Soda water face wash: ਚਿਹਰੇ ਨੂੰ ਸਾਫ ਰੱਖਣ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ, ਘਰੇਲੂ ਨੁਸਖਿਆਂ ਦੀ ਵਰਤੋਂ ਕਰਦੀਆਂ ਹਨ। ਪਰ ਫਿਰ ਵੀ ਕਈ ਵਾਰ ਚਿਹਰੇ ‘ਤੇ ਚਮਕ ਨਹੀਂ ਆਉਂਦੀ। ਪਰ ਕੀ ਤੁਸੀਂ ਆਪਣੇ ਚਿਹਰੇ ‘ਤੇ ਸੋਡਾ ਵਾਟਰ ਦੀ ਵਰਤੋਂ ਕੀਤੀ ਹੈ? ਸੋਡੇ ਪਾਣੀ ਨਾਲ ਚਿਹਰਾ ਧੋਣ ਨਾਲ ਵੀ ਚਿਹਰਾ ਗਲੋਇੰਗ ਅਤੇ ਚਮਕਦਾਰ ਬਣਦਾ ਹੈ। ਇਹ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਅਤੇ ਚਿਹਰੇ ਨੂੰ ਨਿਖਾਰਨ ‘ਚ ਵੀ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਕਿ ਸੋਡਾ ਵਾਟਰ ਤੁਹਾਡੀ ਸਕਿਨ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਸਕਿਨ ‘ਤੇ ਸੋਡਾ ਵਾਟਰ ਦੇ ਫਾਇਦੇ…
ਸਕਿਨ ਲਈ ਕਿਵੇਂ ਫਾਇਦੇਮੰਦ ਹੈ ਸੋਡਾ ਵਾਟਰ ?
ਧੂੜ, ਮਿੱਟੀ, ਪ੍ਰਦੂਸ਼ਣ ਅਤੇ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਕਾਰਨ ਸਕਿਨ ‘ਤੇ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਕਈ ਵਾਰ ਸਕਿਨ ਦੀ ਕਿਸਮ ਦੇ ਕਾਰਨ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਤੁਸੀਂ ਸਾਦੇ ਪਾਣੀ ਦੀ ਬਜਾਏ ਆਪਣਾ ਚਿਹਰਾ ਧੋਣ ਲਈ ਸੋਡਾ ਵਾਟਰ ਦੀ ਵਰਤੋਂ ਕਰ ਸਕਦੇ ਹੋ। ਸੋਡਾ ਵਾਟਰ ਦੀ ਵਰਤੋਂ ਕਰਨ ਨਾਲ ਸਕਿਨ ਅੰਦਰੋਂ ਸਾਫ਼ ਹੋ ਜਾਂਦੀ ਹੈ। ਇਹ ਤੁਹਾਡੀ ਸਕਿਨ ਚ ਮੌਜੂਦ ਗੰਦਗੀ, ਵਾਧੂ ਤੇਲ ਨੂੰ ਸਾਫ਼ ਕਰਨ ‘ਚ ਵੀ ਬਹੁਤ ਮਦਦਗਾਰ ਮੰਨਿਆ ਜਾਂਦਾ ਹੈ।
ਇਸ ਦੇ ਫਾਇਦੇ
ਪਿੰਪਲਸ ਕਰੇ ਘੱਟ: ਇਹ ਵਾਧੂ ਤੇਲ, ਗੰਦਗੀ, ਪੋਰਸ ਨੂੰ ਖੋਲ੍ਹਣ ਅਤੇ ਸਕਿਨ ‘ਤੇ ਮੌਜੂਦ ਬਲੈਕਹੈੱਡਸ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਚਿਹਰੇ ‘ਤੇ ਇਸ ਦੀ ਵਰਤੋਂ ਕਰਨ ਨਾਲ ਹੌਲੀ-ਹੌਲੀ ਮੁਹਾਸੇ ਘੱਟ ਹੋਣ ਲੱਗਦੇ ਹਨ।
ਐਲਰਜੀ ਤੋਂ ਛੁਟਕਾਰਾ: ਸੋਡਾ ਵਾਟਰ ਚਿਹਰੇ ‘ਤੇ ਪਾਏ ਜਾਣ ਵਾਲੇ ਹਾਨੀਕਾਰਕ ਬੈਕਟੀਰੀਆ ਨੂੰ ਸਾਫ ਕਰਨ ‘ਚ ਵੀ ਮਦਦ ਕਰਦਾ ਹੈ। ਜੇਕਰ ਤੁਹਾਨੂੰ ਚਿਹਰੇ ‘ਤੇ ਧੱਫੜ, ਖਾਜ ਜਾਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਤਾਂ ਤੁਸੀਂ ਇਸ ਦੀ ਵਰਤੋਂ ਚਿਹਰੇ ‘ਤੇ ਕਰ ਸਕਦੇ ਹੋ।
ਚਿਹਰੇ ‘ਤੇ ਲਿਆਏ ਇੰਸਟੈਂਟ ਗਲੋ: ਸੋਡਾ ਵਾਟਰ ਚਿਹਰੇ ਦੇ ਦਾਗ-ਧੱਬੇ, ਮੁਹਾਸੇ ਦੂਰ ਕਰਕੇ ਚਿਹਰੇ ‘ਤੇ ਲੱਗੇ ਜ਼ਿੱਦੀ ਨਿਸ਼ਾਨਾਂ ਨੂੰ ਸਾਫ ਕਰਨ ‘ਚ ਮਦਦ ਕਰਦਾ ਹੈ। ਇਸ ਦਾ pH ਸਾਧਾਰਨ ਪਾਣੀ ਨਾਲੋਂ ਵੱਧ ਹੁੰਦਾ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਚਿਹਰੇ ‘ਤੇ ਕਰਦੇ ਹੋ ਤਾਂ ਤੁਹਾਡੇ ਚਿਹਰੇ ‘ਤੇ ਵੀ ਤੁਰੰਤ ਨਿਖਾਰ ਆ ਜਾਂਦਾ ਹੈ।
ਡੈੱਡ ਸਕਿਨ ਤੋਂ ਛੁਟਕਾਰਾ: ਇਸ ਨਾਲ ਚਿਹਰੇ ਦੀ ਡੈੱਡ ਸਕਿਨ ਤੋਂ ਵੀ ਰਾਹਤ ਮਿਲਦੀ ਹੈ। ਆਪਣਾ ਚਿਹਰਾ ਧੋਦੇ ਸਮੇਂ ਇਸ ਨਾਲ ਸਕਿਨ ‘ਤੇ ਹੌਲੀ-ਹੌਲੀ ਮਾਲਿਸ਼ ਕਰੋ। ਸੋਡਾ ਵਾਟਰ ਇੱਕ ਵਧੀਆ ਐਕਸਫੋਲੀਏਟਰ ਵਜੋਂ ਵੀ ਕੰਮ ਕਰਦਾ ਹੈ।
ਇਸ ਤਰ੍ਹਾਂ ਘਰ ‘ਚ ਬਣਾਓ ਸੋਡਾ ਵਾਟਰ
ਜੇਕਰ ਤੁਸੀਂ ਬਾਜ਼ਾਰੀ ਸੋਡਾ ਵਾਟਰ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਘਰ ‘ਚ ਵੀ ਬਣਾ ਸਕਦੇ ਹੋ।
ਸਮੱਗਰੀ
- ਨਿੰਬੂ – 4-5
- ਬੇਕਿੰਗ ਸੋਡਾ – 2 ਚੱਮਚ
- ਨਮਕ – 1 ਚੱਮਚ
ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਅੱਧੀ ਬਾਲਟੀ ਪਾਣੀ ‘ਚ ਬੇਕਿੰਗ ਸੋਡਾ ਮਿਲਾਓ।
- ਫਿਰ ਇਸ ‘ਚ ਨਮਕ ਜਾਂ ਨਿੰਬੂ ਦੋਵਾਂ ‘ਚੋਂ ਇਕ ਚੀਜ਼ ਮਿਲਾਓ।
- ਹਰ ਚੀਜ਼ ਨੂੰ ਪਾਣੀ ‘ਚ ਚੰਗੀ ਤਰ੍ਹਾਂ ਮਿਲਾਓ।
- ਇਸ ਤੋਂ ਬਾਅਦ ਇਸ ਪਾਣੀ ਨਾਲ ਆਪਣਾ ਚਿਹਰਾ ਧੋ ਲਓ।
- ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਸੋਡਾ ਵਾਟਰ ਅੱਖਾਂ ‘ਚ ਨਾ ਪਵੇ।
- ਇਸ ਨੂੰ ਚਿਹਰੇ ‘ਤੇ 15 ਮਿੰਟ ਲਈ ਲੱਗਾ ਰਹਿਣ ਦਿਓ। ਨਿਰਧਾਰਤ ਸਮੇਂ ਤੋਂ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।