ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਆਪਣੇ ਬਿਆਨ ‘ਤੇ ਕਾਇਮ ਹਨ । ਇਸ ਸਬੰਧੀ ਵੱਡਾ ਬਿਆਨ ਦਿੰਦਿਆਂ ਮਾਨ ਨੇ ਕਿਹਾ ਕਿ ਭਗਤ ਸਿੰਘ ਦੇ ਅੱਤਵਾਦੀ ਹੋਣ ਦਾ ਬਿਆਨ ਸੱਚ ਹੈ। ਇਸ ਲਈ ਉਹ ਮੁਆਫੀ ਨਹੀਂ ਮੰਗਣਗੇ।
ਦੱਸ ਦੇਈਏ ਕਿ ਸੰਗਰੂਰ ਤੋਂ ਚੋਣ ਜਿੱਤਣ ਤੋਂ ਬਾਅਦ ਮਾਨ ਹਰਿਆਣਾ ਦੇ ਕਰਨਾਲ ਗਏ ਸਨ । ਉਥੇ ਉਨ੍ਹਾਂ ਨੇ ਭਗਤ ਸਿੰਘ ਨੂੰ ਅੱਤਵਾਦੀ ਕਹਿ ਦਿੱਤਾ । ਜਿਸ ਤੋਂ ਬਾਅਦ ਉਨ੍ਹਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ । ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਮੰਗ ਕੀਤੀ ਜਾ ਰਹੀ ਹੈ ਕਿ ਮਾਨ ਨੂੰ ਆਪਣੇ ਇਸ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਨਾਨਾ ਅਰੂੜ ਸਿੰਘ ‘ਤੇ ਜਲ੍ਹਿਆਂਵਾਲਾ ਬਾਗ ਵਿੱਚ ਗੋਲੀਆਂ ਚਲਾਉਣ ਵਾਲੇ ਡਾਇਰ ਨੂੰ ਸਿਰੋਪਾਓ ਦੇਣ ‘ਤੇ ਵੀ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਨਾ ਜਨਰਲ ਡਾਇਰ ਦਾ ਗੁੱਸਾ ਸ਼ਾਂਤ ਨਾ ਕਰਦੇ ਤਾਂ ਉਹ ਹਰਿਮੰਦਰ ਸਾਹਿਬ ‘ਤੇ ਬੰਬ ਸੁੱਟ ਦਿੰਦਾ, ਜੋ ਸਿੱਖਾਂ ਲਈ ਬਹੁਤ ਵੱਡੀ ਗੱਲ ਹੁੰਦੀ।
ਵੀਡੀਓ ਲਈ ਕਲਿੱਕ ਕਰੋ -: