ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਨੇ 1.24 ਕਿਲੋਗ੍ਰਾਮ ਸੋਨਾ ਫੜ੍ਹਿਆ ਹੈ। ਇਹ ਸੋਨਾ ਦੁਬਈ ਤੋਂ ਆਏ ਇੱਕ ਯਾਤਰੀ ਤੋਂ ਮਿਲਿਆ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਯਾਤਰੀ ਨੇ ਸੋਨੇ ਦੀ ਚੇਨ ਆਪਣੇ ਅੰਡਰਵੀਅਰ ਵਿੱਚ ਲੁਕੋ ਕੇ ਰੱਖੀ ਸੀ, ਪਰ ਉਹ ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜ੍ਹਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਉਡਾਣ ਦੇ IX-192 ਵਿੱਚ ਸਵਾਰ ਇੱਕ ਯਾਤਰੀ ਨੂੰ ਹਵਾਈ ਅੱਡੇ ‘ਤੇ ਚੈਕਿੰਗ ਲਈ ਰੋਕਿਆ ਗਿਆ । ਜਿਵੇਂ ਹੀ ਯਾਤਰੀ ਸੁਰੱਖਿਆ ਜਾਂਚ ਲਈ ਬਣੇ ਗ੍ਰੀਨ ਚੈਨਲ ਤੋਂ ਲੰਘਣ ਲੱਗਾ ਤਾਂ ਕਸਟਮ ਵਿਭਾਗ ਦੀ ਟੀਮ ਨੇ ਉਸਨੂੰ ਫੜ ਲਿਆ । ਯਾਤਰੀ ਤੋਂ ਉਸਦੇ ਕੋਲ ਕਿਸੇ ਵੀ ਤਰ੍ਹਾਂ ਦੀ ਮੈਟਲ ਦੀ ਵਸਤੂ ਹੋਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਅੰਡਰਵੀਅਰ ਵਿੱਚੋਂ ਤਿੰਨ ਟ੍ਰਾਂਸਪੇਰੇਂਟ ਪਾਊਚ ਮਿਲੇ, ਜਿਨ੍ਹਾਂ ਵਿੱਚ ਸੋਨੇ ਦੀਆਂ ਚੇਨਾਂ ਸਨ ।
ਇਹ ਵੀ ਪੜ੍ਹੋ: ਨਿੱਕੂ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕਿਹਾ-‘ਭਟਕ ਗਿਆ ਸੀ, ਮੈਨੂੰ ਮੁਆਫ਼ ਕਰ ਦਿਓ’
ਸ਼ੁੱਧ ਸੋਨੇ ਦੀਆਂ ਇਨ੍ਹਾਂ ਚੇਨਾਂ ਦਾ ਵਜ਼ਨ 1.24 ਕਿਲੋਗ੍ਰਾਮ ਨਿਕਲਿਆ । ਇੰਨੇ ਸੋਨੇ ਦੀ ਅੰਤਰਰਾਸ਼ਟਰੀ ਕੀਮਤ 65.16 ਲੱਖ ਰੁਪਏ ਦੱਸੀ ਗਈ ਹੈ ।ਸੋਨੇ ਨੂੰ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕਸਟਮ ਵਿਭਾਗ ਯਾਤਰੀ ਤੋਂ ਲਗਾਤਾਰ ਪੁੱਛਗਿੱਛ ਕਰ ਰਿਹਾ ਹੈ ਕਿ ਉਹ ਇੰਨਾ ਸੋਨਾ ਕਿਉਂ ਅਤੇ ਕਿੱਥੋਂ ਲਿਆਇਆ ।
ਵੀਡੀਓ ਲਈ ਕਲਿੱਕ ਕਰੋ -: