ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ । ਪਵਨ ਨਗਰ ਇਲਾਕੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਐਕਟਿਵਾ ਸਵਾਰ ਔਰਤ ਤੋਂ ਪਰਸ ਅਤੇ ਆਈਫੋਨ ਖੋਹ ਕੇ ਫ਼ਰਾਰ ਹੋ ਗਏ । ਪਰਸ ਵਿੱਚ ਨਕਦੀ ਸੀ । ਲੁੱਟ ਦੀ ਇਹ ਘਟਨਾ CCTV ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਦੇ ਆਧਾਰ ‘ਤੇ ਪੁਲਿਸ ਵੱਲੋਂ ਐਕਟਿਵਾ ਸਵਾਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਘਟਨਾ ਸਬੰਧੀ ਬਟਾਲਾ ਰੋਡ ’ਤੇ ਰਹਿਣ ਵਾਲ਼ੀ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਬਾਜ਼ਾਰ ਵਿੱਚ ਸਾਮਾਨ ਲੈਣ ਲਈ ਗਈ ਸੀ। ਪਹਿਲਾਂ ਉਸ ਨੇ ਪਵਨ ਨਗਰ ਸਥਿਤ ਕੱਪੜਿਆਂ ਦੀ ਦੁਕਾਨ ਤੋਂ ਕੁਝ ਸਾਮਾਨ ਲਿਆ ਅਤੇ ਫਿਰ ਥੋੜ੍ਹਾ ਅੱਗੇ ਜਾ ਕੇ ਸਟੇਸ਼ਨਰੀ ਦੀ ਦੁਕਾਨ ‘ਤੇ ਗਈ । ਜਦੋਂ ਉਹ ਉਥੋਂ ਵਾਪਸ ਆ ਰਹੀ ਸੀ ਤਾਂ ਐਕਟਿਵਾ ਸਵਾਰ ਨੇ ਉਸ ਦੇ ਹੱਥੋਂ ਪਰਸ ਖੋਹ ਲਿਆ । ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸੜਕ ਦੇ ਵਿਚਕਾਰੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ: ਮੂਸੇਵਾਲਾ ਮਰਡਰ ਮਗਰੋਂ ਮਾਨ ਸਰਕਾਰ ਵੱਲੋਂ 27 ਸੈਲਿਬ੍ਰਿਟੀਜ਼ ਨੂੰ ਸੁਰੱਖਿਆ ਦੇਣ ਦੀ ਤਿਆਰੀ!
ਇਲਾਕੇ ਵਿੱਚ ਲੱਗੇ CCTV ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਕਰੀਬ 5 ਮਿੰਟ ਤੱਕ ਪ੍ਰਵੇਸ਼ ਦਾ ਪਿੱਛਾ ਕਰਦਾ ਰਿਹਾ । ਉਹ ਸਿਰਫ਼ ਸਹੀ ਸਮੇਂ ਦੀ ਤਲਾਸ਼ ਕਰ ਰਿਹਾ ਸੀ। ਉਹ ਪਵਨ ਨਗਰ ਵਿੱਚ ਇੱਕ ਕੱਪੜੇ ਦੀ ਦੁਕਾਨ ਅੱਗੇ ਵੀ ਕੁਝ ਦੇਰ ਲਈ ਖੜ੍ਹਾ ਸੀ ਪਰ ਜਿਵੇਂ ਹੀ ਨੇੜੇ ਆਇਆ ਤਾਂ ਪਰਸ ਖੋਹ ਕੇ ਫ਼ਰਾਰ ਹੋ ਗਿਆ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਚਿੱਟੇ ਰੰਗ ਦੀ ਐਕਟਿਵਾ ‘ਤੇ ਸਵਾਰ ਸੀ, ਜਿਸਦੇ ਅੱਗੇ ਨੰਬਰ ਪਲੇਟ ਵੀ ਨਹੀਂ ਸੀ। ਮੁਲਜ਼ਮ ਨੇ ਇੱਕ ਲਾਲ-ਕਾਲੀ ਰੰਗ ਦੀ ਟੋਪੀ ਪਾਈ ਹੋਈ ਸੀ ਜਿਸ ‘ਤੇ BOY ਲਿਖਿਆ ਹੋਇਆ ਸੀ । ਪੁਲਿਸ ਨੇ CCTV ਦੀ ਫੁਟੇਜ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: