ਪੰਜਾਬ ਵਿੱਚ ਕਾਂਗਰਸ ਪਾਰਟੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਦਾ ਕਾਰਨ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕਾਰਵਾਈ ਹੈ। ਜੋ ਕਿ ਸਾਬਕਾ ਕਾਂਗਰਸੀ ਮੰਤਰੀਆਂ ‘ਤੇ ਲਗਾਤਾਰ ਹੋ ਰਹੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ।
ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਜ਼ਮਾਨਤ ‘ਤੇ ਬਾਹਰ ਹਨ। ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਅਤੇ ਓਪੀ ਸੋਨੀ ‘ਆਪ’ ਸਰਕਾਰ ਦੇ ਰਡਾਰ ‘ਤੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਗ੍ਰਾਂਟ ਵੰਡ ਦੇ ਮਾਮਲੇ ‘ਚ ਕਾਰਵਾਈ ਦੀ ਰਡਾਰ ‘ਤੇ ਹਨ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੰਚਾਇਤੀ ਫੰਡ ਘੁਟਾਲੇ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਭੂਮਿਕਾ ਸ਼ੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਭਾਰਤ ਭੂਸ਼ਣ ਆਸ਼ੂ ‘ਤੇ ਅਨਾਜ ਮੰਡੀਆਂ ਵਿੱਚ ਟਰਾਂਸਪੋਰਟੇਸ਼ਨ ਟੈਂਡਰ ਵਿੱਚ ਘਪਲੇ ਦਾ ਇਲਜ਼ਾਮ ਹੈ। ਜਿਸ ਵਿੱਚ ਸਕੂਟਰਾਂ ਅਤੇ ਬਾਈਕ ‘ਤੇ ਅਨਾਜ ਲਿਜਾਣ ਦੇ ਦੋਸ਼ ਲੱਗੇ ਹਨ। ਇਹ ਘਪਲਾ ਕਰੀਬ 2 ਹਜ਼ਾਰ ਕਰੋੜ ਰੁਪਏ ਦਾ ਹੈ। ਵਿਜੀਲੈਂਸ ਨੇ ਕੱਲ੍ਹ ਆਸ਼ੂ ਨੂੰ ਸੈਲੂਨ ਵਿੱਚ ਵਾਲ ਕੱਟਦੇ ਹੋਏ ਫੜਿਆ। ਘੁਟਾਲੇ ‘ਚ ਸਾਬਕਾ ਕਾਂਗਰਸੀ ਮੰਤਰੀ ਹੀ ਨਹੀਂ ਸਗੋਂ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੀ 150 ਕਰੋੜ ਦੇ ਮਸ਼ੀਨਰੀ ਘੁਟਾਲੇ ਚ ਰਡਾਰ ‘ਤੇ ਹਨ। ਕੈਪਟਨ ਉਸ ਸਮੇਂ ਖੇਤੀ ਮੰਤਰਾਲਾ ਵੀ ਸੰਭਾਲਦੇ ਸੀ। ਉਸ ਸਮੇਂ ਖਰੀਦੀਆਂ ਗਈਆਂ 150 ਕਰੋੜ ਦੀਆਂ ਮਸ਼ੀਨਾਂ ਦਾ ਕੋਈ ਪਤਾ ਨਹੀਂ ਹੈ।