ਆਈਏਐੱਸ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਪੋਪਲੀ ਦਾ ਚੰਡੀਗੜ੍ਹ ਦੇ 25 ਸੈਕਟਰ ਵਿਚ ਸੋਮਵਾਰ ਸ਼ਾਮ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕਾਰਤਿਕ ਨੂੰ ਪਿਤਾ ਸੰਜੇ ਪੋਪਲੀ ਨੇ ਮੁੱਖ ਅਗਨੀ ਦਿੱਤੀ। ਇਸ ਦੌਰਾਨ ਮਾਂ ਤੇ ਹੋਰ ਰਿਸ਼ਤੇਦਾਰ ਵੀ ਮੌਜੂਦ ਸਨ। ਸੰਜੇ ਪੋਪਲੀ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਨੂੰ ਵਿਜੀਲੈਂਸ ਨੇ ਝੂਠੇ ਕੇਸ ਵਿਚ ਫਸਾਇਆ ਹੈ।
ਪੋਪਲੀ ਨੂੰ ਲਗਭਗ 5 ਵਜੇ ਪੁਲਿਸ ਕਸਟੱਡੀ ਵਿਚ ਸ਼ਮਸ਼ਾਨਘਾਟ ਲੈ ਕੇ ਆਈ। ਇਸ ਦੇ ਕੁਝ ਹੀ ਦੇ ਵਿਚ ਉਨ੍ਹਾਂ ਦੀ ਪਤਨੀ ਛੋਟੀ ਐਂਬੂਲੈਂਸ ਵਿਚ ਬੇਟੇ ਦੀ ਲਾਸ਼ ਪੀਜੀਆਈ ਤੋਂ ਲੈ ਕੇ ਪਹੁੰਚੀ। ਪਰਿਵਾਰ ਦਾ ਹੌਸਲਾ ਵਧਾਉਣ ਲਈ ਕਈ ਆਈਏਐੱਸ ਅਧਿਕਾਰੀ ਪਹੁੰਚੇ ਹੋਏ ਸਨ। ਇਨ੍ਹਾਂ ਵਿਚ 2013 ਬੈਚ ਦੇ ਆਈਏਐੱਸ ਮੋਹਾਲੀ ਦੇ ਡੀਸੀ ਅਮਿਤ ਤਲਵਾੜ, ਸਾਬਕਾ ਮਹਿਲਾ ਡੀਸੀ ਸਣੇ ਪੰਜਾਬ ਦੇ ਕਈ ਹੋਰ ਸੀਨੀਅਰ ਆਈਏਐੱਸ ਅਫਸਰ ਸ਼ਾਮਲ ਸਨ। ਪੋਪਲੀ ਨੇ ਲਗਭਗ 15 ਮਿੰਟ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਆਪਣੇ ਪੁੱਤਰ ਦੀਆਂ ਯਾਦਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ।
ਪੋਪਲੀ ਇਸ ਦੌਰਾਨ ਆਪਣੀ ਪਤਨੀ ਤੇ ਹੋਰ ਮਹਿਲਾ ਰਿਸ਼ਤੇਦਾਰਾਂ ਨੂੰ ਹਿੰਮਤ ਦਿੰਦੇ ਦਿਖੇ। ਉਹ ਵਾਰ-ਵਾਰ ਉਨ੍ਹਾਂ ਨੂੰ ਗਲੇ ਲਗਾ ਕੇ ਕਹਿੰਦੇ ਦਿਖੇ ਕਿ ਰੋਣਾ ਨਹੀਂ ਹੈ। ਹਿੰਮਤ ਬਣਾਏ ਰੱਖਣੀ ਹੈ। ਉਨ੍ਹਾਂ ਨੂੰ ਕਾਨੂੰਨ ਵਿਵਸਥਾ ‘ਤੇ ਪੂਰਾ ਭਰੋਸਾ ਹੈ ਤੇ ਸੱਚ ਦੀ ਜਿੱਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਝੂਠਾ ਫਸਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਮ੍ਰਿਤਕ ਦੇਹ ਜਦੋਂ ਸੈਕਟਰ-25 ਸ਼ਮਸ਼ਾਨਘਾਟ ਪਹੁੰਚੀ ਤਾਂ ਪੰਜਾਬ ਪੁਲਿਸ ਉਨ੍ਹਾਂ ਨੂੰ ਘੇਰੇ ਖੜ੍ਹੀ ਰਹੀ। ਪੁਲਿਸ ਹਰ ਪਲ ਉਨ੍ਹਾਂ ਨਾਲ ਖੜ੍ਹੀ ਦਿਖੀ। ਅਜਿਹੇ ਵਿਚ ਰਿਸ਼ਤੇਦਾਰ ਤੇ ਸਾਥੀ ਆਈਏਐੱਸ ਵੀ ਉਨ੍ਹਾਂ ਕੋਲ ਜ਼ਿਆਦਾ ਨਜ਼ਦੀਕ ਨਹੀਂ ਆ ਪਾ ਰਹੇ ਸਨ। ਪੁੱਤਰ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੇ ਬਾਅਦ ਸੰਜੇ ਪੋਪਲੀ ਨੂੰ ਲਗਭਗ 6 ਵਜੇ ਪੁਲਿਸ ਆਪਣੇ ਨਾਲ ਜੇਲ੍ਹ ਲੈ ਗਈ। ਸੰਜੇ ਪੋਪਲੀ ਦੇ ਵਕੀਲ ਨੇ ਅਦਾਲਤ ਵਿਚ ਪੁੱਤਰ ਦੀਆਂ ਸਾਰੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਮੰਗੀ ਹੋਈ ਹੈ। ਅਜਿਹੇ ਵਿਚ ਬੇਟੇ ਦੀਆਂ ਅਸਥੀਆਂ ਵਹਾਉਣ ਲਈ ਵੀ ਪਿਤਾ ਨੂੰ ਜੇਲ੍ਹ ਤੋਂ ਲਿਆਂਦਾ ਜਾ ਸਕਦਾ ਹੈ।