ਯੂਰਪ ਵਿੱਚ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸਪੇਨ-ਪੁਰਤਗਾਲ ਵਿੱਚ ਬੀਤੇ 2 ਮਹੀਨਿਆਂ ਵਿੱਚ 1000 ਲੋਕਾਂ ਦੀ ਮੌਤ ਹੋ ਗਈ ਹੈ। ਬ੍ਰਿਟੇਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਤਾਪਮਾਨ 40 ਡਿਗਰੀ ਦੇ ਪਾਰ ਚਲਾ ਗਿਆ ਹੈ। ਇਸ ਸਤੋਂ ਪਹਿਲਾਂ ਆਖਰੀ ਵਾਰ ਸਭ ਤੋਂ ਜ਼ਿਆਦਾ ਤਾਪਮਾਨ 2019 ਵਿੱਚ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਯੂਰਪ ਵਿੱਚ ਭਿਆਨਕ ਗਰਮੀ ਨਾਲ ਹਾਲਾਤ ਅਜਿਹੇ ਬਣ ਗਏ ਹਨ ਕਿ ਜੰਗਲਾਂ ਨੂੰ ਅੱਗ ਲੱਗ ਰਹੀ ਹੈ, ਏਅਰਪੋਰਟ ਦੇ ਰਨਵੇ ਪਿਘਲ ਰਹੇ ਹਨ। ਭਿਆਨਕ ਗਰਮੀ ਕਾਰਨ ਸੜਕਾਂ ‘ਤੇ ਇਸ ਤਰ੍ਹਾਂ ਸੰਨਾਟਾ ਪਸਰਿਆ ਹੋਇਆ ਹੈ ਜਿਸ ਤਰ੍ਹਾਂ ਲਾਕਡਾਊਨ ਲੱਗਿਆ ਹੋਵੇ।
ਬ੍ਰਿਟੇਨ ਵਿੱਚ ਗਰਮੀ ਨਾਲ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਹਨ, ਜਿਸ ਨਾਲ ਉਥੋਂ ਦਾ ਟਰਾਂਸਪੋਰਟ ਸਿਸਟਮ ਪੂਰੀ ਤਰ੍ਹਾਂ ਵਿਗੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੀਆਂ ਸੜਕਾਂ ‘ਤੇ ਡਾਮਰ ਪਿਘਲਣ ਲੱਗੇ ਹਨ। ਏਅਰਪੋਰਟ ਦੇ ਰਨਵੇ ਵੀ ਪਿਘਲ ਗਏ ਹਨ। ਉੱਥੇ ਹੀ ਰੇਲਵੇ ਟ੍ਰੈਕ ਵੀ ਵੱਧ ਰਿਹਾ ਤਾਪਮਾਨ ਸਹਿ ਨਾਲ ਪਾ ਰਹੇ ਹਨ। ਜਿਸ ਕਾਰਨ ਟ੍ਰੇਨਾਂ ਕੈਂਸਲ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਦਲੇਰ ਮਹਿੰਦੀ ਨਹੀਂ ਮਿਲੀ ਹਾਈਕੋਰਟ ਤੋਂ ਰਾਹਤ, 15 ਸਤੰਬਰ ਤੱਕ ਰਹਿਣਾ ਪਊ ਜੇਲ੍ਹ ‘ਚ
ਉੱਥੇ ਹੀ ਲੋਕਾਂ ਨੂੰ ਟ੍ਰੇਨ ਰਾਹੀਂ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਸਬੰਧੀ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਦੱਸਿਆ ਕਿ ਯੂਕੇ ਦਾ ਰੇਲ ਨੈੱਟਵਰਕ ਇਸ ਭਿਆਨਕ ਗਰਮੀ ਦਾ ਸਾਹਮਣਾ ਨਹੀਂ ਕਰ ਸਕਦਾ। ਇਸ ਨੂੰ ਅਪਗ੍ਰੇਡ ਕਰਨ ਵਿੱਚ ਸਾਲਾਂ ਦਾ ਸਮਾਂ ਲੱਗ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਾਰਾ 40 ਡਿਗਰੀ ਸੈਲਸੀਅਸ ਹੋਣ ‘ਤੇ ਟ੍ਰੈਕ ਦਾ ਤਾਪਮਾਨ 50 ਡਿਗਰੀ, 60 ਡਿਗਰੀ ਅਤੇ ਇੱਥੋਂ ਤੱਕ ਕਿ 70 ਡਿਗਰੀ ਤੱਕ ਪਹੁੰਚ ਸਕਦਾ ਹੈ। ਜਿਸ ਕਾਰਨ ਟ੍ਰੈਕ ਪਿਘਲ ਸਕਦੇ ਹਨ ਤੇ ਟ੍ਰੇਨ ਦੇ ਪੱਤਰ ਪਟੜੀ ਤੋਂ ਉਤਰਨ ਦਾ ਖਤਰਾ ਵੱਧ ਜਾਂਦਾ ਹੈ।
ਦੱਸ ਦੇਈਏ ਕਿ ਇਸ ਭਿਆਨਕ ਗਰਮੀ ਦਾ ਕੇਹਰ ਸਿਰਫ਼ ਬ੍ਰਿਟੇਨ ਵਿੱਚ ਹੀ ਨਹੀਂ, ਬਲਕਿ ਫਰਾਂਸ, ਪੁਰਤਗਾਲ, ਸਪੇਨ, ਗ੍ਰੀਸ ਸਣੇ ਪੂਰੇ ਯੂਰਪੀ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਸੜਕਾਂ ‘ਤੇ ਸੰਨਾਟਾ ਛਾਇਆ ਹੋਇਆ ਹੈ। ਜ਼ਿਆਦਾਤਰ ਲੋਕ ਘਰਾਂ ਤੋਂ ਹੀ ਕੰਮ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: