ਸਿਆਣੇ ਆਖਦੇ ਨੇ ਜੇਕਰ ਮਾਸੂਮ ਬੱਚੇ ਦੇ ਕੋਈ ਕੰਡਾ ਵੀ ਚੁੱਭ ਜਾਵੇ ਤਾਂ ਮਾਂ ਦਾ ਕਲੇਜਾ ਬਾਹਰ ਨਿਕਲ ਆਉਦਾ ਹੈ, ਪਰ ਇਸਦੇ ਉਲਟ ਪਿੰਡ ਹਸਨਪੁਰ ਵਿਖੇ ਇੱਕ ਮਮਤਾ ਦੀ ਮੂਰਤ ਮਾਂ ਨੇ ਆਪਣੇ ਜਿਗਰ ਦੇ ਟੋਟੇ 4 ਸਾਲਾਂ ਮਾਸੂਮ ਦਾ ਕਤਲ ਕਰਕੇ ਲਾਸ਼ ਨੂੰ ਪਿੰਡ ਭਨੋਹੜ ਦੇ ਛੱਪੜ ਵਿੱਚ ਸੁੱਟ ਦਿੱਤਾ । ਇਸ ਘਟਨਾ ਦਾ ਪਤਾ ਲੱਗਦਿਆਂ ਮੌਕੇ ’ਤੇ ਪਹੁੰਚੀ ਥਾਣਾ ਦਾਖਾ ਦੀ ਪੁਲਿਸ ਨੇ ਲਾਸ਼ ਨੂੰ ਕਢਵਾਇਆ ਤੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ।
ਇਸ ਸਬੰਧੀ ਥਾਣਾ ਦਾਖਾ ਦੇ ਮੁਖੀ ਅਜੀਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਇਤਲਾਹ ਮਿਲੀ ਕਿ ਪਿੰਡ ਭਨੋਹੜ ਵਿਖੇ ਇੱਕ ਔਰਤ ਲੋਕਾਂ ਨੇ ਜਬਰੀ ਬੰਨ੍ਹਿਆ ਹੋਇਆ ਹੈ । ਉਸਨੂੰ ਛੁਡਵਾਉਣ ਲਈ ਮੌਕੇ ‘ਤੇ ਮੁਲਾਜਮ ਪੁੱਜੇ, ਪਰ ਮਾਮਲਾ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਇਆ । ਪਿੰਡ ਹਸਨਪੁਰ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਸ਼ਾਮ ਲਾਲ ਜੋ ਪਿੰਡ ਅੰਦਰ ਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਹੈ, ਉਸਦਾ 5 ਸਾਲਾ ਬੇਟਾ ਕਾਲੂ ਬੀਤੇ ਦਿਨ ਤੋਂ ਗੁੰਮ ਹੈ। ਜਿਸਦੀ ਕਾਫੀ ਪਿੰਡ ਵਾਸੀਆਂ ਨੇ ਇੱਧਰ-ਉੱਧਰ ਭਾਲ ਕੀਤੀ ਪਰ ਕੁੱਝ ਥਹੁ ਪਤਾ ਹੱਥ ਨਾ ਲੱਗਿਆ।
ਉੱਥੇ ਹੀ ਦੂਜੇ ਪਾਸੇ ਪਿੰਡ ਵਾਸੀਆਂ ਨੇ ਜਦੋਂ ਪਿੰਡ ਭਨੋਹੜ ਤੇ ਹਸਨਪੁਰ ਵਿਖੇ ਘਰਾਂ ਅੰਦਰ ਲੱਗੇ ਸੀਸੀਟੀਵੀ ਕੈਮਰਿਆ ਨੂੰ ਖੰਗਾਲਿਆ ਤਾਂ ਉਨ੍ਹਾਂ ਦੇਖਿਆ ਕਿ ਬਬੀਤਾ ਆਪਣੇ ਪੁੱਤਰ ਕਾਲੂ ਨੂੰ ਲੈ ਕੇ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਇਸ ਔਰਤ ਦੇ ਪਹਿਲਾ ਵੀ ਦੋ ਬੱਚੇ ਲਾਪਤਾ ਹਨ। ਜਿਸ ਤੋਂ ਸ਼ੱਕ ਹੋ ਗਿਆ ਹੋ ਗਿਆ ਤੇ ਲੋਕਾਂ ਨੇ ਉਸ ਔਰਤ ਨੂੰ ਫੜ੍ਹਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਜਦ ਪੁੱਛਿਆਂ ਤਾਂ ਉਹ ਟਾਲ-ਮਟੋਲ ਕਰਨ ਲੱਗੀ ਜਦ ਪੁਲਿਸ ਨੇ ਥੋੜ੍ਹਾ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੁਲਿਸ ਕੋਲ ਉਕਤ ਔਰਤ ਮੰਨੀ ਕਿ ਉਸਨੇ ਆਪਣੇ ਪੁੱਤਰ ਨੂੰ ਮਾਰ ਕੇ ਲਾਸ਼ ਨੂੰ ਬੋਰੀ ਵਿੱਚ ਪਾ ਕੇ ਛੱਪੜ ਵਿੱਚ ਸੁੱਟ ਦਿੱਤਾ । ਪੁਲਿਸ ਨੇ ਜਦ ਛੱਪੜ ਕੋਲ ਜਾ ਕੇ ਦੇਖਿਆ ਤਾਂ ਇੱਕ ਬੋਰੀ ਛੱਪੜ ਵਿੱਚ ਤੈਰ ਰਹੀ ਸੀ। ਜਿਸਨੂੰ ਜੇ.ਸੀ.ਬੀ ਮਸ਼ੀਨ ਨਾਲ ਬਾਹਰ ਕੱਢਿਆ ਗਿਆ। ਜਦੋਂ ਬੋਰੀ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ ਕਾਲੂ ਦੀ ਲਾਸ਼ ਨਿਕਲੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਉਕਤ ਔਰਤ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ।
ਦੱਸ ਦੇਈਏ ਕਿ ਇਸ ਸਬੰਧੀ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੰਟੂ ਨੇ ਕਿਹਾ ਕਿ ਇਸ ਔਰਤ ਨੂੰ ਹੈਪੂਟੇਸਟ ਦੀ ਬਿਮਾਰੀ ਹੈ, ਜਿਸਦੀ ਦਵਾਈ ਲੁਧਿਆਣਾ ਦੇ ਇੱਕ ਹਸਪਤਾਲ ਤੋਂ ਚੱਲ ਰਹੀ ਸੀ, ਡੇਢ ਕੁ ਸਾਲ ਤੋਂ ਇਸਦੇ ਪਤੀ ਸ਼ਾਮ ਲਾਲ ਨੇ ਦਵਾਈ ਵਗੈਰਾ ਨਹੀਂ ਲੈ ਕੇ ਦਿੱਤੀ, ਜਿਸ ਕਰਕੇ ਉਸਨੇ ਅਜਿਹੀ ਘਟਨਾਂ ਨੂੰ ਅੰਜ਼ਾਮ ਦਿੱਤਾ ।
ਵੀਡੀਓ ਲਈ ਕਲਿੱਕ ਕਰੋ -: