ਪੰਜਾਬ ਵਿੱਚ ਗੈਂਗਸਟਰ ਲਾਰੈਂਸ ਦੇ ਨਾਮ ‘ਤੇ ਫਾਜ਼ਿਲਕਾ ਦੇ 2 ਦੁਕਾਨਦਾਰਾਂ ਨੂੰ ਧਮਕੀ ਦਿੱਤੀ ਗਈ ਹੈ । ਮੁਲਜ਼ਮਾਂ ਨੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਹੈ । ਇੱਥੋਂ ਤੱਕ ਕਿ ਦੁਕਾਨਦਾਰ ਨੂੰ ਕਿਹਾ ਕਿ ਉਹ ਪੁਲਿਸ ਤੋਂ ਪਹਿਲਾਂ ਪੁਸ਼ਟੀ ਕਰ ਲੈਣ ਕਿ ਮੈਂ ਲਾਰੈਂਸ ਗੈਂਗ ਤੋਂ ਹੀ ਬੋਲ ਰਿਹਾ ਹਾਂ । ਉਸ ਤੋਂ ਬਾਅਦ ਫਿਰੌਤੀ ਦੀ ਰਕਮ ਅਦਾ ਕਰ ਦੇਣ । ਪੁਲਿਸ ਨੇ ਇਸਦੀ ਕਾਲ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਨੇ ਦੁਕਾਨਦਾਰਾਂ ਨੂੰ ਧਮਕੀ ਦਿੰਦਿਆਂ ਇਹ ਵੀ ਕਿਹਾ ਕਿ ਤੂੰ ਕਿੱਥੇ ਰਹਿੰਦਾ ਹੈ ? ਕਦੋਂ ਕਿੱਥੇ ਆਉਂਦਾ-ਜਾਂਦਾ ਹੈ? ਤੇਰੇ ਪਰਿਵਾਰ ਮੈਂਬਰ ਕਿੰਨੇ ਅਤੇ ਕਿੱਥੇ ਹਨ? ਅਸੀਂ ਇਹ ਸਭ ਪਤਾ ਲਗਾ ਲਿਆ ਹੈ। ਉਨ੍ਹਾਂ ਨੇ ਦੁਕਾਨਦਾਰ ਨੂੰ ਕਿਹਾ ਕਿ ਉਹ 2 ਲੱਖ ਪੂਰੇ ਨਾ ਸਹੀ ਐਮਰਜੈਂਸੀ ਵਿੱਚ ਜੋ ਵੀ ਪ੍ਰਬੰਧ ਕਰਵਾ ਸਕਦਾ ਹੈ ਕਰਵਾ ਦੇਵੇ । ਬਾਕੀ ਕੰਮ ਬਾਅਦ ਵਿੱਚ ਕਰਵਾ ਦੇਵੇ । ਜੇ ਉਹ ਇਹ ਕੰਮ ਨਹੀਂ ਕਰਵਾਉਂਦਾ ਤਾਂ ਉਹ ਉਸਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਗਲਤਫਹਿਮੀ ਵਿੱਚ ਨਾ ਰਹੇ । ਕੋਈ ਵੀ ਡਾਟਾ ਜਾਂ ਰਿਕਾਰਡ ਲੈਣ ਲਈ ਥਾਣੇ ਜਾ ਕੇ ਕਹਿ ਦੇਵੇ ਕਿ ਇਸ ਨੰਬਰ ਤੋਂ ਧਮਕੀ ਭਰੀ ਕਾਲ ਆਈ ਹੈ। ਇਸ ਦਾ ਰਿਕਾਰਡ ਚਾਹੀਦਾ ਹੈ। ਪਹਿਲਾਂ ਆਪਣੀ ਤਸੱਲੀ ਕਰ ਲਓ ਤੇ ਫਿਰ ਸਾਨੂੰ ਪੈਸੇ ਦੇ ਦਿਓ।
ਇਹ ਵੀ ਪੜ੍ਹੋ: ਭੂਚਾਲ ਨਾਲ ਕੰਬਿਆ ਅਫ਼ਗਾਨਿਸਤਾਨ, 6.1 ਤੀਬਰਤਾ, 130 ਲੋਕਾਂ ਦੀ ਮੌਤ
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਦੁਕਾਨਦਾਰਾਂ ਤੋਂ ਲਾਰੈਂਸ ਗੈਂਗ ਨਾਲ ਸਬੰਧ ਰੱਖਦੇ ਲੋਕਾਂ ਵੱਲੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਤੋਂ 2-2 ਲੱਖ ਦੀ ਫਿਰੌਤੀ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਪਰਿਵਾਰ ਸਣੇ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਜਿਸ ਨੰਬਰ ਤੋਂ ਧਮਕੀ ਈ ਹੈ, ਉਸਦੀ ਡਿਟੇਲ ਕਢਵਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: