ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਗੈਂਗਸਟਰ ਲਾਰੈਂਸ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਉਸ ਨੇ ਕੀਤਾ ਹੈ। ਉਸ ਨੇ ਕਿਹਾ ਮੈਂ ਖੁਦ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ’।
ਖੁਦ ਨੂੰ ਸਚਿਨ ਬਿਸ਼ਨੋਈ ਦੱਸਣ ਵਾਲੇ ਸ਼ਖਸ ਨੇ ਇੱਕ ਟੀਵੀ ਚੈਨਲ ਨਾਲ ਵਰਚੁਅਲ ਆਈ.ਡੀ. ਰਾਹੀਂ ਗੱਲਬਾਤ ਵਿੱਚ ਇਹ ਦਾਅਵਾ ਕੀਤਾ। ਉਸ ਨੇ ਕਿਹਾ ਕਿ ਅਸੀਂ ਮੋਹਾਲੀ ਵਿੱਚ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਪਹਿਲਾਂ ਉਸ ਨੇ ਖੁਦ ਨੂੰ ਸਚਿਨ ਥਾਪਨ ਦੱਸਿਆ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਉਹ ਸਚਿਨ ਬਿਸ਼ਨੋਈ ਬੋਲ ਰਿਹਾ ਹੈ ਤਾਂ ਉਸਨ ਨੇ ਕਹਾ ਹਾਂ। ਉਸ ਨੇ ਕਿਹਾ ਕਿ ਗੈਂਗਸਟਰ ਮੇਰੇ ਆਦਰਸ਼ ਤੇ ਮਾਮਾ ਹਨ। ਹਾਲਾਂਕਿ ਕਤਲ ਦਾ ਦਾਅਵਾ ਕਰਨ ਵਾਲਾ ਅਸਲੀ ਸਚਿਨ ਬਿਸ਼ਨੋਈ ਹੀ ਹੈ, ਉਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਪੂਰੀ ਗੱਲਬਾਤ ਵਿੱਚ ਸਚਿਨ ਬਿਸ਼ਨੋਈ ਨੇ ਕਿਹਾ ਕਿ ਮੋਹਾਲੀ ਵਿੱਚ ਵਿੱਕੂ ਮੁੱਡੂਖੇੜਾ ਦਾ ਕਤਲ ਹੋਇਆ ਸੀ। ਪੁਲਿਸ ਨੇ ਇਸ ਦੀ ਜਾੰਚ ਕੀਤੀ, ਕਈ ਗੈਂਗਸਟਰਾਂ ਤੋਂ ਪੁੱਛਗਿੱਛ ਕੀਤੀ ਗਈ, ਸਾਰਿਆਂ ਨੇ ਕਿਹਾ ਇਸ ਪਿੱਛੇ ਸਿੱਧੂ ਮੂਸੇਵਾਲਾ ਦਾ ਹੱਥ ਹੈ। ਕਤਲ ਕਰਨ ਵਾਲੇ ਸ਼ੂਟਰ ਨੇ ਕਿਹਾ ਸੀ ਕਿ ਮੂਸੇਵਾਲਾ ਨੇ ਉਸ ਨੂੰ ਜਗ੍ਹਾ ਦਿੱਤੀ ਤੇ ਫਾਈਨਾਂਸ਼ੀਅਲੀ ਵੀ ਸਪੋਰਟ ਕੀਤਾ। ਦਿੱਲੀ ਪੁਲਿਸ ਨੇ ਮੂਸੇਵਾਲਾ ਦਾ ਨਾਂ ਵੀ ਲਿਆ ਸੀ। ਇਸ ਦੇ ਬਾਵਜੂਦ ਮੂਸੇਵਾਲਾ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਅਸੀਂ ਉਡੀਕ ਕਰਦੇ ਰਹੇ, ਪਰ ਮੂਸੇਵਾਲਾ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ।
ਉਸ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਗੁਰਲਾਲ ਬਰਾੜ ਦਾ ਕਤਲ ਵੀ ਮੂਸੇਵਾਲਾ ਨੇ ਕਰਵਾਇਆ। ਉਹ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਸੀ। ਇਸ ਦੇ ਪਿੱਛੇ ਵੀ ਸਿੱਧੂ ਮੂਸੇਵਾਲਾ ਦਾ ਹੱਥ ਸੀ। ਇਸ ਦੇ ਬਾਵਜੂਦ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ।
ਸਚਿਨ ਨੇ ਕਿਹਾ ਕਿ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਬਦਲੇ ਉਸ ਨੂੰ ਕੋਈ ਫੇਮ ਨਹੀਂ ਚਾਹੀਦਾ ਸੀ। ਉਸ ਦਾ ਮਕਸਦ ਸਿਰਫ ਬਦਲਾ ਲੈਣਾ ਸੀ। ਮੂਸੇਵਾਲਾ ਦਾ ਕਤਲ ਕਰਕੇ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈ ਲਿਆ।
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਮੂਸੇਵਾਲਾ ਨੂੰ ਮਾਰਨ ਲਈ ਹਥਿਆਰ ਕਿੱਥੋਂ ਲਿਆਏ ਤਾਂ ਇਸ ਦਾ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਸਚਿਨ ਨੇ ਇੰਨਾ ਜ਼ਰੂਰ ਕਿਹਾ ਕਿ ਸਾਡੇ ਕੋਲ ਇਸ ਤੋਂ ਵੱਡੇ ਹਥਿਆਰ ਹਨ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਉਸ ਨੇ ਕਿਹਾ ਕਿ ਜਿਹੜੇ ਸਾਨੂੰ ਧਮਕੀ ਦੇ ਰਹੇ ਹਨ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ, ਉਹ ਦੱਸਣ ਕਿ ਕਿੱਥੇ ਆਉਣਾ ਹੈ। ਕਰਨ ਵਾਲੇ ਕਹਿੰਦੇ ਨਹੀਂ ਹਨ। ਸਚਿਨ ਤੋਂ ਅਗਲੇ ਟਾਰਗੇਟ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਜਲਦ ਹੀ ਇ ਬਾਰੇ ਪਤਾ ਲੱਗ ਜਾਏਗਾ। ਸਚਿਨ ਨੇ ਕਿਹਾ ਕਿ ਇਨ੍ਹਾਂ ਨੇ ਦੋ ਦਿਨ ਵਿੱਚ ਮਨਕੀਰਤ ਔਲਖ ਨੂੰ ਮਾਰਨ ਦੀ ਗੱਲ ਕਹੀ ਸੀ, ਕੁਝ ਨਹੀਂ ਕਰ ਸਕੇ। ਇਹ ਜੋ ਧਮਕੀ ਦੇ ਰਹੇ ਨੇ, ਇਨ੍ਹਾਂ ਵਿੱਚੋਂ ਹੀ ਕੋਈ ਇੱਕ ਮਰੇਗਾ।