ਭਾਰਤ-ਪਾਕਿ ਸਰਹੱਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਯਾਤਰਾ ਤੋਂ ਇਕ ਦਿਨ ਪਹਿਲਾਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਮੰਗਲਵਾਰ ਨੂੰ ਭਾਰਤ-ਪਾਕਿ ਸਰਹੱਦ ‘ਤੇ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਹਥਿਆਰਾਂ ਦਾ ਵੱਡਾ ਜਖੀਰਾ ਫਿਰੋਜ਼ਪੁਰ ਬਾਰਡਰ ਨੇੜਿਓ ਬਰਾਮਦ ਹੋਇਆ ਹੈ। ਇਸ ਵਿੱਚ ਏ.ਕੇ. ਸੀਰੀਜ ਰਾਈਫਲਾਂ, ਪਿਸਤੌਲ ਅਤੇ ਮੈਗਜ਼ੀਨ ਸ਼ਾਮਲ ਹਨ। ਇਹ ਹਥਿਆਰ ਪਾਕਿਸਤਾਨ ਤੋਂ ਭੇਜੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਸਰਹੱਦ ਨੇੜੇ ਭਾਰੀ ਮਾਤਰਾ ਵਿੱਚ ਹਥਿਆਰਾਂ ਦੀ ਬਰਾਮਦਗੀ ਇੱਕ ਵੱਡੀ ਸਾਜ਼ਿਸ਼ ਦਾ ਸੰਕੇਤ ਦੇ ਰਹੀ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਹਥਿਆਰ ਅਤੇ ਗੋਲਾ ਬਾਰੂਦ ਬੀਐਸਐਫ ਨੇ ਫਿਰੋਜ਼ਪੁਰ ਵਿੱਚ ਸਰਹੱਦੀ ਖੇਤਰ ਤੋਂ ਬਰਾਮਦ ਕੀਤੇ ਹੈ। ਸੀਨੀਅਰ ਅਧਿਕਾਰੀ ਮੋਕੇ ‘ਤੇ ਪਹੁੰਚੇ ਅਤੇ ਸਰਚ ਆਪ੍ਰੇਸ਼ਨ ਜਾਰੀ ਕੀਤਾ। ਜਾਣਕਾਰੀ ਮੁਤਾਬਕ ਕਈ ਹਥਿਆਰ ਮਿਲਣ ਦੀ ਗੱਲ ਕਹੀ ਜਾ ਰਹੀ ਹੈ, ਤਲਾਸ਼ੀ ਤੋਂ ਬਾਅਦ ਵੀ ਹੋਰ ਹਥਿਆਰ ਮਿਲ ਸਕਦੇ ਹਨ।