ਅਹਿਮਦਾਬਾਦ ਤੋਂ ਚੰਡੀਗੜ੍ਹ ਆਉਣ ਵਾਲੀ ਗੋ ਫਸਟ ਫਲਾਈਟ ਨੂੰ ਅੱਜ ਵਾਪਸ ਅਹਿਮਦਾਬਾਦ ਵੱਲ ਮੋੜਨਾ ਪਿਆ। ਦਰਅਸਲ ਇੱਕ ਪੰਛੀ ਜਹਾਜ਼ ਨਾਲ ਟੱਕਰਾ ਗਿਆ ਗਿਆ ਸੀ। ਅਜਿਹੇ ‘ਚ ਸੁਰੱਖਿਆ ਲਈ ਜਹਾਜ਼ ਨੂੰ ਅਹਿਮਦਾਬਾਦ ਵੱਲ ਮੋੜਨਾ ਪਿਆ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਜਾਣਕਾਰੀ ਮੁਤਾਬਕ ਜਹਾਜ਼ ਦੇ ਇੰਜਣ ਨਾਲ ਪੰਛੀ ਟਕਰਾ ਗਿਆ। ਗੋ ਫਸਟ ਫਲਾਈਟ ਜੀ8-911 ਅੱਜ ਸਵੇਰੇ ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਉਡਾਣ ਭਰ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ ਪਰ ਇਸ ਘਟਨਾ ਦਾ ਪਤਾ ਲੱਗਦੇ ਹੀ ਜਹਾਜ਼ ‘ਚ ਬੈਠੇ ਯਾਤਰੀ ਘਬਰਾ ਗਏ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਤੋਂ ਮਿਲੀ ਜਾਣਕਾਰੀ ਮੁਤਾਬਕ 1 ਪੰਛੀ ਜਹਾਜ਼ ਦਾ ਇੰਜਣ ਨਾਲ ਟਕਰਾ ਗਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪਿਛਲੇ ਕੁਝ ਹਫਤਿਆਂ ‘ਚ ਫਲਾਈਟਾਂ ‘ਚ ਤਕਨੀਕੀ ਖਰਾਬੀ ਅਤੇ ਡਾਇਵਰਟ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ 1 ਜੁਲਾਈ 2021 ਤੋਂ 30 ਜੂਨ 2022 ਤੱਕ ਜਹਾਜ਼ ‘ਚ ਤਕਨੀਕੀ ਖਰਾਬੀ ਨਾਲ ਜੁੜੀਆਂ 478 ਘਟਨਾਵਾਂ ਹੋਈਆਂ ਹਨ।