ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਹੁਣ ਪਿਛਲੀ ਕਾਂਗਰਸ ਸਰਕਾਰ ਦੇ ਲਾਟਰੀ ਘਪਲੇ ਨੂੰ ਫੜ ਲਿਆ ਹੈ। ਇਸ ਗੱਲ ਦਾ ਖ਼ੁਲਾਸਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਲਾਟਰੀ ਦਾ ਕੰਮ 65 ਕਰੋੜ ਦਾ ਅਲਾਟ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ ਘਟਾ ਕੇ ਪਹਿਲੇ ਵਾਲੇ ਵਿਅਕਤੀ ਨੂੰ 35 ਕਰੋੜ ਰੁਪਏ ਵੱਚ ਦੇ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਜਾਂਚ ਕਰ ਰਹੀ ਹੈ ਕਿ ਇਸ ਦਾ ਕਾਰਨ ਕੀ ਸੀ? ਉਸ ਸਮੇਂ ਦੇ ਅਫਸਰਾਂ ਅਤੇ ਮੰਤਰੀਆਂ ਨੇ ਮਾਲੀਏ ਦਾ ਏਨਾ ਨੁਕਸਾਨ ਕਿਉਂ ਕੀਤਾ? ਵਿਭਾਗ ਉਸ ਨੂੰ ਵੇਖ ਰਿਹਾ ਹੈ। ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਜਲੰਧਰ ਉੱਤਰੀ ਤੋਂ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੇ ਮੁੱਦਾ ਉਠਾਇਆ ਕਿ ਗੈਂਗਸਟਰ ਲਾਟਰੀ ਵਿਚ ਸ਼ਾਮਲ ਹੋ ਗਏ ਹਨ। ਲੋਕਾਂ ਦੇ ਪੈਸੇ ਦੀ ਜ਼ਬਰਦਸਤੀ ਲੁੱਟ ਕੀਤੀ ਜਾ ਰਹੀ ਹੈ। ਅਜਿਹੀ ਨੀਤੀ ਬਣਾਈ ਜਾਣੀ ਚਾਹੀਦੀ ਹੈ ਕਿ ਖਾਸ ਤੌਰ ‘ਤੇ ਆਈਪੀਐਲ ‘ਤੇ ਚੱਲ ਰਹੀ ਸੱਟੇਬਾਜ਼ੀ ਨੂੰ ਰੋਕਿਆ ਜਾਵੇ।
ਵਿਧਾਇਕ ਦੇ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਜਨਵਰੀ ਤੋਂ ਮਈ 2022 ਤੱਕ ਲਾਟਰੀ ਤੋਂ 16.05 ਕਰੋੜ ਰੁਪਏ ਦੀ ਆਮਦਨ ਹੋਈ ਹੈ। ਗੈਰ-ਕਾਨੂੰਨੀ ਲਾਟਰੀ ਦੇ ਮਾਮਲੇ ‘ਚ ਜਲੰਧਰ ‘ਚ 71 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਵਿੱਚ ਆਨਲਾਈਨ ਲਾਟਰੀਆਂ ਬੰਦ ਹਨ। ਜਦੋਂ ਵੀ ਗੈਰ-ਕਾਨੂੰਨੀ ਕੰਮ ਦੇਖਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਆਨਲਾਈਨ ਧੋਖਾਧੜੀ ਦੇ ਮਾਮਲੇ ਵਿੱਚ ਹਰ ਜ਼ਿਲ੍ਹੇ ਵਿੱਚ ਸਾਈਬਰ ਸੈੱਲ ਬਣਾਏ ਜਾ ਰਹੇ ਹਨ। ਇਸ ਲਈ 30 ਕਰੋੜ ਦਾ ਬਜਟ ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: