਰ ਸਿੰਘ ਨੇ IAS ਜੋੜੇ ਨੂੰ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਰਾਜਾਂ ਵਿੱਚ ਅਹੁਦਾ ਸੰਭਾਲਣ ਦੇ ਹੁਕਮ ਦਿੱਤੇ ਹਨ।
ਸੰਜੀਵ ਖਿਰਵਾਰ ਨੇ ਪੂਰੀ ਘਟਨਾ ‘ਤੇ ਸਪੱਸ਼ਟੀਕਰਨ ਦਿੱਤਾ ਹੈ । ਉਨ੍ਹਾਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ, ‘ਮੇਰੇ ਕਾਰਨ ਪ੍ਰੈਕਟਿਸ ਰੁਕਣ ਦੀ ਗੱਲ ਬੇਬੁਨਿਆਦ ਹੈ। ਮੈਂ ਆਪਣੇ ਕੁੱਤੇ ਨਾਲ ਟਰੈਕ ‘ਤੇ ਘੱਟ ਹੀ ਜਾਂਦਾ ਹਾਂ । ਮੈਂ ਉਦੋਂ ਹੀ ਜਾਂਦਾ ਹਾਂ ਜਦੋਂ ਕੋਈ ਖਿਡਾਰੀ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਕਿਸੇ ਖਿਡਾਰੀ ਨੂੰ ਸਟੇਡੀਅਮ ਛੱਡਣ ਲਈ ਨਹੀਂ ਕਿਹਾ। ਮੈਂਕੁੱਤੇ ਨੂੰ ਉਦੋਂ ਹੀ ਟ੍ਰੈਕ ‘ਤੇ ਛੱਡਦਾ ਹਾਂ ਜਦੋਂ ਉੱਥੇ ਕੋਈ ਨਹੀਂ ਹੁੰਦਾ । ਜੇਕਰ ਇਹ ਇਤਰਾਜ਼ਯੋਗ ਹੈ ਤਾਂ ਮੈਂ ਇਸਨੂੰ ਬੰਦ ਕਰ ਦਿਆਂਗਾ ।
ਵੀਡੀਓ ਲਈ ਕਲਿੱਕ ਕਰੋ -: