Film Ponniyin Selvan teaser: ਬਾਲੀਵੁੱਡ ਦੀ ਬਿਊਟੀ ਕੁਈਨ ਐਸ਼ਵਰਿਆ ਰਾਏ ਬੱਚਨ ਚਾਰ ਸਾਲ ਬਾਅਦ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰ ਰਹੀ ਹੈ। ਅਦਾਕਾਰਾ ਸਾਊਥ ਦੀ ਫਿਲਮ ‘Ponniyin Selvan’ ‘ਚ ‘ਰਾਣੀ ਨੰਦਿਨੀ’ ਦੇ ਰੂਪ ‘ਚ ਨਜ਼ਰ ਆਉਣ ਵਾਲੀ ਹੈ।

ਹਾਲ ਹੀ ‘ਚ ਇਸ ਫਿਲਮ ਦਾ ਐਸ਼ਵਰਿਆ ਦਾ ਫਰਸਟ ਲੁੱਕ ਰਿਲੀਜ਼ ਹੋਇਆ ਸੀ, ਜਿਸ ਦੀ ਹਰ ਪਾਸੇ ਚਰਚਾ ਹੋਈ ਸੀ। ਪੋਸਟਰ ‘ਚ ਅਦਾਕਾਰਾ ਦੀ ਖੂਬਸੂਰਤੀ ਦੇਖ ਕੇ ਹਰ ਕੋਈ ਦੰਗ ਰਹੇ ਗਿਆ। ਹੁਣ ਖਬਰ ਆਈ ਹੈ ਕਿ ਮਣੀ ਰਤਨਮ ਦੀ ਇਸ ਸ਼ਾਨਦਾਰ ਫਿਲਮ ਦਾ ਹਿੰਦੀ ਟੀਜ਼ਰ 8 ਜੁਲਾਈ ਨੂੰ ਸ਼ਾਮ 6 ਵਜੇ ਰਿਲੀਜ਼ ਹੋਵੇਗਾ। ਐਸ਼ਵਰਿਆ ਰਾਏ ਬੱਚਨ ਦੇ ਰੀਅਲ ਲਾਈਫ ਸਹੁਰੇ ਅਤੇ ਮੈਗਾਸਟਾਰ ਅਮਿਤਾਭ ਬੱਚਨ ਵੱਲੋਂ ਡਿਜੀਟਲ ਰੂਪ ‘ਚ ਟੀਜ਼ਰ ਰਿਲੀਜ਼ ਕੀਤਾ ਜਾਵੇਗਾ। ਫਿਲਮ ਲਾਇਕਾ ਪ੍ਰੋਡਕਸ਼ਨ ਦੁਆਰਾ ਮਦਰਾਸ ਟਾਕੀਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ। ਫਿਲਮ ਦਾ ਨਿਰਦੇਸ਼ਨ ਮਣੀ ਰਤਨਮ ਨੇ ਕੀਤਾ ਹੈ। ਸੰਗੀਤ ਏ ਆਰ ਰਹਿਮਾਨ ਨੇ ਦਿੱਤਾ ਹੈ। ‘ਪੋਨੀਯਿਨ ਸੇਲਵਨ ਪਾਰਟ 1’ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਤਾਮਿਲ, ਹਿੰਦੀ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਫਿਲਮ ‘ਚ ਐਸ਼ਵਰਿਆ ਰਾਏ ਬੱਚਨ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਦੀ ਰਾਣੀ ਨੰਦਿਨੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਫਿਲਮ ਦੀ ਗੱਲ ਕਰੀਏ ਤਾਂ ਇਹ ਮਲਟੀਸਟਾਰਰ ਫਿਲਮ ਹੈ, ਜਿਸ ‘ਚ ਜੈਮ ਰਵੀ, ਤ੍ਰਿਸ਼ਾ, ਸ਼ਰਦ ਕੁਮਾਰ, ਵਿਕਰਮ ਬਾਬੂ, ਸ਼ੋਭਿਤਾ ਧੂਲੀਪਾਲਾ, ਪ੍ਰਕਾਸ਼ ਰਾਜ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ‘ਪੋਨੀਯਿਨ ਸੇਲਵਾਨ ਭਾਗ 1’ ਇੱਕ ਮਹਾਂਕਾਵਿ ਪੀਰੀਅਡ ਡਰਾਮਾ ਹੈ। ਜੋ ਕਿ ਕਲਕੀ ਕ੍ਰਿਸ਼ਨਾਮੂਰਤੀ ਦੇ 1955 ਦੇ ਨਾਵਲ ਪੋਨੀਯਿਨ ਸੇਲਵਨ ‘ਤੇ ਆਧਾਰਿਤ ਹੈ। ‘ਪੋਨੀਯਿਨ ਸੇਲਵਨ’ ਦਾ ਬਜਟ 500 ਕਰੋੜ ਦੱਸਿਆ ਜਾ ਰਿਹਾ ਹੈ। ਇਹ ਭਾਰਤੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮਾਂ ਵਿੱਚੋਂ ਇੱਕ ਹੋਵੇਗੀ।






















