Litchi Health benefits tips: ਲੀਚੀ ਖਾਣ ‘ਚ ਟੇਸਟੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਲੀਚੀ ਕਈ ਲੋਕਾਂ ਦਾ ਪਸੰਦੀਦਾ ਫਲ ਵੀ ਹੁੰਦਾ ਹੈ। ਇਸ ‘ਚ ਵਿਟਾਮਿਨ ਬੀ6, ਵਿਟਾਮਿਨ ਸੀ, ਨਿਆਸੀਨ, ਰਿਬੋਫਲੇਵਿਨ, ਫੋਲੇਟ ਅਤੇ ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਤੁਹਾਡੇ ਸਰੀਰ ਅਤੇ ਪੇਟ ਨੂੰ ਠੰਡਾ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਯੂਰਿਕ ਐਸਿਡ, ਕੈਂਸਰ ਅਤੇ ਦਿਲ ਦੇ ਰੋਗਾਂ ਲਈ ਲੀਚੀ ਦੇ ਪੱਤੇ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਲੀਚੀ ਦੇ ਪੱਤਿਆਂ ਦੇ ਫਾਇਦਿਆਂ ਬਾਰੇ।
ਕੈਂਸਰ ਵਿਰੋਧੀ ਗੁਣਾਂ ਨਾਲ ਭਰਪੂਰ: ਲੀਚੀ ਦੇ ਪੱਤਿਆਂ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਵੀ ਵਧਦੀ ਹੈ। ਇਸ ਦੇ ਪੱਤੇ ਤੁਹਾਡੇ ਸਰੀਰ ‘ਚ ਕੈਂਸਰ ਸੈੱਲਜ਼ ਨੂੰ ਵੱਧਣ ਤੋਂ ਰੋਕਣ ‘ਚ ਮਦਦ ਕਰਦੀ ਹੈ।
ਦਿਲ ਦੀਆਂ ਬੀਮਾਰੀਆਂ ਲਈ: ਜੇਕਰ ਤੁਹਾਨੂੰ ਦਿਲ ਦੀ ਸਮੱਸਿਆ ਹੈ ਤਾਂ ਤੁਹਾਨੂੰ ਲੀਚੀ ਦੇ ਪੱਤਿਆਂ ਤੋਂ ਬਣੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ। ਲੀਚੀ ਦੇ ਪੱਤਿਆਂ ਦੀ ਚਾਹ ਵੀ ਤੁਹਾਡੇ ਦਿਲ ਦੀ ਧੜਕਣ ਨੂੰ ਨਾਰਮਲ ਰੱਖਣ ‘ਚ ਮਦਦ ਕਰਦੀ ਹੈ। ਅਜਿਹੇ ‘ਚ ਤੁਸੀਂ ਹਾਰਟ ਸਟ੍ਰੋਕ ਅਤੇ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਤੋਂ ਵੀ ਦੂਰ ਰਹੋਗੇ।
ਭਾਰ ਘਟਾਉਣ ਲਈ: ਇਸ ਦੇ ਪੱਤਿਆਂ ‘ਚ ਬਹੁਤ ਘੱਟ ਮਾਤਰਾ ‘ਚ ਕੈਲੋਰੀ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ‘ਚ ਫਾਈਬਰ ਵੀ ਪਾਇਆ ਜਾਂਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਲੀਚੀ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ। ਇਹ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਕਿਨ ਨੂੰ ਪੋਸ਼ਣ ਦੇਣ ‘ਚ ਵੀ ਮਦਦ ਕਰਦਾ ਹੈ। ਕਿੱਲ, ਮੁਹਾਸੇ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਖੰਘ ਤੋਂ ਦਿਵਾਏ ਰਾਹਤ: ਲੀਚੀ ਦੇ ਪੱਤਿਆਂ ‘ਚ ਪਾਏ ਜਾਣ ਵਾਲੇ ਗੁਣ ਖ਼ੰਘ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ। ਇਸ ਦੇ ਪੱਤਿਆਂ ਤੋਂ ਚਾਹ ਬਣਾ ਕੇ ਸੇਵਨ ਕਰੋ। ਤੁਹਾਨੂੰ ਜ਼ੁਕਾਮ ਅਤੇ ਫਲੂ ਤੋਂ ਰਾਹਤ ਮਿਲੇਗੀ।
ਕੀੜੇ ਕੱਟਣ ‘ਤੇ ਲਗਾਓ: ਤੁਸੀਂ ਕੀੜੇ ਦੇ ਕੱਟਣ ‘ਤੇ ਲੀਚੀ ਦੇ ਪੱਤਿਆਂ ਦੀ ਵਰਤੋਂ ਵੀ ਕਰ ਸਕਦੇ ਹੋ। ਜਦੋਂ ਤੁਹਾਨੂੰ ਕੋਈ ਛੋਟਾ-ਮੋਟਾ ਕੀੜਾ ਕੱਟ ਲੈਂਦਾ ਹੈ ਤਾਂ ਤੁਹਾਨੂੰ ਸੋਜ, ਜਲਨ ਅਤੇ ਦਰਦ ਮਹਿਸੂਸ ਹੋਣ ਲੱਗਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੀਚੀ ਦੇ ਪੱਤਿਆਂ ਨੂੰ ਪੀਸ ਲਓ ਅਤੇ ਫਿਰ ਇਸ ਦਾ ਪੇਸਟ ਬਣਾ ਲਓ। ਤਿਆਰ ਪੇਸਟ ਨੂੰ ਪ੍ਰਭਾਵਿਤ ਥਾਂ ‘ਤੇ ਲਗਾਓ। ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।
ਸੋਜ ਅਤੇ ਦਰਦ ਨੂੰ ਕਰੇ ਘੱਟ: ਇਸ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਤੁਹਾਡੇ ਸਰੀਰ ‘ਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਸੋਜ ਅਤੇ ਦਰਦ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਐਂਟੀਆਕਸੀਡੈਂਟ ਗੁਣਾਂ ਦੇ ਨਾਲ-ਨਾਲ ਇਸ ‘ਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਸੁਕਰੋਜ਼, ਫਰੂਟੋਜ਼, ਗਲੂਕੋਜ਼ ਵੀ ਪਾਇਆ ਜਾਂਦਾ ਹੈ।
ਅੰਤੜੀਆਂ ਨੂੰ ਰੱਖੇ ਸੁਰੱਖਿਅਤ: ਲੀਚੀ ਦੇ ਪੱਟਿਆ ‘ਚ ਫਾਈਬਰ ਪਾਇਆ ਜਾਂਦਾ ਹੈ ਜੋ ਅੰਤੜੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਦੇ ਪੱਤਿਆਂ ‘ਚ ਵਿਟਾਮਿਨ-ਬੀ ਕੰਪਲੈਕਸ ਪਾਇਆ ਜਾਂਦਾ ਹੈ ਜੋ ਤੁਹਾਡੇ ਸਰੀਰ ਨੂੰ ਐਕਟਿਵ ਰੱਖਦਾ ਹੈ। ਤੁਹਾਡਾ ਸਰੀਰ ਲੰਬੇ ਸਮੇਂ ਲਈ ਐਂਰਜੈਟਿਕ ਮਹਿਸੂਸ ਕਰਦਾ ਹੈ। ਜੇਕਰ ਤੁਹਾਨੂੰ ਲੀਚੀ ਤੋਂ ਐਲਰਜੀ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰੋ।