ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ । ਇਮਰਾਨ ਖਾਨ ਦੇ ਖਿਲਾਫ ਅੱਤਵਾਦ ਰੋਕੂ ਕਾਨੂੰਨ ਦੇ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ । 20 ਅਗਸਤ ਨੂੰ ਇਮਰਾਨ ਖਾਨ ਨੇ IG ਅਤੇ ਇੱਕ ਜੱਜ ਨੂੰ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਇਮਰਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਦੇਰ ਰਾਤ ਇਸਲਾਮਾਬਾਦ ਦੇ IG ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਦੋਸ਼ ਹੈ ਕਿ 20 ਅਗਸਤ ਨੂੰ ਇਸਲਾਮਾਬਾਦ ਦੀ ਇੱਕ ਰੈਲੀ ਵਿੱਚ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਅਤੇ ਪਾਕਿਸਤਾਨ ਦੀ ਸ਼ਾਂਤੀ ਪ੍ਰਣਾਲੀ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ । ਇੰਨਾ ਹੀ ਨਹੀਂ ਇਸਲਾਮਾਬਾਦ ਦੇ ਆਈਜੀ ਸਮੇਤ ਕਈ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਦਾ ਵੀ ਇਲਜ਼ਾਮ ਵੀ ਹੈ। ਇਸ ਦੇ ਨਾਲ ਹੀ ਇਮਰਾਨ ਨੇ ਇਸਲਾਮਾਬਾਦ ਦੀ ਸੈਸ਼ਨ ਕੋਰਟ ਦੀ ਜੱਜ ਜ਼ੇਬਾ ਚੌਧਰੀ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ । ਇਸ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ! 80 ਸਾਲਾਂ ਬਜ਼ੁਰਗ ਨੂੰ ਬੋਰੇ ‘ਚ ਬੰਨ੍ਹ ਕੇ ਸੜਕ ‘ਤੇ ਸੁੱਟਿਆ
ਇਸ ਤੋਂ ਪਹਿਲਾਂ ਪਾਕਸਿਤਾਨ ਦੀ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ (PEMRA) ਨੇ ਇਮਰਾਨ ਦੇ ਖਿਲਾਫ਼ ਵੱਡਾ ਐਕਸ਼ਨ ਲਿਆ ਸੀ। PEMRA ਨੇ ਸੈਟੇਲਾਈਟ ਟੀਵੀ ਚੈਨਲ ‘ਤੇ ਉਨ੍ਹਾਂ ਦੇ ਲਾਈਵ ਭਾਸ਼ਣ ‘ਤੇ ਬੈਨ ਲਗਾ ਦਿੱਤਾ ਸੀ। ਇਸਦੇ ਨਾਲ ਹੀ ਉਨ੍ਹਾਂ ਦੇ ਰਿਕਾਰਡ ਕੀਤੇ ਗਏ ਭਾਸ਼ਣ ਅਤੇ ਬਿਆਨ ਨੂੰ ਵੀ ਚੈੱਕ ਕਰ ਕੇ ਚਲਾਉਣ ਦੇ ਆਦੇਸ਼ ਦਿੱਤਾ ਸੀ ਕਿ ਉਸ ਵਿੱਚ ਕੋਈ ਇਤਰਾਜ਼ਯੋਗ ਕੰਟੈਂਟ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: