ਦੇਸ਼ ‘ਚ ਪਹਿਲੀ ਵਾਰ ਹੋ ਰਹੇ ਆਲ ਇੰਡੀਆ ਡਿਸਟ੍ਰਿਕ ਲੀਗਲ ਸਰਵਿਸ ਅਥਾਰਿਟੀ ਮੀਟ ‘ਚ PM ਮੋਦੀ ਹਿੱਸਾ ਲੈਣ ਪਹੁੰਚੇ। ਇਹ ਪਹਿਲੀ ਵਾਰ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਫ਼ ਜਸਟਿਸ ਐਨਵੀ ਰਮਨਾ ਨੇ ਇਕੱਠੇ ਮੰਚ ਸਾਂਝਾ ਕੀਤਾ ਸੀ। ਮੋਦੀ ਨੇ ਕਿਹਾ- ਸਾਡੇ ਪਿੰਡ ‘ਚ ਲੋਕ ਆਨਲਾਈਨ ਪੇਮੈਂਟ ਨੂੰ ਪਹਿਲ ਦੇ ਰਹੇ ਹਨ। ਦੁਨੀਆ ਦੇ 40 ਫੀਸਦੀ ਆਨਲਾਈਨ ਭੁਗਤਾਨ ਭਾਰਤ ਵਿੱਚ ਕੀਤੇ ਜਾਂਦੇ ਹਨ। ਅਸੀਂ ਇਸ ਵਿੱਚ ਸਭ ਤੋਂ ਅੱਗੇ ਹਾਂ।
ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸਲੋਕ ਦੇ ਪਾਠ ਨਾਲ ਕੀਤੀ। ਉਨ੍ਹਾਂ ਨੇ ਕਿਹਾ – ਸਾਡੇ ਦੇਸ਼ ਵਿੱਚ ਆਮ ਆਦਮੀ ਦਾ ਇਹ ਵਿਸ਼ਵਾਸ ਹੈ, ਜਦੋਂ ਕੋਈ ਨਹੀਂ ਸੁਣਦਾ ਤਾਂ ਅਦਾਲਤ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਇਨਸਾਫ਼ ਦਾ ਇਹ ਵਿਸ਼ਵਾਸ ਹਰ ਦੇਸ਼ ਵਾਸੀ ਨੂੰ ਮਹਿਸੂਸ ਕਰਾਉਂਦਾ ਹੈ ਕਿ ਦੇਸ਼ ਉਸ ਦੇ ਹੱਕਾਂ ਦੀ ਰਾਖੀ ਕਰ ਰਿਹਾ ਹੈ।
ਮੈਨੂੰ ਦੱਸਿਆ ਗਿਆ ਹੈ ਕਿ ਸਾਡੇ ਦੇਸ਼ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਿਲ੍ਹਾ ਅਦਾਲਤਾਂ ਵਿੱਚ ਇੱਕ ਕਰੋੜ ਤੋਂ ਵੱਧ ਕੇਸਾਂ ਦੀ ਸੁਣਵਾਈ ਹੁੰਦੀ ਹੈ। ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵਿੱਚ ਵੀ ਸੱਠ ਲੱਖ ਕੇਸਾਂ ਦੀ ਸੁਣਵਾਈ ਹੋਈ ਹੈ। ਇਹ ਇੱਕ ਚੰਗਾ ਸੰਦੇਸ਼ ਹੈ ਕਿ ਅਸੀਂ ਆਪਣੇ ਆਪ ਨੂੰ ਲਗਾਤਾਰ ਬਦਲ ਰਹੇ ਹਾਂ। ਇਸ ਦਾ ਸਿਹਰਾ ਤੁਹਾਡੇ ਸਾਰਿਆਂ ਨੂੰ ਜਾਂਦਾ ਹੈ। ਮੋਦੀ ਨੇ ਮੁਸਕਰਾਉਂਦੇ ਹੋਏ ਕਿਹਾ-ਤੁਹਾਡੇ ਸਾਰਿਆਂ (ਜੱਜਾਂ) ਵਿਚਕਾਰ ਆਉਣਾ ਬਹੁਤ ਵਧੀਆ ਹੈ, ਪਰ ਬੋਲਣਾ ਮੁਸ਼ਕਲ ਹੋ ਜਾਂਦਾ ਹੈ।