ਨੇਤਾਵਾਂ ਤੇ ਟ੍ਰਾਂਸਪੋਰਟ ਵਿਭਾਗ ਦੇ ਚਹੇਤੇ ਜਬਲਪੁਰ ਦੇ RTO ਸੰਤੋਸ਼ ਪਾਲ ਦੇ ਘਰ ਸਣੇ ਸਾਰੇ ਠਿਕਾਣਿਆਂ ‘ਤੇ EOW ਨੇ ਬੁੱਧਵਾਰ ਦੇਰ ਰਾਤ ਛਾਪਾ ਮਾਰਿਆ। ਇਸ ਛਾਪੇ ਨਾਲ ਹੜਕੰਪ ਮਚ ਗਿਆ ਹੈ। EOW ਦੀਆਂ ਟੀਮਾਂ ਨੇ ਪਾਲ ਦੇ ਸ਼ਤਾਬਦੀਪੁਰਮ ਸਥਿਤ ਆਲੀਸ਼ਾਨ ਪੇਂਟਹਾਊਸ ਤੇ ਇੱਕ ਪੁਸ਼ਤੈਨੀ ਮਕਾਨ ‘ਤੇ ਇੱਕੋ ਸਮੇਂ ਛਾਪਾ ਮਾਰਿਆ। ਮਿਲੀ ਜਾਣਕਾਰੀ ਮੁਤਾਬਕ EOW ਨੂੰ ਸੰਤੋਸ਼ ਪਾਲ ਦੇ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਸਹੀ ਪਾਏ ਜਾਣ ਮਗਰੋਂ EOW ਨੇ ਇਹ ਜਾਂਚ ਸ਼ੁਰੂ ਕੀਤੀ ਹੈ। ਉਹ ਅੱਧੀ ਰਾਤ ਤੱਕ ਜਾਇਦਾਦ ਸਬੰਧੀ ਦਸਤਾਵੇਜ਼ ਦੀ ਤਲਾਸ਼ੀ ਲੈਂਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਸੰਤੋਸ਼ ਪਾਲ ਕੋਲ ਆਮਦਨ ਦੀ ਤੁਲਨਾ ਵਿੱਚ ਕਰੀਬ 650 ਗੁਣਾ ਜ਼ਿਆਦਾ ਸੰਪਤੀ ਹੈ।
ਗੌਰਤਲਬ ਹੈ ਕਿ ਸੰਤੋਸ਼ ਪਾਲ ਲਗਭਗ 4 ਸਾਲਾਂ ਤੋਂ ਜਬਲਪੁਰ ਵਿੱਚ ਹਨ। ਸੂਤਰਾਂ ਅਨੁਸਾਰ ਇਨ੍ਹਾਂ ਦੇ ਕਈ ਰਿਸ਼ਤੇਦਾਰ ਵੀ RTO ਦੇ ਵੱਖ-ਵੱਖ ਕੰਮਾਂ ਵਿੱਚ ਠੇਕਾ ਅਤੇ ਪਾਰਟਨਰਸ਼ਿਪ ਵਿੱਚ ਸ਼ਾਮਿਲ ਹਨ। ਬੀਤੇ ਸਾਲਾਂ ਵਿੱਚ ਸੰਤੋਸ਼ ਪਾਲ ਦੇ ਖਿਲਾਫ਼ ਕਈ ਮਾਮਲੇ ਸਾਹਮਣੇ ਆਏ। ਜਿਨ੍ਹਾਂ ਵਿੱਚ ਫਰਜ਼ੀ ਜਾਤੀ ਸਰਟੀਫਿਕੇਟ, ਆਟੋ ਚਾਲਕਾਂ ਨੂੰ ਗਾਂਜਾ ਵੇਚਣ ਦੇ ਝੂਠੇ ਦੋਸ਼ਾਂ ਵਿੱਚ ਫਸਾਉਣ ਦੀ ਧਮਕੀ ਦੇਣਾ, ਰਜਿਸਟ੍ਰੇਸ਼ਨ, ਲਾਇਸੈਂਸ ਅਤੇ ਕਮਿਸ਼ਨ ਲੈਣ ਵਰਗੇ ਦੋਸ਼ ਵੀ ਲੱਗੇ।
EOW ਤੋਂ ਮਿਲੀ ਜਾਣਕਾਰੀ ਮੁਤਾਬਕ ਸੰਤੋਸ਼ ਪਾਲ ਦੇ ਕੋਲ ਕਾਨੂੰਨੀ ਸਾਧਨਾਂ ਤੋਂ ਪ੍ਰਾਪਤ ਆਮਦਨ ਦੀ ਤੁਲਨਾ ਵਿੱਚ ਕਰੀਬ 650 ਗੁਣਾ ਜ਼ਿਆਦਾ ਜਾਇਦਾਦ ਹੈ। ਜਦਕਿ ਸੂਤਰਾਂ ਅਨੁਸਾਰ ਸੰਤੋਸ਼ ਪਾਲ 300 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਮਾਲਿਕ ਹਨ। ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੀ ਸੰਤੋਸ਼ ਪਾਲ ਦੇ ਖਿਲਾਫ਼ ਕਦੇ ਵੀ ਕੋਈ ਕਾਰਵਾਈ ਨਹੀਂ ਹੋਈ।
ਵੀਡੀਓ ਲਈ ਕਲਿੱਕ ਕਰੋ -: