ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਗੈਂਗਸਟਰ ਭੂਪੀ ਰਾਣਾ ਦੀ ਵੀ ਐਂਟਰੀ ਹੋ ਗਈ ਹੈ। ਰਾਣਾ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ। ਰਾਣਾ ਨੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ । ਸੋਸ਼ਲ ਮੀਡੀਆ ਪੋਸਟ ਰਾਹੀਂ ਰਾਣਾ ਨੇ ਕਿਹਾ ਕਿ ਕਾਤਲ ਭਾਵੇਂ ਪੰਜਾਬ ਵਿੱਚ ਬੈਠਾ ਹੈ ਜਾਂ ਕੈਨੇਡਾ, ਅਮਰੀਕਾ ਬੈਠਾ ਹੋਵੇ, ਉਸ ਬਾਰੇ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਰਾਣਾ ਨੇ ਆਪਣੇ ਗਰੁੱਪ ਵਿੱਚ ਦਵਿੰਦਰ ਬੰਬੀਹਾ, ਨੀਰਜ ਬਵਾਨਾ, ਟਿੱਲੂ ਤਾਜਪੁਰੀਆ, ਕੌਸ਼ਲ ਚੌਧਰੀ, ਗੌਂਡਰ ਅਤੇ ਸ਼ੇਰਾ ਖੁੱਬਣ ਨੂੰ ਵੀ ਆਪਣੇ ਨਾਲ ਦੱਸਿਆ ਹੈ। ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਸ਼ਾਮ 5.30 ਵਜੇ ਮਾਨਸਾ ਦੇ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਮੂਸੇਵਾਲਾ ਦੇ ਘਰ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਭੂਪੀ ਰਾਣਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਮੂਸੇਵਾਲਾ ਦਾ ਮਾਨਸਾ ਵਿੱਚ ਕਤਲ ਕਰ ਦਿੱਤਾ ਗਿਆ । ਪੰਜਾਬੀ ਇੰਡਸਟਰੀ ਵਿੱਚ ਜੱਟ ਦੀ ਤੂਤੀ ਬੋਲਦੀ ਸੀ। ਲਾਰੈਂਸ ਅਤੇ ਗੋਲਡੀ ਬਰਾੜ ਝੂਠਾ ਦਾਅਵਾ ਕਰਦੇ ਹਨ ਕਿ ਮੂਸੇਵਾਲਾ ਨੇ ਗੁਰਲਾਲ ਬੱਬਰ ਅਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਬੰਬੀਹਾ ਗਰੁੱਪ ਦੀ ਮਦਦ ਕੀਤੀ । ਇਹ ਝੂਠ ਹੈ। ਅਸੀਂ ਜੋ ਵੀ ਕਰਦੇ ਹਾਂ, ਆਪਣੇ ਆਪ ਹੀ ਕਰਦੇ ਹਾਂ। ਲਾਰੈਂਸ ਗਰੁੱਪ ਜੋ ਵੀ ਕਰਦਾ ਹੈ, ਉਹ ਇਸ ਨੂੰ ਆਪਣੇ ਮਰੇ ਲੋਕਾਂ ਦੇ ਨਾਲ ਜੋੜ ਦਿੰਦਾ ਹੈ । ਜਿਸ ਨੇ ਵੀ ਮੂਸੇਵਾਲਾ ਨੂੰ ਮਾਰਨ ਵਿਚ ਮਦਦ ਕੀਤੀ, ਇੱਕਇੱਕ ਕਰਕੇ ਹਿਸਾਬ ਲਿਆ ਜਾਵੇਗਾ। ਸਿੱਧੂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਸਾਡੀ ਹਮਦਰਦੀ ਹੈ। ਅਸੀਂ ਸਿੱਧੂ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਉਸਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ।
ਦੱਸ ਦੇਈਏ ਕਿ ਭੂਪੀ ਰਾਣਾ ਗੈਂਗ ਅਤੇ ਲਾਰੈਂਸ ਗੈਂਗ ਵਿਚਾਲੇ ਜ਼ਬਰਦਸਤ ਦੁਸ਼ਮਣੀ ਹੈ। ਜੇਲ੍ਹ ਦੇ ਅੰਦਰ ਵੀ ਇਨ੍ਹਾਂ ਵਿਚਕਾਰ ਲੜਾਈ ਹੋ ਚੁੱਕੀ ਹੈ। ਭੂਪੀ ਰਾਣਾ ਖ਼ਿਲਾਫ਼ ਹਰਿਆਣਾ ਅਤੇ ਪੰਜਾਬ ਵਿੱਚ ਕਤਲ ਸਮੇਤ ਕਈ ਅਪਰਾਧਾਂ ਦੇ 25 ਤੋਂ ਵੱਧ ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: