ਜੂਨ ਦਾ ਮਹੀਨਾ ਸ਼ੁਰੂ ਹੋਣ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ । 1 ਜੂਨ ਤੋਂ ਤੁਹਾਡੀ ਜੇਬ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਜੇਕਰ ਤੁਹਾਡੀ EMI ਮਹਿੰਗੀ ਹੋਣ ਜਾ ਰਹੀ ਹੈ ਤਾਂ ਤੁਹਾਨੂੰ ਗੱਡੀਆਂ ਦਾ ਬੀਮਾ ਕਰਵਾਉਣ ਲਈ ਹੋਰ ਪੈਸੇ ਦੇਣੇ ਪੈਣਗੇ । ਇਸ ਤੋਂ ਇਲਾਵਾ 1 ਜੂਨ ਤੋਂ ਹੋਰ ਵੀ ਕਈ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਜਾਣਨਾ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਆਓ ਇਨ੍ਹਾਂ ਬਦਲਾਅ ਬਾਰੇ ਜਾਣਦੇ ਹਾਂ:
SBI ਹੋਮ ਲੋਨ: 1 ਜੂਨ ਤੋਂ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਤੋਂ ਹੋਮ ਲੋਨ ਲੈਣ ਵਾਲਿਆਂ ਦੀ EMI ਮਹਿੰਗੀ ਹੋਣ ਜਾ ਰਹੀ ਹੈ । ਜੇਕਰ ਤੁਸੀਂ ਨਵਾਂ ਘਰ ਖਰੀਦਣ ਲਈ SBI ਤੋਂ ਹੋਮ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਮਹਿੰਗੇ ਵਿਆਜ ‘ਤੇ ਹੋਮ ਲੋਨ ਮਿਲੇਗਾ, ਜਿਸ ਕਾਰਨ EMI ਮਹਿੰਗੀ ਹੋ ਜਾਵੇਗੀ ।
AXIS ਬੈਂਕ ਦੇ ਬੱਚਤ ਖਾਤੇ ਦੇ ਖਰਚਿਆਂ ‘ਚ ਬਦਲਾਅ: AXIS ਬੈਂਕ ਨੇ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬੱਚਤ ਖਾਤਿਆਂ ਅਤੇ ਸੈਲਰੀ ਪ੍ਰੋਗਰਾਮ ਦੇ ਤਹਿਤ ਖੋਲ੍ਹੇ ਗਏ ਬੈਂਕ ਖਾਤਿਆਂ ਲਈ ਘੱਟੋ-ਘੱਟ ਖਾਤਾ ਬਕਾਇਆ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ, ਜੋ 1 ਜੂਨ ਤੋਂ ਲਾਗੂ ਹੋਣ ਜਾ ਰਿਹਾ ਹੈ । ਬੱਚਤ ਅਤੇ ਸੈਲਰੀ ਪ੍ਰੋਗਰਾਮ ਵਾਲੇ ਖਾਤਿਆਂ ਲਈ ਘੱਟੋ-ਘੱਟ ਖਾਤਾ ਬਕਾਇਆ ਸੀਮਾ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ‘ਆਪ’ ਦਾ ਦਾਅਵਾ, ‘ਕੈਪਟਨ ਤੇ ਰੰਧਾਵਾ ਭ੍ਰਿਸ਼ਟਾਚਾਰ ਦੇ ਸਬੂਤ ਦੇਣ, ਮੁੱਖ ਮੰਤਰੀ ਮਾਨ ਕਰਨਗੇ ਕਾਰਵਾਈ’
ਥਰਡ ਪਾਰਟੀ ਮੋਟਰ ਇੰਸ਼ੋਰੈਂਸ : ਜੇਕਰ ਤੁਹਾਡੇ ਕੋਲ ਵੀ ਵਾਹਨ ਹੈ ਤਾਂ ਤੁਹਾਡੇ ਖਰਚੇ ਵਧਣ ਜਾ ਰਹੇ ਹਨ ਕਿਉਂਕਿ 1 ਜੂਨ ਤੋਂ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਣ ਵਾਲਾ ਹੈ । ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਵਾਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਥਰਡ ਪਾਰਟੀ ਮੋਟਰ ਵਾਹਨ ਬੀਮੇ ਦੇ ਪ੍ਰੀਮੀਅਮ ਵਿੱਚ ਵਾਧਾ ਕੀਤਾ ਗਿਆ ਹੈ, ਜੋ ਕਿ 1 ਜੂਨ ਤੋਂ ਲਾਗੂ ਹੋਵੇਗਾ।
ਸੋਨੇ ਦੀ ਹਾਲਮਾਰਕਿੰਗ : 1 ਜੂਨ ਤੋਂ ਦੂਜੇ ਪੜਾਅ ਵਿੱਚ ਸੋਨੇ ਦੀ ਹਾਲਮਾਰਕਿੰਗ ਕੁਝ ਹੋਰ ਜ਼ਿਲ੍ਹਿਆਂ ਵਿੱਚ ਲਾਗੂ ਹੋਣ ਜਾ ਰਹੀ ਹੈ । ਦੂਜੇ ਪੜਾਅ ਵਿੱਚ ਦੇਸ਼ ਦੇ 32 ਨਵੇਂ ਜ਼ਿਲ੍ਹਿਆਂ ਵਿੱਚ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਸ਼ੁਰੂ ਹੋਣ ਜਾ ਰਹੀ ਹੈ । 1 ਜੂਨ ਤੋਂ ਬਾਅਦ ਦੇਸ਼ ਦੇ ਕੁੱਲ 288 ਜ਼ਿਲ੍ਹਿਆਂ ਵਿੱਚ ਹਾਲਮਾਰਕਿੰਗ ਨਾਲ 14, 18, 20, 22, 23, 24 ਕੈਰਟ ਦੇ ਸੋਨੇ ਦੇ ਗਹਿਣੇ ਵੇਚੇ ਜਾਣਗੇ । ਪਹਿਲਾ ਪੜਾਅ 23 ਜੂਨ 2021 ਤੋਂ ਭਾਰਤੀ ਮਿਆਰ ਬਿਊਰੋ ਵੱਲੋਂ ਦੇਸ਼ ਦੇ 256 ਜ਼ਿਲ੍ਹਿਆਂ ਵਿੱਚ ਲਾਜ਼ਮੀ ਸੋਨੇ ਦੀ ਹਾਲਮਾਰਕਿੰਗ ਦੇ ਨਾਲ ਸ਼ੁਰੂ ਕੀਤਾ ਗਿਆ ਸੀ ।
ਇੰਡੀਆ ਪੋਸਟ ਪੇਮੈਂਟਸ ਬੈਂਕ : ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਵੱਲੋਂ ਕਿਹਾ ਗਿਆ ਹੈ ਕਿ ਹੁਣ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ ਲਈ ਜਾਰੀਕਰਤਾ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ । ਨਿਯਮਾਂ ਦੇ ਤਹਿਤ ਹਰ ਮਹੀਨੇ ਪਹਿਲੇ ਤਿੰਨ AEPS ਲੈਣ-ਦੇਣ ਮੁਫਤ ਹੋਣਗੇ, ਜਿਸ ਵਿੱਚ AEPS ਕੈਸ਼ ਕਢਵਾਉਣਾ, AEPS ਕੈਸ਼ ਡਿਪਾਜ਼ਿਟ ਅਤੇ AEPS ਮਿੰਨੀ ਸਟੇਟਮੈਂਟ ਸ਼ਾਮਿਲ ਹੈ।
ਵੀਡੀਓ ਲਈ ਕਲਿੱਕ ਕਰੋ -: