ਪਿਛਲੇ ਸਾਲ ਦੀ ਤਰ੍ਹਾਂ ਚੰਡੀਗਡ਼੍ਹ ਪ੍ਰਸ਼ਾਸਨ ਨੇ ਇਸ ਵਾਰ ਵੀ ਰੱਖੜੀ ਵਾਲੇ ਦਿਨ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ, ਚੰਡੀਗੜ੍ਹ ਵਿੱਚ ਰੱਖੜੀ ਵਾਲੇ ਦਿਨ ਮਹਿਲਾਵਾਂ ਬੱਸਾਂ ਵਿੱਚ ਮੁਫ਼ਤ ਕਰ ਸਕਣਗੀਆਂ। ਹਾਲਾਂਕਿ ਮਹਿਲਾਵਾਂ ਲਈ ਇਹ ਸਹੂਲਤ ਲੋਕਲ ਏਸੀ ਤੇ ਨਾਨ ਏਸੀ ਬੱਸਾਂ ਵਿੱਚ ਰਹੇਗੀ। ਸੀਟੀਯੂ ਦੀਆਂ ਲੰਬੇ ਰੂਟ ਵਾਲੀਆਂ ਬੱਸਾਂ ਵਿੱਚ ਮਹਿਲਾਵਾਂ ਨੂੰ ਟਿਕਟ ਲੈਣੀ ਪਵੇਗੀ। ਸਿਰਫ਼ ਟ੍ਰਾਈਸਿਟੀ ਵਿੱਚ ਹੀ ਕਿਤੇ ਆਉਣ ਜਾਣ ਦੀ ਟਿਕਟ ਨਹੀਂ ਲੱਗੇਗੀ । ਮਹਿਲਾਵਾਂ ਨੂੰ ਅੱਜ ਰਾਤ 12 ਵਜੇ ਤੋਂ ਅਗਲੇ 24 ਘੰਟਿਆਂ ਤੱਕ ਇਹ ਸਹੂਲਤ ਮਿਲੇਗੀ।
ਚੰਡੀਗੜ੍ਹ ਤੋਂ ਪੰਚਕੁਲਾ ਅਤੇ ਮੋਹਾਲੀ ਜਾਣ ਲਈ CTU ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਲਾਭ ਮਿਲੇਗਾ। ਅਜਿਹੇ ਵਿੱਚ ਰੱਖੜੀ ਵਾਲੇ ਦਿਨ CTU ਦੀਆਂ ਬੱਸਾਂ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਸਕਦੀ ਹੈ। ਇਸਦੇ ਲਈ CTU ਪੂਰੀ ਤਰ੍ਹਾਂ ਤਿਆਰ ਹੈ ਅਤੇ ਬੱਸਾਂ ਵਿੱਚ ਮਹਿਲਾਵਾਂ ਦੇ ਬੈਠਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਆਮਿਰ ਖਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ
ਦੱਸ ਦੇਈਏ ਕਿ ਪੰਜਾਬ ਪੰਜਾਬ ਵਿੱਚ ਸਰਕਾਰ ਵੱਲੋਂ ਮਹਿਲਾਵਾਂ ਦੇ ਪਹਿਲਾਂ ਹੀ ਬੱਸਾਂ ਦਾ ਸਫ਼ਰ ਮੁਫ਼ਤ ਕੀਤਾ ਹੋਇਆ ਹੈ। ਅਜਿਹੇ ਵਿੱਚ ਪੰਜਾਬ ਦੀਆਂ ਬੱਸਾਂ ਵਿੱਚ ਵੀ ਰੱਖੜੀ ਦੇ ਦਿਨ ਮਹਿਲਾਵਾਂ ਦਾ ਸਫ਼ਰ ਮੁਫ਼ਤ ਰਹੇਗਾ। ਇਸ ਤੋਂ ਇਲਾਵਾ ਹਰਿਆਣਾ ਦੀਆਂ ਬੱਸਾਂ ਵਿੱਚ ਵੀ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਹਾਲਾਂਕਿ ਹਰਿਆਣਾ ਸਰਕਾਰ ਨੇ ਆਪਣੀਆਂ ਸਾਰੀਆਂ ਸਧਾਰਨ ਬੱਸਾਂ ਵਿੱਚ ਪੂਰੇ ਹਰਿਆਣਾ ਵਿੱਚ ਕਿਤੇ ਵੀ ਸਫ਼ਰ ਕਰਨ ਦੇ ਨਾਲ ਚੰਡੀਗਡ਼੍ਹ ਤੇ ਦਿੱਲੀ ਲਈ ਵੀ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: