Protein rich Vegetarian Foods: ਅੱਜਕਲ ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ। ਇਸ ਦੇ ਲਈ ਕਈ ਲੋਕ ਜਿਮ ਵੀ ਜਾਂਦੇ ਹਨ। ਜਿੰਮ ਜਾਣ ਵਾਲੇ ਲੋਕ ਇੱਕ ਘੰਟਾ ਲਗਾ ਕੇ ਆਪਣੇ ਸਰੀਰ ਨੂੰ ਮਜ਼ਬੂਤ ਕਰਦੇ ਹਨ। ਖਾਸ ਤੌਰ ‘ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੀਆਂ ਜਿੰਮ ਐਕਸਰਸਾਈਜ਼ ਵੀ ਕਰਦੇ ਹਨ। ਪਰ ਤੁਸੀਂ ਸਿਰਫ਼ ਹੈਵੀ ਐਕਸਰਸਾਈਜ਼ ਨਾਲ ਨਹੀਂ ਸਗੋਂ ਕੁਝ ਸ਼ਾਕਾਹਾਰੀ ਭੋਜਨ ਖਾ ਕੇ ਵੀ ਆਪਣੀਆਂ ਮਾਸਪੇਸ਼ੀਆਂ ਨੂੰ ਬਣਾ ਸਕਦੇ ਹੋ। ਉਹ ਭੋਜਨ ਜੋ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਸੈੱਲਾਂ ਦੀ ਮੁਰੰਮਤ ਕਰਦੇ ਹਨ ਅਤੇ ਨਵੇਂ ਸੈੱਲ ਬਣਾਉਣ ‘ਚ ਮਦਦ ਕਰਦੇ ਹਨ। ਤੁਸੀਂ ਇਨ੍ਹਾਂ ਹਾਈ ਪ੍ਰੋਟੀਨ ਵਾਲੇ ਫੂਡਜ਼ ਰਾਹੀਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਚਿੱਟੇ ਛੋਲੇ ਖਾਓ: ਛੋਲਿਆਂ ‘ਚ ਪ੍ਰੋਟੀਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਮਾਹਿਰਾਂ ਅਨੁਸਾਰ 1/2 ਕੱਪ ਛੋਲਿਆਂ ‘ਚ ਘੱਟੋ-ਘੱਟ 7.25 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਛੋਲਿਆਂ ‘ਚ ਵਿਟਾਮਿਨ-ਏ, ਵਿਟਾਮਿਨ-ਈ, ਵਿਟਾਮਿਨ-ਸੀ, ਫੋਲੇਟ, ਡਾਇਟਰੀ ਫਾਈਬਰ, ਪੋਟਾਸ਼ੀਅਮ ਅਤੇ ਆਇਰਨ ਵੀ ਭਰਪੂਰ ਹੁੰਦੇ ਹਨ। ਤੁਸੀਂ ਛੋਲੇ ਦੀ ਸਬਜ਼ੀ ਜਾਂ ਉਬਾਲਕੇ ਇਸ ਦੀ ਚਾਟ ਬਣਾਕੇ ਖਾ ਸਕਦੇ ਹੋ।
ਪਨੀਰ ਖਾਓ: ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਤੁਸੀਂ ਪਨੀਰ ਵੀ ਖਾ ਸਕਦੇ ਹੋ। 100 ਗ੍ਰਾਮ ਪਨੀਰ ‘ਚ 18-20 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਹ ਪ੍ਰੋਟੀਨ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ।
ਦਾਲ ਖਾਓ: ਮਾਸਪੇਸ਼ੀਆਂ ਬਣਾਉਣ ਲਈ ਵੀ ਦਾਲ ਦਾ ਸੇਵਨ ਕੀਤਾ ਜਾ ਸਕਦਾ ਹੈ। ਇੱਕ ਕੱਪ ਦਾਲ ‘ਚ ਘੱਟੋ-ਘੱਟ 18 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਹ ਪ੍ਰੋਟੀਨ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਤੁਸੀਂ ਪ੍ਰੋਟੀਨ ਨਾਲ ਭਰਪੂਰ ਦਾਲਾਂ ਜਿਵੇਂ ਮੂੰਗ, ਅਰਹਰ ਅਤੇ ਛੋਲੇ ਦੀ ਦਾਲ ਖਾ ਸਕਦੇ ਹੋ।
ਬਦਾਮ ਖਾਓ: ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਬਦਾਮ ਦਾ ਸੇਵਨ ਵੀ ਕਰ ਸਕਦੇ ਹੋ। ਬਦਾਮ ‘ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਈ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਇਹ ਸਾਰੇ ਪੋਸ਼ਕ ਤੱਤ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦਗਾਰ ਹੁੰਦੇ ਹਨ। ਬਦਾਮ ਦਾ ਸੇਵਨ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਤੁਸੀਂ ਸਵੇਰੇ ਉੱਠਣ ਤੋਂ ਬਾਅਦ ਬਦਾਮ ਖਾ ਸਕਦੇ ਹੋ। ਤੁਸੀਂ ਇਨ੍ਹਾਂ ਨੂੰ ਰਾਤ ਨੂੰ ਪਾਣੀ ‘ਚ ਭਿਓ ਕੇ ਸਵੇਰੇ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ। ਸਵੇਰੇ ਖਾਲੀ ਪੇਟ ਬਦਾਮ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਭਿੱਜੇ ਹੋਏ ਬਦਾਮ ਆਸਾਨੀ ਨਾਲ ਪਚ ਜਾਂਦੇ ਹਨ।
ਸੋਇਆਬੀਨ ਚੰਕਸ ਖਾਓ: ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਸੋਇਆਬੀਨ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਪ੍ਰੋਟੀਨ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। 1 ਕੱਪ ਸੋਇਆਬੀਨ ‘ਚ 10 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਬ੍ਰਾਊਨ ਰਾਈਸ ਖਾਓ: ਤੁਸੀਂ ਬਰਾਊਨ ਰਾਈਸ ਦਾ ਸੇਵਨ ਕਰ ਸਕਦੇ ਹੋ। 1 ਕੱਪ ਬ੍ਰਾਊਨ ਰਾਈਸ ‘ਚ ਘੱਟੋ-ਘੱਟ 5-7 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ।
ਮੂੰਗਫਲੀ ਖਾਓ: 100 ਗ੍ਰਾਮ ਮੂੰਗਫਲੀ ‘ਚ ਘੱਟੋ-ਘੱਟ 25 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਜੇਕਰ ਤੁਸੀਂ ਮਾਸਪੇਸ਼ੀਆਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਦਾ ਸੇਵਨ ਮੂੰਗਫਲੀ ਨੂੰ ਭੁੰਨ ਕੇ ਕਰ ਸਕਦੇ ਹੋ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ।