ਕੈਨੇਡਾ ਵਿੱਚ ਗੈਂਗਸਟਰਾਂ ਨੂੰ ਲੈ ਕੇ ਪਬਲਿਕ ਸੇਫਟੀ ਵਾਰਨਿੰਗ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ ਇੰਫੋਰਸਮੈਂਟ ਯੂਨਿਟ ਨੇ 11 ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ। ਜਿਨ੍ਹਾਂ ਤੋਂ ਪਬਲਿਕ ਸੇਫਟੀ ਵਾਰਨਿੰਗ ਜਾਰੀ ਕੀਤੀ ਗਈ ਹੈ। ਇਨ੍ਹਾਂ 11 ਗੈਂਗਸਟਰਾਂ ਵਿੱਚੋਂ 9 ਪੰਜਾਬੀ ਹਨ। ਇਹ ਕ੍ਰਿਮੀਨਲ ਲੋਅਰ ਮੇਨਲੈਂਡ ਗੈਂਗਵਾਰ ਨਾਲ ਜੁੜੇ ਦੱਸੇ ਗਏ ਹਨ।
ਇਸ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਇਹ ਗੈਂਗਸਟਰ ਕਿਤੇ ਨਜ਼ਰ ਆਉਣ ਤਾਂ ਇਨ੍ਹਾਂ ਤੋਂ ਬਚ ਕੇ ਰਹਿਣ। ਹਾਲਾਂਕਿ ਇਨ੍ਹਾਂ ਵਿੱਚ ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਤੇ ਮੋਹਾਲੀ ਇੰਟੈਲੀਜੈਂਸ ਆਫਿਸ ‘ਤੇ ਹਮਲਾ ਕਰਵਾਉਣ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਨਾਮ ਸ਼ਾਮਿਲ ਨਹੀਂ ਹੈ। ਇਹ ਦੋਵੇਂ ਕੈਨੇਡਾ ਬੈਠ ਕੇ ਭਾਰਤ ਵਿੱਚ ਅਪਰਾਧ ਕਰਵਾ ਰਹੇ ਹਨ।
ਇਹ ਵੀ ਪੜ੍ਹੋ: CM ਮਾਨ ਦਾ ਐਲਾਨ, ਤਗਮਾ ਜੇਤੂ ਵੇਟਲਿਫ਼ਟਰ ਗੁਰਦੀਪ ਸਿੰਘ ਨੂੰ ਦਿੱਤਾ ਜਾਵੇਗਾ 40 ਲੱਖ ਰੁ: ਦਾ ਇਨਾਮ
ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਇੰਫੋਰਸਮੈਂਟ ਯੂਨਿਟ ਦੀ ਲਿਸਟ ਵਿੱਚ ਜਗਦੀਪ ਚੀਮਾ, ਬਰਿੰਦਰ ਧਾਲੀਵਾਲ, ਗੁਰਪ੍ਰੀਤ ਧਾਲੀਵਾਲ, ਸਮਰੂਪ ਗਿੱਲ, ਸੰਦੀਪ ਗਿੱਲ, ਸੁਖਦੀਪ ਪੰਸਲ, ਅਮਰਪ੍ਰੀਤ ਸਮਰਾ, ਰਵਿੰਦਰ ਸਮਰਾ ਤੇ ਸ਼ਕੀਲ ਬਸਰਾ ਦਾ ਨਾਮ ਸ਼ਾਮਿਲ ਹੈ। ਇਸ ਤੋਂ ਇਲਾਵਾ ਇਸ ਲਿਸਟ ਵਿੱਚ ਰਿਚਰਡ ਜੋਸੇਫ ਅਤੇ ਐਂਡੀ ਦਾ ਨਾਮ ਵੀ ਸ਼ਾਮਿਲ ਹੈ।
ਇਸ ਸਬੰਧੀ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਇਹ ਅਪਰਾਧੀ ਸਿਰਫ਼ ਲੋਅਰ ਮੇਨਲੈਂਡ ਤੱਕ ਹੀ ਸੀਮਿਤ ਨਹੀਂ ਹੈ। ਇਹ ਪੂਰੇ ਸੂਬੇ ਵਿੱਚ ਘੁੰਮਦੇ ਹਨ ਅਤੇ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਕੈਨੇਡਾ ਪੁਲਿਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਬਲਿਕ ਸੇਫਟੀ ਦੇ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਗੈਂਗਸਟਰਾਂ ਦੀ ਗੈਂਗ ਖਿਲਾਫ਼ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਨ੍ਹਾਂ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਲੋਕਾਂ ਦੀ ਸਾਵਧਾਨੀ ਦੇ ਲਈ ਹੀ ਇਹ ਪਬਲਿਕ ਸੇਫਟੀ ਵਾਰਨਿੰਗ ਜਾਰੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: