ਜੁਲਾਈ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ । ਇਹ ਮਹੀਨਾ ਬੈਂਕ ਕਰਮਚਾਰੀਆਂ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਣ ਲਈ ਬਹੁਤ ਵਧੀਆ ਸਾਬਿਤ ਹੋਵੇਗਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਮਹੀਨੇ ਕੁੱਲ 14 ਦਿਨ ਬੈਂਕਾਂ ਦਾ ਕੰਮਕਾਜ ਬੰਦ ਰਹਿਣ ਵਾਲਾ ਹੈ । ਇਸ ਮਹੀਨੇ ਵਿੱਚ ਐਤਵਾਰ ਅਤੇ ਦੂਜੇ ਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ । ਰਿਜ਼ਰਵ ਬੈਂਕ RBI ਦੇ ਕੈਲੰਡਰ ਮੁਤਾਬਕ ਇਸ ਮਹੀਨੇ ਵੀਕੈਂਡ ਤੋਂ ਇਲਾਵਾ 7 ਦਿਨਾਂ ਦੀਆਂ ਬੈਂਕ ਛੁੱਟੀਆਂ ਰਹਿਣ ਵਾਲੀਆਂ ਹਨ । ਜੁਲਾਈ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਦੇ ਨਾਲ ਹੋ ਰਹੀ ਹੈ।
ਜੁਲਾਈ ਮਹੀਨੇ ਦੀ ਪਹਿਲੀ ਬੈਂਕ ਛੁੱਟੀ 1 ਜੁਲਾਈ ਨੂੰ ਹੀ ਰੱਥ ਯਾਤਰਾ/ਕੰਗ ਯਾਤਰਾ ਦੇ ਮੌਕੇ ‘ਤੇ ਹੋਵੇਗੀ । ਦੱਸ ਦੇਈਏ ਕਿ ਇਹ ਛੁੱਟੀ ਪੂਰੇ ਦੇਸ਼ ਵਿੱਚ ਨਹੀਂ ਹੋਵੇਗੀ । ਇਸ ਦਿਨ ਸਿਰਫ ਭੁਵਨੇਸ਼ਵਰ ਅਤੇ ਇੰਫਾਲ ਸਰਕਲ ਦੇ ਬੈਂਕ ਬੰਦ ਰਹਿਣਗੇ । ਨਾਲ ਹੀ, ਉੜੀਸਾ ਅਤੇ ਮਨੀਪੁਰ ਵਿੱਚ ਸਾਰੇ ਸਰਕਾਰੀ, ਨਿੱਜੀ, ਸਹਿਕਾਰੀ ਬੈਂਕ ਇਸ ਦਿਨ ਬੰਦ ਰਹਿਣਗੇ । ਜੁਲਾਈ ਮਹੀਨੇ ਦੀ ਦੂਜੀ ਬੈਂਕ ਛੁੱਟੀ ਹਫ਼ਤੇ ਦੇ ਤੀਜੇ ਦਿਨ ਪਹਿਲਾਂ ਹੀ ਹੋਵੇਗੀ । ਐਤਵਾਰ ਦੀ ਹਫ਼ਤਾਵਾਰੀ ਛੁੱਟੀ ਕਾਰਨ ਇਸ ਦਿਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ ।
ਇਹ ਵੀ ਪੜ੍ਹੋ: ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਅੱਜ ਤੋਂ ਇੱਕ ਹਫਤੇ ਤੱਕ ਪਏਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ
ਜੁਲਾਈ ‘ਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ:
ਐਤਵਾਰ (03,10,17,24,31 ਜੁਲਾਈ ਐਤਵਾਰ)
01 ਜੁਲਾਈ: ਰੱਥ ਯਾਤਰਾ/ਕਾਂਗ ਯਾਤਰਾ (ਭੁਵਨੇਸ਼ਵਰ/ਇੰਫਾਲ)
07 ਜੁਲਾਈ: ਖਰਚੀ ਪੂਜਾ – (ਅਗਰਤਲਾ ਰਿਆਸਤ)
09 ਜੁਲਾਈ: ਦੂਜਾ ਸ਼ਨੀਵਾਰ/ਬਕਰੀਦ (ਦੇਸ਼ ਭਰ ‘ਚ)
11 ਜੁਲਾਈ: ਈਦ-ਉਲ-ਅਧਾ (ਦੇਸ਼ ਭਰ ‘ਚ)
13 ਜੁਲਾਈ: ਭਾਨੂ ਜੈਅੰਤੀ (ਗੰਗਟੋਕ)
14 ਜੁਲਾਈ: ਬੇਹ ਦਿਨਖਲਾਮ (ਸ਼ਿਲਾਂਗ)
16 ਜੁਲਾਈ: ਹਰੇਲਾ (ਦੇਹਰਾਦੂਨ)
23 ਜੁਲਾਈ: ਚੌਥਾ ਸ਼ਨੀਵਾਰ
26 ਜੁਲਾਈ: ਕੇਰ ਪੂਜਾ (ਅਗਰਤਲਾ)
ਵੀਡੀਓ ਲਈ ਕਲਿੱਕ ਕਰੋ -: