ਬਿਹਾਰ ਦੇ ਮੁਜ਼ੱਫਰਪੁਰ ਸਥਿਤ ਭੀਮ ਰਾਓ ਅੰਬੇਡਕਰ ਬਿਹਾਰ ਯੂਨੀਵਰਸਿਟੀ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ । ਇੱਕ ਪ੍ਰੋਫੈਸਰ ਨੇ ਕਲਾਸ ਨਾ ਮਿਲਣ ‘ਤੇ ਆਪਣੀ 3 ਸਾਲ ਦੀ ਸਾਰੀ ਤਨਖਾਹ ਯੂਨੀਵਰਸਿਟੀ ਨੂੰ ਵਾਪਸ ਕਰ ਦਿੱਤੀ। ਇਹ ਪ੍ਰੋਫੈਸਰ ਪਿਛਲੇ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਅਜਿਹੇ ਕਾਲਜ ਵਿੱਚ ਨਿਯੁਕਤੀ ਦੀ ਮੰਗ ਕਰ ਰਹੇ ਸਨ, ਜਿੱਥੇ ਬੱਚੇ ਪੜ੍ਹਨ ਲਈ ਆਉਂਦੇ ਹਨ । ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਉਨ੍ਹਾਂ ਦੀ ਇੱਕ ਵੀ ਗੱਲ ਨਹੀਂ ਸੁਣੀ। ਇਸ ਤੋਂ ਦੁਖੀ ਹੋ ਕੇ ਨਿਤੀਸ਼ਵਰ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਲਲਨ ਕੁਮਾਰ ਨੇ ਆਪਣੀ ਤਿੰਨ ਸਾਲਾਂ ਦੀ ਪੂਰੀ ਤਨਖ਼ਾਹ 23 ਲੱਖ 82 ਹਜ਼ਾਰ 228 ਰੁਪਏ ਯੂਨੀਵਰਸਿਟੀ ਨੂੰ ਵਾਪਸ ਕਰ ਦਿੱਤੀ ਹੈ। ਉਨ੍ਹਾਂ ਨੇ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਹੈ।
ਦੱਸ ਦੇਈਏ ਕਿ ਡਾ. ਲਲਨ ਕੁਮਾਰ ਨੂੰ 24 ਸਤੰਬਰ 2019 ਨੂੰ ਬਿਹਾਰ ਪਬਲਿਕ ਸਰਵਿਸ ਕਮਿਸ਼ਨ (BPSC) ਰਾਹੀਂ ਸਹਾਇਕ ਪ੍ਰੋਫੈਸਰ ਵਜੋਂ ਚੁਣਿਆ ਗਿਆ ਸੀ। ਬੀਆਰਏ ਬਿਹਾਰ ਯੂਨੀਵਰਸਿਟੀ ਦੇ ਤਤਕਾਲੀ VC ਰਾਜਕੁਮਾਰ ਮੰਡਿਰ ਨੇ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਸਾਰੇ ਚੁਣੇ ਹੋਏ ਪ੍ਰੋਫੈਸਰਾਂ ਨੂੰ ਮਨਮਾਨੇ ਢੰਗ ਨਾਲ ਤਾਇਨਾਤ ਕਰ ਦਿੱਤਾ । ਉਨ੍ਹਾਂ ਨੇ ਮੈਰਿਟ ਅਤੇ ਰੈਂਕ ਦੀ ਉਲੰਘਣਾ ਕਰਕੇ ਘੱਟ ਨੰਬਰਾਂ ਵਾਲੇ ਨੂੰ PG ਅਤੇ ਚੰਗੇ ਕਾਲਜ ਦੇ ਦਿੱਤੇ । ਬਿਹਤਰ ਰੈਂਕ ਵਾਲੇ ਅਜਿਹੇ ਕਾਲਜਾਂ ਵਿੱਚ ਭੇਜੇ ਗਏ ਜਿੱਥੇ ਕਿਸੇ ਕਿਸਮ ਦੀਆਂ ਕਲਾਸਾਂ ਨਹੀਂ ਸਨ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫ਼ੈਸਲਾ, 600 ਯੂਨਿਟ ਮੁਫ਼ਤ ਬਿਜਲੀ ਗਾਰੰਟੀ ‘ਤੇ ਲਾਈ ਮੋਹਰ
ਪ੍ਰੋਫੈਸਰ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੇ 4 ਅਰਜ਼ੀਆਂ ਲਿਖ ਕੇ ਮੰਗ ਕੀਤੀ ਕਿ ਮੇਰੇ ਕਾਲਜ ਵਿਚ ਪੜ੍ਹਾਈ ਨਹੀਂ ਹੁੰਦੀ। ਮੈਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ। ਮੈਨੂੰ PG ਵਿਭਾਗ, LS ਕਾਲਜ ਜਾਂ RDS ਕਾਲਜ ਵਿਚ ਟ੍ਰਾਂਸਫਰ ਕਰੋ ਜਿੱਥੇ ਕਲਾਸਾਂ ਚੱਲਦੀਆਂ ਹਨ ਤਾਂ ਜੋ ਮੈਂ ਬੱਚਿਆਂ ਨੂੰ ਪੜ੍ਹਾ ਸਕਾਂ ਅਤੇ ਆਪਣੇ ਗਿਆਨ ਦੀ ਚੰਗੀ ਵਰਤੋਂ ਕਰ ਸਕਾਂ। ਹਰ ਬੇਨਤੀ ਤੋਂ ਬਾਅਦ ਵੀ ਮੇਰੀ ਬਦਲੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਭ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ 25 ਸਤੰਬਰ 2019 ਤੋਂ ਮਈ 2022 ਤੱਕ ਪ੍ਰਾਪਤ ਹੋਈ ਸਾਰੀ ਤਨਖਾਹ ਯੂਨੀਵਰਸਿਟੀ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਲਿਆ । ਵਿਦਿਆਰਥੀਆਂ ਦੀ ਗਿਣਤੀ ਜ਼ੀਰੋ ਹੋਣ ਕਾਰਨ ਮੈਂ ਚਾਹੁੰਦੇ ਹੋਏ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਹਾਂ। ਇਸ ਸਥਿਤੀ ਵਿਚ ਤਨਖਾਹ ਸਵੀਕਾਰ ਕਰਨਾ ਮੇਰੇ ਲਈ ਅਨੈਤਿਕ ਹੈ।
ਉੱਥੇ ਹੀ ਡਾ. ਲਲਨ ਕੁਮਾਰ ਦੇ ਮਾਮਲੇ ‘ਤੇ ਯੂਨੀਵਰਸਿਟੀ ਦੇ ਰਜਿਸਟਰਾਰ ਰਾਮ ਕ੍ਰਿਸ਼ਨ ਠਾਕੁਰ ਨੇ ਕਿਹਾ ਕਿ ਕਿਸੇ ਵੀ ਪ੍ਰੋਫੈਸਰ ਤੋਂ ਤਨਖ਼ਾਹ ਵਾਪਸ ਲੈਣ ਦੀ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਅੱਜ ਹੀ ਕਾਲਜ ਪ੍ਰਿੰਸੀਪਲ ਨੂੰ ਤਲਬ ਕੀਤਾ ਜਾਵੇਗਾ। ਇਸ ਤੋਂ ਬਾਅਦ ਡਾ: ਲਾਲਨ ਜਿਸ ਕਾਲਜ ਵਿੱਚ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਤੁਰੰਤ ਉੱਥੇ ਡੈਪੂਟੇਸ਼ਨ ਦਿੱਤਾ ਜਾਵੇਗਾ। ਫਿਲਹਾਲ ਨਾ ਤਾਂ ਉਨ੍ਹਾਂ ਦਾ ਚੈੱਕ ਸਵੀਕਾਰ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦਾ ਅਸਤੀਫਾ।
ਵੀਡੀਓ ਲਈ ਕਲਿੱਕ ਕਰੋ -: