ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਐਤਵਾਰ ਰਾਤ ਨੂੰ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪੇਮਾਰੀ ਕੀਤੀ । ਮੋਗਾ ਪੁਲਿਸ ਨੇ CIA ਦੀ ਮਦਦ ਨਾਲ ਪਿੰਡ ਮੂਸੇਵਾਲੀ ਦੇ ਦਵਿੰਦਰ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕੀਤਾ । ਦੱਸ ਦੇਈਏ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਤੀਜੇ ਵਿਅਕਤੀ ਨੂੰ ਫਤਿਹਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲਿਸ ਪਵਨ ਅਤੇ ਨਸੀਬ ਨੂੰ ਭੀਰਡਾਨਾ ਤੋਂ ਗ੍ਰਿਫ਼ਤਾਰ ਕਰ ਚੁੱਕੀ ਹੈ । ਇਨ੍ਹਾਂ ਦੋਵਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਹੀ ਕਾਲਾ ਨੂੰ ਕਾਬੂ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਕੀਤਾ ਗਿਆ ਸੀ । ਘਟਨਾ ਵਿੱਚ ਇੱਕ ਬੋਲੈਰੋ ਗੱਡੀ ਦੀ ਵੀ ਵਰਤੋਂ ਕੀਤੀ ਗਈ ਸੀ, ਜੋ ਕਿ 25 ਮਈ ਨੂੰ ਫਤਿਹਾਬਾਦ ਵਿੱਚ ਰਤੀਆ ਚੂੰਗੀ ਤੋਂ ਹੁੰਦੇ ਹੋਏ ਹੰਸਾਪੁਰ ਤੋਂ ਪੰਜਾਬ ਆਈ ਸੀ। ਇਸ ਗੱਡੀ ਤੋਂ ਹੀ ਮੂਸੇਵਾਲਾ ਕਤਲਕਾਂਡ ਦੀਆਂ ਤਾਰਾਂ ਪਹਿਲਾਂ ਫਤਿਹਾਬਾਦ, ਫਿਰ ਸੋਨੀਪਤ ਅਤੇ ਫਿਰ ਸਿਰਸਾ ਨਾਲ ਜੁੜੇ ਹਨ । ਬੋਲੈਰੋ ਸਵਾਰ ਬਦਮਾਸ਼ਾਂ ਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ ਅਤੇ ਕਤਲ ਸਮੇਂ ਵੀ ਗੱਡੀ ਕਾਤਲਾਂ ਦੇ ਕੋਲ ਸੀ।
ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸਰਕਾਰ ਦੀ ਸਖਤੀ, ਟੀਮਾਂ ਕਰ ਰਹੀਆਂ ਚੈਕਿੰਗ, ਠੋਕ ਰਹੀਆਂ ਵੱਡੇ ਜੁਰਮਾਨੇ
ਪੰਜਾਬ ਦੀ ਮੋਗਾ ਪੁਲਿਸ ਦੀ ਟੀਮ ਨੇ CIA ਫਤਿਹਾਬਾਦ ਪੁਲਿਸ ਨਾਲ ਮਿਲ ਕੇ ਬੀਤੀ ਰਾਤ ਪਿੰਡ ਮੂਸੇਵਾਲੀ ਵਿੱਚ ਛਾਪਾ ਮਾਰ ਕੇ ਇੱਕ ਨੌਜਵਾਨ ਦਵਿੰਦਰ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਏ । ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿੱਚ ਜੁਟੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੇਵੇਂਦਰ ਉਰਫ਼ ਕਾਲਾ ਨੇ 16 ਅਤੇ 17 ਮਈ ਨੂੰ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਕੇਸ਼ਵ ਅਤੇ ਚਰਨਜੀਤ ਸਿੰਘ ਨੂੰ ਆਪਣੇ ਘਰ ਠਹਿਰਾਇਆ ਸੀ । ਇਹ ਦੋਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਪੁਲਿਸ ਨੂੰ ਇਸ ਦੀ ਸੂਚਨਾ ਨਸੀਬ ਨੇ ਫਤਿਹਾਬਾਦ ਤੋਂ ਹੀ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਨਸੀਬ ਬੋਲੈਰੋ ਕਾਰ ਰਾਜਸਥਾਨ ਦੇ ਰਾਵਤਸਰ ਤੋਂ ਫਤਿਹਾਬਾਦ ਲੈ ਕੇ ਆਇਆ ਸੀ । ਉਸ ਨੇ ਇਹ ਕਾਰ ਰਤੀਆ ਪੁਲ ਨੇੜੇ ਚਰਨਜੀਤ ਸਿੰਘ ਅਤੇ ਕੇਸ਼ਵ ਨੂੰ ਸੌਂਪ ਦਿੱਤੀ । ਸੋਨੀਪਤ ਦਾ ਬਦਮਾਸ਼ ਪ੍ਰਿਯਵਰਤ ਫੌਜੀ ਅਤੇ ਉਸ ਦਾ ਸਾਥੀ ਅੰਕਿਤ ਜਾਟੀ ਸੇਰਸਾ ਵੀ ਉਸ ਦੇ ਨਾਲ ਕਾਰ ਵਿੱਚ ਸੀ । ਉਹ 25 ਮਈ ਨੂੰ ਪੰਜਾਬ ਲਈ ਰਵਾਨਾ ਹੋਏ ਅਤੇ ਬੀਸਲਾ ਵਿੱਚ ਗੱਡੀ ਵਿੱਚ ਤੇਲ ਪਾਉਂਦੇ ਹੋਏ ਸੀਸੀਟੀਵੀ ਵਿੱਚ ਕੈਦ ਹੋ ਗਏ । ਦੋਵਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਸੋਨੀਪਤ ਵਿੱਚ ਛਾਪੇਮਾਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: