ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੇ ਸੋਮਵਾਰ ਨੂੰ ਦੋ ਹਫ਼ਤਿਆਂ ਲਈ ਈਂਧਨ (Fuel) ਦੀ ਵਿਕਰੀ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ । ਦੇਸ਼ ਵਿੱਚ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲਣਗੀਆਂ, ਜਿਨ੍ਹਾਂ ਲਈ ਈਂਧਨ ਉਪਲਬਧ ਹੋਵੇਗਾ । ਜ਼ਰੂਰੀ ਸੇਵਾਵਾਂ ਦੀ ਸੂਚੀ ਵਿੱਚ ਸਿਹਤ, ਕਾਨੂੰਨ ਵਿਵਸਥਾ, ਬੰਦਰਗਾਹ, ਹਵਾਈ ਅੱਡੇ, ਫੂਡ ਡਿਲੀਵਰੀ ਅਤੇ ਖੇਤੀਬਾੜੀ ਸ਼ਾਮਿਲ ਹੋਣਗੇ। ਸਾਰੀਆਂ ਗੈਰ-ਜ਼ਰੂਰੀ ਸੇਵਾਵਾਂ 10 ਜੁਲਾਈ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਨਿਊਜ਼ ਏਜੰਸੀ ਦੇ ਬੁਲਾਰੇ ਬੰਦੁਲਾ ਗੁਣਵਰਧਨ ਨੇ ਕਿਹਾ ,”ਅੱਜ ਅੱਧੀ ਰਾਤ ਤੋਂ ਸਿਹਤ ਖੇਤਰ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਕੋਈ ਵੀ ਈਂਧਨ ਨਹੀਂ ਵੇਚਿਆ ਜਾਵੇਗਾ, ਕਿਉਂਕਿ ਅਸੀਂ ਆਪਣੇ ਕੋਲ ਮੌਜੂਦ ਛੋਟੇ ਭੰਡਾਰ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ । ਉਨ੍ਹਾਂ ਨੇ ਖਪਤਕਾਰਾਂ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਲੋਕਾਂ ਨੂੰ ਹੋਈ ਅਸੁਵਿਧਾ ਲਈ ਅਸੀਂ ਮੁਆਫੀ ਚਾਹੁੰਦੇ ਹਾਂ।
ਇਹ ਵੀ ਪੜ੍ਹੋ: ਸਾਬਕਾ CM ਕੈਪਟਨ ਨੂੰ ਲੰਦਨ ਦੇ ਹਸਪਤਾਲ ਤੋਂ ਮਿਲੀ ਛੁੱਟੀ, 25 ਜੂਨ ਨੂੰ ਹੋਈ ਸੀ ਸਪਾਈਨਲ ਸਰਜਰੀ
ਇਸ ਤੋਂ ਇਲਾਵਾ ਸ਼੍ਰੀਲੰਕਾ ਵਿੱਚ ਸਕੂਲ ਬੰਦ ਰਹਿਣਗੇ ਅਤੇ ਨਿੱਜੀ ਦਫਤਰਾਂ ਦੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ । ਸਰਕਾਰੀ ਅਧਿਕਾਰੀਆਂ ਨੂੰ ਘਰ ਤੋਂ ਕੰਮ ਕਰਨ ਦਾ ਵਿਕਲਪ ਚੁਣਨ ਲਈ ਕਿਹਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਸ੍ਰੀਲੰਕਾ ਕੋਲ ਈਂਧਨ ਖਤਮ ਹੋਇਆ ਹੈ । ਪਿਛਲੇ ਕਈ ਦਿਨਾਂ ਤੋਂ ਪੈਟਰੋਲ ਪੰਪਾਂ ਅੱਗੇ ਲੰਬੀਆਂ ਕਤਾਰਾਂ ਲੱਗ ਰਹੀਆਂ ਸਨ । ਲੋਕਾਂ ਨੂੰ ਪੈਟਰੋਲ-ਡੀਜ਼ਲ ਖਰੀਦਣ ਲਈ ਕਈ-ਕਈ ਦਿਨਾਂ ਲਈ ਕਤਾਰਾਂ ਵਿੱਚ ਖੜ੍ਹਨ ਲਈ ਮਜਬੂਰ ਹੋਣਾ ਪਿਆ ਸੀ ।
ਦੱਸ ਦੇਈਏ ਕਿ 1948 ਵਿੱਚ ਆਜ਼ਾਦੀ ਤੋਂ ਬਾਅਦ ਸ਼੍ਰੀਲੰਕਾ ਨੂੰ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਭੋਜਨ, ਦਵਾਈ, ਰਸੋਈ ਗੈਸ ਅਤੇ ਈਂਧਨ ਵਰਗੀਆਂ ਜ਼ਰੂਰੀ ਵਸਤਾਂ ਦੀ ਭਾਰੀ ਕਮੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: